ਰਿਟਾਇਰਡ ਫੌਜੀਆਂ ਤੇ ਪ੍ਰਾਪਰਟੀ ਲੀਡਰਾਂ ਦੇ ਪੈਸੇ ਲੈ ਕੇ ਭੱਜੀ ਕੰਪਨੀ
ਕੁਰੂਕਸ਼ੇਤਰ : ਹਰਿਆਣਾ ਦੇ ਕੁਰੂਕਸ਼ੇਤਰ ਤੋਂ ਇਕ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਪ੍ਰਾਈਵੇਟ ਕੰਪਨੀ ਦੇ ਸੰਚਾਲਕਾਂ ’ਤੇ ਹਰਿਆਣਾ ਅਤੇ ਪੰਜਾਬ ਦੇ 100 ਤੋਂ ਜ਼ਿਆਦਾ ਨਿਵੇਸ਼ਕਾਂ ਦੇ ਲਗਭਗ 100 ਕਰੋੜ ਰੁਪਏ ਲੈ ਕੇ ਫਰਾਰ ਦਾ ਆਰੋਪ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨਿਵੇਸ਼ਕਾਂ ਨੂੰ ਫਸਾਉਣ ਦੇ ਲਈ ਕੰਪਨੀ ਨੇ ਹਰ ਮਹੀਨੇ 4 ਤੋਂ 5 ਪ੍ਰਤੀਸ਼ਤ ਤੱਕ ਉਚੇ ਵਿਆਜ ਦਾ ਲਾਲਚ ਦਿੱਤਾ ਸੀ। ਕੰਪਨੀ ਦੀ ਲੋਕਪ੍ਰਿਯਤਾ ਵਧਾਉਣ ਦੇ ਲਈ ਸਾਲ 2023 ’ਚ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਭਰਾ ਅਰਬਾਜ਼ ਖ਼ਾਨ ਨੂੰ ਵੀ ਪ੍ਰਮੋਸ਼ਨ ਇਵੈਂਟ ਦੇ ਲਈ ਕਰੂਕਸ਼ੇਤਰ ਬੁਲਾਇਆ ਗਿਆ ਸੀ।
ਦਿੱਲੀ ਨਿਵਾਸੀ ਰਾਜੇਸ਼ ਜੈਨ ਦੀ ਸ਼ਿਕਾਇਤ ’ਤੇ ਪੁਲਿਸ ਨੇ ਥਾਣੇਦਾਰ ਸਦਰ ਥਾਣੇ ’ਚ ਕੰਪਨੀ ਦੇ ਸੰਚਾਲਕਾਂ ਦੇ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਹੁਣ ਮਾਮਲੇ ਦੀ ਜਾਂਚ ਇਕਨਾਮਿਕ ਸੈਲ ਨੂੰ ਸੌਂਪੀ ਗਈ ਹੈ।
