Panchkula ’ਚ ਸਾਬਕਾ ਲੈਫਟੀਨੈਂਟ ਜਨਰਲ ਕੁਲਵੰਤ ਸਿੰਘ ਮਾਨ ਦੀ ਹਾਦਸੇ ਦੌਰਾਨ ਹੋਈ ਮੌਤ
Published : Jan 11, 2026, 1:29 pm IST
Updated : Jan 11, 2026, 1:29 pm IST
SHARE ARTICLE
Former Lieutenant General Kulwant Singh Mann died in an accident in Panchkula.
Former Lieutenant General Kulwant Singh Mann died in an accident in Panchkula.

ਸੈਰ ਕਰਦੇ ਸਮੇਂ ਆਟੋ ਨੇ ਪਿੱਛੋ ਮਾਰੀ ਸੀ ਟੱਕਰ, ਇਲਾਜ ਦੌਰਾਨ ਤੋੜਿਆ ਦਮ

ਪੰਚਕੂਲਾ : ਹਰਿਆਣਾ ਦੇ ਪੰਚਕੂਲਾ ਵਿੱਚ ਭਾਰਤੀ ਫੌਜ ਦੇ ਰਿਟਾਇਰਡ ਲੈਫਟੀਨੈਂਟ ਜਨਰਲ ਕੁਲਵੰਤ ਸਿੰਘ ਮਾਨ ਨੂੰ ਆਟੋ ਨੇ ਕੁਚਲ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਾਬਕਾ ਲੈਫਟੀਨੈਂਟ ਜਨਰਲ ਕੁਲਵੰਤ ਸਿੰਘ ਮਾਨ ਦੀ ਮ੍ਰਿਤਕ ਦੇਹ ਸੈਕਟਰ-6 ਹਸਪਤਾਲ ਵਿੱਚ ਰੱਖਿਆ ਗਿਆ ਹੈ।

ਪੰਚਕੂਲਾ ਮਨਸਾ ਦੇਵੀ ਸੈਕਟਰ-4 ਦੇ ਨਿਵਾਸੀ ਕੁਲਵੰਤ ਸਿੰਘ ਮਾਨ 9 ਜਨਵਰੀ ਦੀ ਸ਼ਾਮ ਨੂੰ ਸਾਢੇ 5 ਵਜੇ ਸੈਰ ਲਈ ਨਿਕਲੇ ਸਨ। ਉਨ੍ਹਾਂ ਨੂੰ ਡੌਲਫਿਨ ਚੌਕ ਦੇ ਨੇੜੇ ਆਟੋ ਨੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਕਾਰਨ ਉਹ ਬੇਹੋਸ਼ ਹੋ ਗਏ ਅਤੇ ਉਨ੍ਹਾਂ ਦੇ ਸਿਰ ਅਤੇ ਪੇਟ ਤੋਂ ਖੂਨ ਵਹਿ ਰਿਹਾ ਸੀ। ਉਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਪੰਚਕੂਲਾ ਦੇ ਕਮਾਂਡ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ 10 ਜਨਵਰੀ ਨੂੰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਡਾਕਟਰਾਂ ਅਨੁਸਾਰ ਸਾਬਕਾ ਲੈਫਟੀਨੈਂਟ ਜਨਰਲ ਕੁਲਵੰਤ ਸਿੰਘ ਮਾਨ ਨੂੰ ਤਿੰਨ ਥਾਵਾਂ 'ਤੇ ਚੋਟ ਲੱਗੀ ਸੀ। ਬ੍ਰੇਨ 'ਤੇ ਚੋਟ ਲੱਗਣ ਕਾਰਨ ਆਕਸੀਜਨ ਸਪਲਾਈ ਬੰਦ ਹੋ ਗਈ, ਜੋ ਉਨ੍ਹਾਂ ਦੀ ਮੌਤ ਦੀ ਵਜ੍ਹਾ ਬਣੀ। ਹਾਦਸੇ ਕਾਰਨ ਉਨ੍ਹਾਂ ਦੇ ਸਿਰ ਤੋਂ ਬਹੁਤ ਜ਼ਿਆਦਾ ਖੂਨ ਵੀ ਵਹਿ ਰਿਹਾ ਸੀ। ਕਰਨਲ ਕੁਲਵੰਤ ਸਿੰਘ ਮਾਨ ਦੀ ਪਤਨੀ ਸੁਖਜੀਵਨ ਕੌਰ ਤੋਂ ਇਲਾਵਾ ਪਰਿਵਾਰ ਵਿੱਚ ਦੋ ਬੇਟੇ ਹਨ। ਉਨ੍ਹਾਂ ਵਿੱਚੋਂ ਇੱਕ ਬੇਟਾ ਹਰਪ੍ਰੀਤ ਮਾਨ ਫੌਜ ਵਿੱਚ ਕਰਨਲ ਰਹਿ ਚੁੱਕੇ ਹਨ। ਜਦਕਿ ਦੂਜਾ ਬੇਟਾ ਜਸਪ੍ਰੀਤ ਮਾਨ ਕੈਨੇਡਾ ਪੁਲਿਸ ਵਿੱਚ ਅਫਸਰ ਹਨ। ਉਨ੍ਹਾਂ ਦੇ ਘਰ ਵਾਪਸ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਸਪ੍ਰੀਤ ਦੇ 12 ਜਨਵਰੀ ਨੂੰ ਪੰਚਕੂਲਾ ਪਹੁੰਚਣ ਦੀ ਉਮੀਦ ਹੈ, ਉਸ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।
 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement