Panchkula News : ਪੰਚਕੂਲਾ 'ਚ ਕਾਰ ਖੱਡ 'ਚ ਡਿੱਗੀ, ਸਮਲੌਠਾ ਮੰਦਰ ਤੋਂ ਵਾਪਸ ਆ ਰਿਹਾ ਸੀ ਪਰਿਵਾਰ, ਇੱਕ ਦੀ ਮੌਤ, 4 ਜ਼ਖਮੀ

By : BALJINDERK

Published : Apr 18, 2024, 4:07 pm IST
Updated : Apr 18, 2024, 4:07 pm IST
SHARE ARTICLE
Car fell ravine
Car fell ravine

Panchkula News : ਜ਼ਖਮੀਆਂ ਨੂੰ ਰਾਏਪੁਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ

Panchkula News : ਮੁਲਾਣਾ ਤੋਂ ਸਮਲੌਠਾ ਦੇਵੀ ਮੰਦਰ 'ਚ ਮਾਤਾ ਦੇ ਦਰਸ਼ਨ ਕਰਕੇ ਅੰਬਾਲਾ ਵਾਪਸ ਆ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਮੋਰਨੀ-ਰਾਏਪੁਰਾਨੀ ਰੋਡ 'ਤੇ ਸਥਿਤ ਪੀਰ ਦੀ ਦਰਗਾਹ ਨੇੜੇ ਕਾਰ ਸੜਕ ਤੋਂ 30 ਫੁੱਟ ਹੇਠਾਂ ਡਿੱਗ ਗਈ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਾਰ ਵਿਚ ਸਵਾਰ ਪਰਿਵਾਰ ਦੇ ਚਾਰ ਹੋਰ ਮੈਂਬਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਮੌਕੇ 'ਤੇ ਪਹੁੰਚ ਕੇ ਸਾਰਿਆਂ ਨੂੰ ਰਾਏਪੁਰਾਨੀ ਦੇ ਮੁੱਢਲੇ ਸਿਹਤ ਕੇਂਦਰ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਇੱਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਪਰਿਵਾਰ ਦੇ ਦੋ ਬੱਚਿਆਂ ਸਮੇਤ ਚਾਰ ਜ਼ਖਮੀਆਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦੀ ਜਾਣਕਾਰੀ ਮੋਰਨੀ ਚੌਕੀ ਦੇ ਇੰਚਾਰਜ ਰਵੀ ਪ੍ਰਕਾਸ਼ ਨੇ ਦਿੱਤੀ ਹੈ।

ਇਹ ਵੀ ਪੜੋ:Batala News : ਬਟਾਲਾ 'ਚ ਫਰਨੀਚਰ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, 2 ਵਿਅਕਤੀ ਝੁਲਸੇ 

ਜਾਣਕਾਰੀ ਅਨੁਸਾਰ ਪਿੰਡ ਮੁਲਾਣਾ ਜ਼ਿਲ੍ਹਾ ਅੰਬਾਲਾ ਦਾ ਰਹਿਣ ਵਾਲਾ ਇੱਕ ਪਰਿਵਾਰ ਮਾਤਾ ਸਮਲੌਤਾ ਦੇਵੀ ਦੇ ਦਰਸ਼ਨਾਂ ਲਈ ਆਇਆ ਹੋਇਆ ਸੀ। ਕਾਰ ਚਲਾ ਰਹੇ ਨਵਨੀਤ ਸ਼ਰਮਾ ਨੇ ਦਰਸ਼ਨ ਕਰਕੇ ਵਾਪਸ ਜਾਂਦੇ ਸਮੇਂ ਪਿੰਡ ਪਲਾਸਰਾ ਨੇੜੇ ਸੜਕ ਕਿਨਾਰੇ ਆਪਣੀ ਕਾਰ ਮਹਿੰਦਰਾ ਐਕਸਯੂਵੀ-700 ਹੈਂਡ ਬ੍ਰੇਕ ਦੀ ਮਦਦ ਨਾਲ ਖੜ੍ਹੀ ਕਰ ਦਿੱਤੀ। ਕਾਰ ਢਲਾਨ 'ਤੇ ਹੋਣ ਕਾਰਨ ਅੱਗੇ ਵਧਣ ਲੱਗੀ ਤਾਂ ਨਵਨੀਤ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਰ ਟੋਏ 'ਚ ਪਲਟ ਗਈ। ਹਾਦਸੇ ਵਿਚ ਨਵਨੀਤ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਨਵਨੀਤ ਦੀ ਪਤਨੀ, ਮਾਂ ਅਤੇ ਦੋ ਬੱਚੇ ਜ਼ਖਮੀ ਹੋ ਗਏ।

ਇਹ ਵੀ ਪੜੋ:Rampura Phul News : ਰਾਮਪੁਰਾ ਫੂਲ ’ਚ ਧੀ ਦੇ ਸਹੁਰਿਆਂ ਤੋਂ ਦੁਖੀ ਹੋ ਪਿਤਾ ਨੇ ਸਲਫ਼ਾਸ ਖਾ ਕੀਤੀ ਖੁਦਕੁਸ਼ੀ 

ਰਾਏਪੁਰਾਨੀ ਸਿਹਤ ਕੇਂਦਰ ਦੇ SMO ਸੰਜੀਵ ਗੋਇਲ ਨੇ ਦੱਸਿਆ ਕਿ ਨਵਨੀਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ।

ਇਹ ਵੀ ਪੜੋ:Jind Jail News : ਹਰਿਆਣਾ ਦੀ ਜੇਲ੍ਹ 'ਚ ਮਹਿਲਾ ਕੈਦੀ ਨਾਲ ਬਲਾਤਕਾਰ, 2 ਕੈਦੀਆਂ ਨੇ ਪਿਲਾਈ ਨਸ਼ੀਲੀ ਕੋਲਡ ਡਰਿੰਕ 

(For more news apart from Car fell ravine, one died, 4 injured in Panchkula News in Punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement