Haryana News : ਰੋਹਤਕ ਤੋਂ ਰਾਸ਼ਟਰੀ ਮੁੱਕੇਬਾਜ਼ ਰਜਤ ਕਲੀਰਾਮਨ ਹੋਇਆ ਲਾਪਤਾ 

By : BALJINDERK

Published : Apr 14, 2024, 11:40 am IST
Updated : Apr 14, 2024, 1:05 pm IST
SHARE ARTICLE
Rajat Kaliraman
Rajat Kaliraman

Haryana News :ਮਾਨਸਿਕ ਤੌਰ ’ਤੇ ਪ੍ਰੇਸ਼ਾਨ, ਸਕੂਟਰ ’ਤੇ ਘਰੋਂ ਨਿਕਲਿਆ ਵਾਪਸ ਨਹੀਂ ਆਇਆ

Haryana News :ਰੋਹਤਕ ਦੇ ਸੁਖਪੁਰਾ ਚੌਕ ਛੋਟੇਰਾਮ ਨਗਰ ਦੇ ਰਹਿਣ ਵਾਲੇ ਰਾਸ਼ਟਰੀ ਮੁੱਕੇਬਾਜ਼ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਸਟੇਟ ਅਤੇ ਨੈਸ਼ਨਲ ਬਾਕਸਿੰਗ ਮੁਕਾਬਲਿਆਂ ’ਚ ਕਈ ਮੈਡਲ ਜਿੱਤੇ ਸਨ। ਉਹ ਸਕੂਟਰ ’ਤੇ ਘਰੋਂ ਨਿਕਲਿਆ ਸੀ, ਪਰ ਵਾਪਸ ਨਹੀਂ ਆਇਆ।

ਇਹ ਵੀ ਪੜੋ:Punjab Weather Update:ਪੰਜਾਬ ’ਚ ਬਦਲਿਆ ਮੌਸਮ, ਸਵੇਰ ਤੋਂ ਪੈ ਰਹੀ ਬਾਰਿਸ਼ ਨੇ ਕਿਸਾਨਾਂ ਦੀਆਂ ਚਿੰਤਾ ’ਚ ਕੀਤਾ ਵਾਧਾ 

ਇਸ ਤੋਂ ਬਾਅਦ ਪਰਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਰ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਲੇਲ ਸਿੰਘ ਵਾਸੀ ਛੋਟੂਰਾਮ ਨਗਰ ਸੁਖਪੁਰਾ ਚੌਕ ਰੋਹਤਕ ਨੇ ਪੁਰਾਣੀ ਸਬਜ਼ੀ ਮੰਡੀ ਥਾਣੇ ’ਚ ਆਪਣੇ ਲੜਕੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਦੱਸਿਆ ਗਿਆ ਕਿ ਉਹ ਹਰਿਆਣਾ ਪੁਲਿਸ ਵਿਚ ਸਬ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੈ। ਉਸਦੇ ਚਾਰ ਬੱਚੇ ਹਨ (3 ਪੁੱਤਰ ਅਤੇ ਇੱਕ ਧੀ)। 2 ਬੇਟੇ ਅਤੇ ਇਕ ਬੇਟੀ ਦਾ ਵਿਆਹ ਹੋ ਚੁੱਕਾ ਹੈ। ਉਸ ਦਾ ਛੋਟਾ ਬੇਟਾ 31 ਸਾਲਾ ਰਜਤ ਕਲੀਰਾਮਨ ਉਰਫ਼ ਮੋਨਾ 8 ਅਪਰੈਲ ਨੂੰ ਸਵੇਰੇ 1 ਵਜੇ ਦੇ ਕਰੀਬ ਸਕੂਟਰ ’ਤੇ ਬਿਨਾਂ ਦੱਸੇ ਘਰੋਂ ਨਿਕਲਿਆ ਸੀ। ਜੋ ਵਾਪਸ ਨਹੀਂ ਆਇਆ।

ਇਹ ਵੀ ਪੜੋ:High court News: ਹੁਣ ਹਾਈ ਕੋਰਟ ’ਚ ਰੋਜ਼ਾਨਾ ਹੋਵੇਗੀ ਸੁਣਵਾਈ, ਪੈਨਸ਼ਨ ਸੰਬੰਧੀ ਲਾਭਾਂ ਬਾਰੇ ਕੀ ਬੋਲੀ ਹਾਈਕੋਰਟ?

ਦਲੇਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਰਜਤ ਕਲੀਰਾਮਨ ਬਾਕਸਿੰਗ ਖੇਡਦਾ ਸੀ। ਜਿਸ ਨੇ ਰਾਸ਼ਟਰੀ ਅਤੇ ਰਾਜ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਕਈ ਤਗਮੇ ਜਿੱਤੇ। ਉਸ ਦਾ ਪੁੱਤਰ 91 ਕਿਲੋ ਤੋਂ ਉੱਪਰ ਭਾਰ ਵਰਗ ਵਿੱਚ ਖੇਡਿਆ। ਜਿਸ ਨੇ 2009 ਵਿੱਚ ਤਾਮਿਲਨਾਡੂ ਵਿਚ ਹੋਈ 42ਵੀਂ ਯੂਥ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। 2012 ਵਿਚ, ਉਸਨੇ ਪਹਿਲੇ ਆਰਐਸ ਯਾਦਵ ਮੈਮੋਰੀਅਲ ਸੀਨੀਅਰ ਮੈਨ ਬਾਕਸਿੰਗ ਟੂਰਨਾਮੈਂਟ ਵਿਚ ਸੋਨ ਤਗਮਾ ਜਿੱਤਿਆ। ਉਸ ਨਾਲ ਹੋਈ ਠੱਗੀ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਜਿਸ ਦਾ ਰੋਹਤਕ ਪੀਜੀਆਈ ਵਿਚ ਇਲਾਜ ਵੀ ਚੱਲ ਰਿਹਾ ਸੀ। ਉਸ ਦੇ ਲੜਕੇ ਦਾ ਮੋਬਾਈਲ ਫੋਨ ਵੀ ਬੰਦ ਹੈ। ਪੁਰਾਣੀ ਸਬਜ਼ੀ ਮੰਡੀ ਥਾਣੇ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਹੁਣ ਤੱਕ ਰਜਤ ਕਲੀਰਾਮਨ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਤਲਾਸ਼ ਵਿਚ ਜੁਟੀ ਹੋਈ ਹੈ।

ਇਹ ਵੀ ਪੜੋ:Baba Tarsem Singh Murder: ਬਾਬਾ ਤਰਸੇਮ ਸਿੰਘ ਕਤਲ ਕੇਸ ’ਚ ਦੋ ਹੋਰ ਸਾਜ਼ਿਸ਼ਕਰਤਾ ਗ੍ਰਿਫਤਾਰ  

(For more news apart from National boxer Rajat Kaliraman gone missing from Rohtak News in Punjabi, stay tuned to Rozana Spokesman)

Location: India, Haryana, Rohtak

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement