Kavita Dalal News : ਕੌਣ ਹੈ ਕਵਿਤਾ ਦਲਾਲ? 'AAP' ਨੇ ਪਹਿਲਵਾਨ ਵਿਨੇਸ਼ ਫੋਗਾਟ ਦੇ ਖਿਲਾਫ਼ WWE ਰੈਸਲਰ ਨੂੰ ਚੋਣ ਮੈਦਾਨ 'ਚ ਉਤਾਰਿਆ
Published : Sep 11, 2024, 10:26 pm IST
Updated : Sep 11, 2024, 10:26 pm IST
SHARE ARTICLE
Kavita Dalal & Vinesh Phogat
Kavita Dalal & Vinesh Phogat

'ਲੇਡੀ ਖਲੀ' ਦੇ ਨਾਂ ਨਾਲ ਜਾਣੀ ਜਾਂਦੀ ਹੈ ਕਵਿਤਾ '

Who is Kavita Dalal ? ਹਰਿਆਣਾ ਦੀ ਜੁਲਾਨਾ ਵਿਧਾਨ ਸਭਾ ਸੀਟ 'ਹੌਟ' ਸੀਟ ਬਣ ਗਈ ਹੈ। ਇੱਥੋਂ ਕਾਂਗਰਸ ਨੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਭਾਜਪਾ ਨੇ ਸਾਬਕਾ ਪਾਇਲਟ ਯੋਗੇਸ਼ ਬੈਰਾਗੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਹੁਣ ਆਮ ਆਦਮੀ ਪਾਰਟੀ ਨੇ ਬੁੱਧਵਾਰ (11 ਸਤੰਬਰ) ਨੂੰ ਵਰਲਡ ਰੈਸਲਿੰਗ ਐਂਟਰਟੇਨਮੈਂਟ (WWE) ਦੀ ਰੈਸਲਰ ਕਵਿਤਾ ਦਲਾਲ ਨੂੰ ਟਿਕਟ ਦਿੱਤੀ ਹੈ।  

 ਕੌਣ ਹੈ ਕਵਿਤਾ ਦਲਾਲ?

ਜਦੋਂ 2022 'ਚ ਕਵਿਤਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਸੀ ਤਾਂ ਉਸਨੇ ਕਿਹਾ ਸੀ ਕਿ ਉਹ ਅਰਵਿੰਦ ਕੇਜਰੀਵਾਲ ਦੇ ਕੰਮ ਤੋਂ ਪ੍ਰਭਾਵਿਤ ਹੈ। ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਹ ਨਿਭਾਏਗੀ ਅਤੇ ਦੋ ਸਾਲ ਦੇ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਨੂੰ ਹਰਿਆਣਾ ਵਿਧਾਨ ਸਭਾ ਦੀ ਟਿਕਟ ਦਿੱਤੀ ਗਈ ਹੈ। ਜੀਂਦ ਜ਼ਿਲ੍ਹੇ ਦੀ ਰਹਿਣ ਵਾਲੀ ਕਵਿਤਾ ਯੂਪੀ ਦੇ ਬਾਗਪਤ ਜ਼ਿਲ੍ਹੇ ਵਿੱਚ ਸਥਿਤ ਬਿਜਵਾੜਾ ਪਿੰਡ ਦੀ ਨੂੰਹ ਹੈ। ਉਹ WWE ਵਿੱਚ ਭਾਰਤ ਦੀ ਪਹਿਲੀ ਮਹਿਲਾ ਰੈਸਲਰ ਹੈ।

 'ਲੇਡੀ ਖਲੀ' ਦੇ ਨਾਂ ਨਾਲ ਜਾਣੀ ਜਾਂਦੀ ਹੈ ਕਵਿਤਾ '


