
Haryana News: ਮਾਪਿਆਂ ਸਮੇਤ 1 ਪੁੱਤ ਜ਼ਖ਼ਮੀ
Roof collapsed in Nuh Haryana News: ਹਰਿਆਣਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਇਥੇ ਨੂਹ ਜ਼ਿਲ੍ਹੇ ਦੇ ਰੀਠ ਪਿੰਡ ਵਿੱਚ ਇੱਕ ਘਰ ਢਹਿ ਗਿਆ। ਘਰ ਢਹਿਣ ਕਾਰਨ ਇੱਕ ਪਰਿਵਾਰ ਦੇ ਪੰਜ ਮੈਂਬਰ ਮਲਬੇ ਹੇਠ ਦੱਬ ਗਏ, ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਇਸ ਘਟਨਾ ਵਿੱਚ ਬੱਚਿਆਂ ਦੇ ਪਿਤਾ 40 ਸਾਲਾ ਸਲੀਮ ਅਤੇ ਉਨ੍ਹਾਂ ਦੀ ਪਤਨੀ ਫਰਹਾਨਾ (38 ਸਾਲ) ਅਤੇ 5 ਸਾਲਾ ਪੁੱਤਰ ਸਲਮਾਨ ਗੰਭੀਰ ਜ਼ਖ਼ਮੀ ਹੋ ਗਏ।
ਦੱਸਿਆ ਗਿਆ ਕਿ ਪਿੰਡ ਵਾਸੀਆਂ ਨੇ ਤਿੰਨੋਂ ਜ਼ਖ਼ਮੀਆਂ ਨੂੰ ਨਲਹੜ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਹੈ। 5 ਸਾਲਾ ਸਲਮਾਨ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਦਿੱਲੀ ਟਰਾਮਾ ਸੈਂਟਰ ਰੈਫ਼ਰ ਕਰ ਦਿੱਤਾ ਹੈ। ਇਸ ਦੌਰਾਨ ਜ਼ਖ਼ਮੀ ਸਲੀਮ ਅਤੇ ਫਰਾਨਾ ਦਾ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦਾ ਰਹਿਣ ਵਾਲਾ 40 ਸਾਲਾ ਸਲੀਮ ਆਪਣੇ ਘਰ ਵਿੱਚ ਸੌਂ ਰਿਹਾ ਸੀ। ਉਸ ਦੀ ਪਤਨੀ ਫਰਾਨਾ ਅਤੇ ਤਿੰਨ ਬੱਚੇ ਉਮਰ ਮੁਹੰਮਦ, ਸਲਮਾਨ ਅਤੇ ਧੀ ਨਾਇਰਾ ਵੀ ਉਸ ਦੇ ਨਾਲ ਸੌਂ ਰਹੇ ਸਨ। ਰਾਤ ਨੂੰ ਕਰੀਬ 1:00 ਵਜੇ ਘਰ ਦੀ ਪਿਛਲੀ ਕੰਧ ਡਿੱਗ ਪਈ ਅਤੇ ਛੱਤ ਦਾ ਮਲਬਾ ਘਰ ਵਿੱਚ ਸੁੱਤੇ ਪਰਿਵਾਰ 'ਤੇ ਡਿੱਗ ਪਿਆ। ਪਰਿਵਾਰ ਦੇ ਪੰਜ ਮੈਂਬਰ ਇਸ ਹੇਠ ਦੱਬ ਗਏ।
ਦੂਜੇ ਪਾਸੇ, ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਪਿੰਡ ਵਾਸੀਆਂ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਮਲਬੇ ਵਿਚ ਦੱਬੇ ਪੰਜ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਜਦੋਂ ਬੱਚਿਆਂ ਨੂੰ ਮਲਬੇ ਤੋਂ ਕੱਢਿਆ ਗਿਆ ਤਾਂ ਉਮਰ ਮੁਹੰਮਦ ਅਤੇ ਉਸ ਦੀ ਭੈਣ ਨਾਇਰਾ ਮ੍ਰਿਤਕ ਪਾਏ ਗਏ।
(For more news apart from “Roof collapsed in Nuh Haryana News, ” stay tuned to Rozana Spokesman.)