
ਕਿਹਾ, ਇਨ੍ਹਾਂ ਤੋਂ ਪਹਿਲਾਂ ਮੈਨੂੰ ਬੈਠਣਾ ਚਾਹੀਦਾ ਸੀ ਜੋ ਮੇਰੀ ਜ਼ਿੰਮੇਵਾਰੀ ਹੈ ਪਰ ਮੈਨੂੰ ਮਨਜ਼ੂਰੀ ਨਹੀਂ ਮਿਲੀ
ਸਾਨੂੰ ਪਤਾ ਹੈ ਕਿ ਪੰਜਾਬ ਦੇ ਕਿਸਾਨ ਪਿਛਲੇ ਇਕ ਸਾਲ ਤੋਂ ਪੰਜਾਬ ਤੇ ਹਰਿਆਣਾ ’ਤੇ ਕੇਂਦਰ ਸਰਕਾਰ ਤੋਂ ਅਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਧਰਨੇ ’ਤੇ ਬੈਠੇ ਹਨ। ਜਿਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 54 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹੋਏ ਹਨ ਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡੱਲੇਵਾਲ ਦੀ ਸਿਹਤ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਾਣਨ ਲਈ ਸਿਆਸੀ ਤੇ ਹੋਰ ਆਗੂ ਉਨ੍ਹਾਂ ਨੂੰ ਧਰਨੇ ’ਚ ਮਿਲਣ ਪਹੁੰਚ ਰਹੇ ਹਨ।
ਖਨੌਰੀ ਬਾਰਡਰ ’ਤੇ ਕਿਸਾਨੀ ਧਰਨੇ ’ਚ ਸਪੋਕਸਮੈਨ ਦੀ ਟੀਮ ਡੱਲੇਵਾਲ ਤੇ ਹੋਰ ਆਗੂਆਂ ਨੂੰ ਮਿਲਣ ਤੇ ਗਰਾਊੁਂਡ ਰਿਪੋਰਟ ਲੈਣ ਲਈ ਪਹੁੰਚੀ। ਜਿੱਥੇ ਅਭਿਮਨਿਊ ਕੋਹਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ 54 ਦਿਨਾਂ ਤੋਂ ਤੇ 111 ਕਿਸਾਨ ਹੋਰ ਮਰਨ ਵਰਤ ’ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਹੁਣ 10 ਹੋਰ ਕਿਸਾਨ ਮਰਨ ਵਰਤ ਉਤੇ ਬੈਠਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 10 ਕਿਸਾਨਾਂ ਵਲੋਂ ਮਰਨ ਵਰਤ ’ਤੇ ਬੈਠਣ ਦਾ ਫ਼ੈਸਲਾ ਨਵਾਂ ਨਹੀਂ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਿਸਾਨ ਸਾਥੀਆਂ ਦੀ ਇੱਛਾ ਸੀ ਕਿ ਉਹ ਵੀ ਡੱਲੇਵਾਲ ਨਾਲ ਮਰਨ ਵਰਤ ’ਤੇ ਬੈਠਣ ਤੇ ਮੈਂ ਵੀ ਚਾਹੁੰਦਾ ਸੀ ਕਿ ਮੈਂ ਵੀ ਉਨ੍ਹਾਂ ਨਾਲ ਮਰਨ ਵਰਤ ਉਤੇ ਬੈਠਾਂ ਜੋ ਮੇਰੀ ਜ਼ਿੰਮੇਵਾਰੀ ਵੀ ਬਣਦੀ ਹੈ, ਪਰ ਮੈਂ ਮਨਜ਼ੂਰੀ ਨਹੀਂ ਮਿਲੀ, ਸੋ ਮੈਂ ਮਰਨ ਵਰਤ ’ਤੇ ਨਹੀਂ ਬੈਠ ਰਿਹਾ ਹਾਂ। ਉਨ੍ਹਾਂ ਕਿਹਾ ਕਿ ਡੱਲੇਵਾਲ ਤੇ ਕਮੇਟੀ ਵਲੋਂ ਜਿਨ੍ਹਾਂ ਕਿਸਾਨਾਂ ਨੂੰ ਚੁਣਿਆ ਹੈ ਉਹ ਹੀ ਵਰਤ ’ਤੇ ਬੈਠ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਸ ਜਜ਼ਬੇ ਨਾਲ ਪਹਿਲਾਂ ਸਾਡੇ ਕਿਸਾਨ ਸਾਥੀ ਮੁਰਨ ਵਰਤ ’ਤੇ ਬੈਠੇ ਹਨ ਉਸ ਜਜ਼ਬੇ ਨਾਲ ਇਹ 10 ਸਾਥੀ ਵੀ ਮਰਨ ਵਰਤੇ ’ਤੇ ਬੈਠਣਗੇ। ਮਰਨ ਵਰਤ ’ਤੇ ਬੈਠਣ ਵਾਲੇ 10 ਕਿਸਾਨਾਂ ਦੇ ਨਾਂ ਇਸ ਪ੍ਰਕਾਰ ਹਨ, ਕਿਸਾਨ ਬੇਦੀ ਛੋਣੀਪਤ, ਰੁਤਾਸ਼ ਪਾਣੀਪਤ, ਦਸ਼ਰਤ ਮਲਿਕ ਹਿਸਾਰ, ਵਰਿੰਦਰ ਛੋਣੀਪਤ, ਰਣਬੀਰ ਪਾਣੀਪਤ, ਜਗਬੀਰ ਹਿਸਾਰ, ਰਾਮਪਾਲ ਜੀਂਦ, ਸੁਰੇਸ਼ ਜੀਂਦ, ਹੰਸਵੀਰ ਖੜਗ ਜੀਂਦ ਅਤੇ ਬਲਜੀਤ ਹਿਸਾਰ ਦੇ ਰਹਿਣ ਵਾਲੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਹੋਰ ਵੀ ਸ਼ਹਾਦਤ ਪਾਉਣ ਵਾਲਿਆਂ ਦੇ ਨਾਵਾਂ ਦੀ ਲੰਮੀ ਲਿਸਟ ਹੈ ਜੋ ਮਰਨ ਵਰਤ ’ਤੇ ਬੈਠਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਡੱਲੇਵਾਲ ਨਾਲ ਜਿੰਨਾ ਪਿਆਰ ਪੰਜਾਬ ਦੇ ਲੋਕ ਕਰਦੇ ਹਨ ਉਨਾ ਹੀ ਹਰਿਆਣਾ ਦੇ ਲੋਕ ਵੀ ਡੱਲੇਵਾਲ ਨੂੰ ਕਰਦੇ ਹਨ। ਕਿਸਾਨ ਬਲਜੀਤ ਨੇ ਕਿਹਾ ਕਿ ਪਿਛਲੇ ਕਿਸਾਨ ਅੰਦੋਲਨ ਵਿਚ ਮੇਰੇ ਪਿਤਾ ਜੀ ਕਿਸਾਨੀ ਲੜਾਈ ਲੜਦੇ ਹੋਏ ਸ਼ਹੀਦ ਹੋ ਗਏ ਸਨ ਤੇ ਮੈਂ ਵੀ ਉਸੇ ਲੜਾਈ ਨੂੰ ਲੜ ਰਿਹਾ ਹਾਂ।
ਉਨ੍ਹਾਂ ਕਿਹਾ ਕਿ ਡੱਲੇਵਾਲ ਇਕੱਲੇ ਕਿਸਾਨਾਂ ਲਈ ਨਹੀਂ ਲੜ ਰਹੇ ਉਹ ਸਾਰੇ ਸਮਾਜ ਜਾਂ ਫਿਰ ਸਾਰੀ ਦੁਨੀਆਂ ਲਈ ਲੜ ਰਹੇ ਹਨ ਤੇ ਸਾਡੇ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦਾ ਇਸ ਲੜਾਈ ਵਿਚ ਡਟ ਕੇ ਸਾਥ ਦੇਣ। ਇਕ ਹੋਰ ਕਿਸਾਨ ਰਣਬੀਰ ਨੇ ਕਿਹਾ ਕਿ ਮੇਰੀ ਬਾਈਪਾਸ ਸਰਜਰੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜਾਨ ਨੂੰ ਤਾਂ ਮੋਦੀ ਤੋਂ ਪਹਿਲਾਂ ਹੀ ਖ਼ਤਰਾ ਬਣਿਆ ਹੋਇਆ ਹੈ ਇਸ ਤੋਂ ਚੰਗਾ ਤਾਂ ਮੈਂ ਆਪਣੇ ਸਾਥੀਆਂ ਨਾਲ ਮਿਲ ਕੇ ਲੜਦਾ ਹੋਇਆ ਮਰ ਜਾਵਾਂ ਉਹ ਚੰਗਾ ਹੈ।
ਉਨ੍ਹਾਂ ਕਿਹਾ ਕਿ ਡੱਲੇਵਾਲ ਆਪਣੀ ਪਤਨੀ ਦੀ ਮੌਤ ਦੇ ਕੁਝ ਦਿਨਾਂ ਬਾਅਦ ਹੀ ਅੰਦੋਲਨ ਵਿਚ ਆ ਗਏ ਸਨ ਉਸ ਕਿਸ ਲਈ ਆਏ ਸਨ ਕਿਸਾਨ ਵੀਰਾਂ ਲਈ ਤਾਂ ਫਿਰ ਅਸੀਂ ਕਿਉਂ ਪਿੱਛੇ ਰਹੀਏ। ਉਨ੍ਹਾਂ ਕਿਹਾ ਕਿ ਅਸੀਂ ਵੀ ਡੱਲੇਵਾਲ ਨਾਲ ਬੈਠ ਕੇ ਮਰਾਂਗੇ ਪਿੱਛੇ ਨਹੀਂ ਹਟਾਂਗੇ।