37 ਸਾਲਾ ਕਵਿਤਾ ਨੂੰ ਭਾਰਤ ਦੀ 'ਲੇਡੀ ਖਲੀ' ਵੀ ਕਿਹਾ ਜਾਂਦਾ ਹੈ। ਕਵਿਤਾ ਦਲਾਲ ਦੇ ਕੁੱਲ ਪੰਜ ਭੈਣ-ਭਰਾ ਹਨ। ਉਨ੍ਹਾਂ ਦਾ ਜਨਮ ਜੀਂਦ ਜ਼ਿਲ੍ਹੇ ਦੀ ਜੁਲਾਨਾ ਤਹਿਸੀਲ ਦੇ ਪਿੰਡ ਮਾਲਵੀ ਵਿੱਚ ਹੋਇਆ ਸੀ। ਕਵਿਤਾ ਦਾ ਵਿਆਹ 2009 ਵਿੱਚ ਹੋਇਆ ਸੀ। ਉਸਨੇ 2012 ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਉਹ ਖੇਡ ਛੱਡਣਾ ਚਾਹੁੰਦੀ ਸੀ ਪਰ ਆਪਣੇ ਪਤੀ ਤੋਂ ਪ੍ਰੇਰਿਤ ਹੋ ਕੇ ਉਸਨੇ ਖੇਡਣਾ ਜਾਰੀ ਰੱਖਿਆ। ਕਵਿਤਾ ਨੇ ਹਾਲ ਹੀ ਵਿੱਚ ਸੂਟ-ਸਲਵਾਰ ਵਿੱਚ ਕੁਸ਼ਤੀ ਕਰਕੇ ਸੁਰਖੀਆਂ ਬਟੋਰੀਆਂ ਸਨ। 

ਕਵਿਤਾ ਦੇ ਪਿਤਾ ਓਮਪ੍ਰਕਾਸ਼ ਦਲਾਲ ਦੀ ਦਸੰਬਰ 2023 ਵਿੱਚ ਮੌਤ ਹੋ ਗਈ ਸੀ। ਕਵਿਤਾ ਦੀ ਮਾਂ ਦਾ ਨਾਂ ਗਿਆਨਮਤੀ ਹੈ। ਕਵਿਤਾ ਪੰਜ ਭੈਣ-ਭਰਾਵਾਂ ਵਿੱਚੋਂ ਚੌਥੇ ਨੰਬਰ 'ਤੇ ਹੈ। ਉਸ ਦੀਆਂ ਦੋ ਭੈਣਾਂ ਸੁਨੀਤਾ ਅਤੇ ਗੀਤਾ ਹਨ। ਦੋ ਭਰਾਵਾਂ ਵਿੱਚੋਂ ਸੰਜੇ ਦਲਾਲ ਕਵਿਤਾ ਤੋਂ ਵੱਡਾ ਹੈ ਅਤੇ ਸੰਦੀਪ ਦਲਾਲ ਉਸ ਤੋਂ ਛੋਟਾ ਹੈ।

ਕਵਿਤਾ ਦਾ ਸਿਆਸੀ ਕਰੀਅਰ 

ਕਵਿਤਾ ਨੇ ਆਪਣਾ ਸਿਆਸੀ ਕੈਰੀਅਰ ਅਪ੍ਰੈਲ 2022 ਵਿੱਚ ਸ਼ੁਰੂ ਕੀਤਾ ਸੀ ਜਦੋਂ ਉਹ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੁਸ਼ਤੀ 'ਚ ਕਾਫੀ ਨਾਮ ਕਮਾਇਆ ਸੀ। ਰਾਸ਼ਟਰਪਤੀ ਤੋਂ ‘ਫਸਟ ਲੇਡੀ’ ਐਵਾਰਡ ਹਾਸਲ ਕਰਨ ਵਾਲੀ ਕਵਿਤਾ ਦਲਾਲ ਨੇ 12ਵੀਆਂ ਏਸ਼ਿਆਈ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਸਨੇ 2016 ਵਿੱਚ ਇੱਕ ਵਾਰ ਫਿਰ ਇਹ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ ਉਸਨੇ ਦ ਗ੍ਰੇਟ ਖਲੀ ਦੇ ਕਾਂਟੀਨੈਂਟਲ ਰੈਸਲਿੰਗ ਐਂਟਰਟੇਨਮੈਂਟ ਨਾਲ ਜੁੜ ਕੇ ਪੇਸ਼ੇਵਰ ਕੁਸ਼ਤੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। ਉਸਦਾ ਰਿੰਗ ਨਾਮ ਕਵਿਤਾ ਹੈ।

 

Location: India, Haryana

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement