
Haryana Corrupt Patwari : ਇਨ੍ਹਾਂ ਜ਼ਿਲ੍ਹਿਆਂ ’ਚ ਹਨ ਸਭ ਤੋਂ ਵੱਧ ਭ੍ਰਿਸ਼ਟ ਪਟਵਾਰੀ
Haryana Corrupt Patwari in Punjabi : ਹਰਿਆਣਾ ਦੇ ਮਾਲ ਵਿਭਾਗ ਨੇ ਹੁਣ ਰਾਜ ਦੇ ਸਾਰੇ ਭ੍ਰਿਸ਼ਟ ਪਟਵਾਰੀਆਂ ਨੂੰ ਸੁਧਾਰਨ ਦੀ ਤਿਆਰੀ ਕਰ ਲਈ ਹੈ। ਇਸ ਸਬੰਧੀ ਵਿਭਾਗ ਨੇ ਹਰ ਜ਼ਿਲ੍ਹੇ ਦੀਆਂ ਤਹਿਸੀਲਾਂ ’ਚ ਭ੍ਰਿਸ਼ਟ ਪਟਵਾਰੀਆਂ ਦੀ ਪੂਰੀ ਸੂਚੀ ਤਿਆਰ ਕੀਤੀ ਹੈ।
ਮਾਲ ਵਿਭਾਗ ਦੇ ਇੱਕ ਗੁਪਤ ਹੁਕਮ ਅਨੁਸਾਰ, ਹਰ ਜ਼ਿਲ੍ਹੇ ਦੀਆਂ ਤਹਿਸੀਲਾਂ ’ਚ ਭ੍ਰਿਸ਼ਟ ਪਟਵਾਰੀਆਂ ਦੇ ਪੂਰੇ ਵੇਰਵੇ ਵੀ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਸੌਂਪ ਦਿੱਤੇ ਗਏ ਹਨ। ਹੁਕਮਾਂ ਅਨੁਸਾਰ, ਹੁਣ ਪੈਸੇ ਲਈ ਤਹਿਸੀਲਾਂ ’ਚ ਕੰਮ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ।
ਮਾਲ ਵਿਭਾਗ ਦੇ ਅਨੁਸਾਰ, ਪੂਰੇ ਸੂਬੇ ’ਚ ਭ੍ਰਿਸ਼ਟ ਪਟਵਾਰੀਆਂ ਦੀ ਕੁੱਲ ਗਿਣਤੀ 370 ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਭ੍ਰਿਸ਼ਟ ਪਟਵਾਰੀ ਕੈਥਲ ਜ਼ਿਲ੍ਹੇ ਵਿੱਚ ਹਨ। ਕੈਥਲ ਵਿੱਚ ਭ੍ਰਿਸ਼ਟ ਪਟਵਾਰੀਆਂ ਦੀ ਗਿਣਤੀ 46 ਹੈ। ਇਸ ਦੇ ਨਾਲ ਹੀ, ਸੂਬੇ ਵਿੱਚ ਸਭ ਤੋਂ ਘੱਟ ਭ੍ਰਿਸ਼ਟ ਪਟਵਾਰੀ ਪੰਚਕੂਲਾ ਜ਼ਿਲ੍ਹੇ ਵਿੱਚ ਹਨ। ਵਿਭਾਗ ਦੇ ਅਨੁਸਾਰ, ਪੰਚਕੂਲਾ ਵਿੱਚ ਇੱਕ ਵੀ ਭ੍ਰਿਸ਼ਟ ਪਟਵਾਰੀ ਨਹੀਂ ਹੈ।
(For more news apart from List of corrupt patwaris in Haryana released News in Punjabi, stay tuned to Rozana Spokesman)