
ਸਹੁੰ ਚੁੱਕ ਸਮਾਰੋਹ ਪੰਚਕੂਲਾ ਦੇ ਸੈਕਟਰ 5 ਦੇ ਦੁਸਹਿਰਾ ਮੈਦਾਨ ’ਚ ਸਵੇਰੇ 10 ਵਜੇ ਹੋਵੇਗਾ
Haryana News : ਹਰਿਆਣਾ ਦੀ ਨਵੀਂ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦਾ ਸਹੁੰ ਚੁੱਕ ਸਮਾਰੋਹ 17 ਅਕਤੂਬਰ ਨੂੰ ਪੰਚਕੂਲਾ ’ਚ ਹੋਵੇਗਾ। ਪਾਰਟੀ ਨੇ ਸਨਿਚਰਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿਤੀ।
ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਕੁੱਝ ਹੋਰ ਸੂਬਿਆਂ ਦੇ ਮੁੱਖ ਮੰਤਰੀ ਇਸ ਸਮਾਰੋਹ ’ਚ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ, ‘‘ਸਾਨੂੰ ਪ੍ਰਧਾਨ ਮੰਤਰੀ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਦਾ ਸਹੁੰ ਚੁੱਕ ਸਮਾਰੋਹ 17 ਅਕਤੂਬਰ ਨੂੰ ਪੰਚਕੂਲਾ ’ਚ ਹੋਵੇਗਾ। ਸਹੁੰ ਚੁੱਕ ਸਮਾਰੋਹ ਪੰਚਕੂਲਾ ਦੇ ਸੈਕਟਰ 5 ਦੇ ਦੁਸਹਿਰਾ ਮੈਦਾਨ ’ਚ ਸਵੇਰੇ 10 ਵਜੇ ਹੋਵੇਗਾ।’’
ਭਾਜਪਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਸੰਕੇਤ ਦਿਤਾ ਸੀ ਕਿ ਜੇ ਪਾਰਟੀ ਜਿੱਤਦੀ ਹੈ ਤਾਂ ਨਾਇਬ ਸਿੰਘ ਸੈਣੀ ਮੁੱਖ ਅਹੁਦੇ ਲਈ ਉਨ੍ਹਾਂ ਦੀ ਪਸੰਦ ਹੋਣਗੇ, ਜਿਨ੍ਹਾਂ ਨੇ ਮਾਰਚ ਵਿਚ ਮਨੋਹਰ ਲਾਲ ਖੱਟਰ ਦੀ ਥਾਂ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ।