Jind Jail News : ਹਰਿਆਣਾ ਦੀ ਜੇਲ੍ਹ 'ਚ ਮਹਿਲਾ ਕੈਦੀ ਨਾਲ ਬਲਾਤਕਾਰ, 2 ਕੈਦੀਆਂ ਨੇ ਪਿਲਾਈ ਨਸ਼ੀਲੀ ਕੋਲਡ ਡਰਿੰਕ

By : BALJINDERK

Published : Apr 18, 2024, 1:12 pm IST
Updated : Apr 18, 2024, 1:12 pm IST
SHARE ARTICLE
Jind Jail
Jind Jail

Jind Jail News :ਘਟਨਾ ਰੋਹਤਕ ਪੀਜੀਆਈ 'ਚ ਇਕ ਪੁਲਿਸ ਵੈਨ 'ਚ ਵਾਪਰੀ, ਔਰਤ ਨੇ ਜੇਲ੍ਹ ’ਚ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼, ਜ਼ੀਰੋ FIR ਦਰਜ

Jind Jail News : ਹਰਿਆਣਾ ਦੇ ਜੀਂਦ ਵਿਚ ਇੱਕ ਮਹਿਲਾ ਕੈਦੀ ਨੂੰ ਦੋ ਕੈਦੀਆਂ ਨੇ ਨਸ਼ੀਲਾ ਪਦਾਰਥ ਪਿਲਾ ਕੇ ਬਲਾਤਕਾਰ ਕੀਤਾ। ਰੋਹਤਕ ਪੀਜੀਆਈ ਰੋਹਤਕ ਵਿਚ ਇੱਕ ਮਹਿਲਾ ਕੈਦੀ ਨਾਲ ਇਹ ਘਟਨਾ ਵਾਪਰੀ ਹੈ। ਜਿੱਥੇ ਪੁਲਿਸ ਮੁਲਾਜ਼ਮ ਕੈਦੀ ਵੈਨ ਨੂੰ ਪਾਰਕ ਕਰਕੇ ਦਸਤਾਵੇਜ਼ ਤਿਆਰ ਕਰਵਾ ਰਹੇ ਸਨ। ਇਸ ਦੌਰਾਨ ਦੋ ਕੈਦੀਆਂ ਨੇ ਉਸ ਨਾਲ ਇਹ ਵਾਰਦਾਤ ਕੀਤੀ।

ਇਹ ਵੀ ਪੜੋ:Maharashtra Court : ਕੋਰਟ ਨੇ ਨਰਸ ਦੀ ਮੌਤ ਦਾ 50 ਲੱਖ ਕੋਵਿਡ ਮੁਆਵਜ਼ਾ ਨਾ ਦੇਣ ’ਤੇ ਮਹਾਰਾਸ਼ਟਰ ਸਰਕਾਰ ’ਤੇ ਨਾਰਾਜ਼ਗੀ ਜ਼ਾਹਰ ਕੀਤੀ 

ਇਹ ਘਟਨਾ ਰੋਹਤਕ ਪੀਜੀਆਈ ਵਿਚ ਵਾਪਰੀ ਹੈ, ਇਸ ਲਈ ਉਥੋਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮਹਿਲਾ ਕੈਦੀ ਨੇ ਜੇਲ੍ਹ ਵਿਚ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਹੈ। ਜੀਂਦ ਪੁਲਿਸ ਨੇ ਇਸ ਸਬੰਧ ’ਚ ਸਿਵਲ ਲਾਈਨ ਪੁਲਿਸ ਸਟੇਸ਼ਨ ਵਿਚ ਜ਼ੀਰੋ FIR ਦਰਜ ਕਰ ਕੇ ਰੋਹਤਕ ਪੁਲਿਸ ਨੂੰ ਭੇਜ ਦਿੱਤੀ ਹੈ।

ਇਹ ਵੀ ਪੜੋ:Taliban News : ਤਾਲਿਬਾਨ ਨੇ ਅਫਗਾਨਿਸਤਾਨ 'ਚ ਦੋ ਟੀਵੀ ਸਟੇਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ

ਪੁਲਿਸ ਅਨੁਸਾਰ ਇੱਕ ਔਰਤ ਨਸ਼ਾ ਤਸਕਰੀ ਦੇ ਦੋਸ਼ ਵਿਚ ਜੀਂਦ ਜੇਲ੍ਹ ਵਿਚ ਸਜ਼ਾ ਕੱਟ ਰਹੀ ਹੈ। ਮਹਿਲਾ ਕੈਦੀ ਦਾ ਰੋਹਤਕ  PGI ਤੋਂ ਇਲਾਜ ਚੱਲ ਰਿਹਾ ਹੈ। 20 ਫਰਵਰੀ ਨੂੰ ਉਸ ਨੂੰ ਜੇਲ੍ਹ ਦੀ ਗੱਡੀ (ਕੈਦੀ ਵੈਨ) ਵਿਚ ਇਲਾਜ ਲਈ PGI ਰੋਹਤਕ ਲਿਜਾਇਆ ਗਿਆ। ਵੈਨ ਵਿਚ ਕੈਦੀ ਮਨੀਸ਼ ਅਤੇ ਸਤੀਸ਼ ਵਾਸੀ ਪਿੰਡ ਧਨੌਰੀ ਵੀ ਉਸ ਦੇ ਨਾਲ ਸਨ। ਸੁਰੱਖਿਆ ਮੁਲਾਜ਼ਮ ਪੀਜੀਆਈ ਵਿਚ ਵੈਨ ਪਾਰਕ ਕਰਕੇ ਦਸਤਾਵੇਜ਼ ਤਿਆਰ ਕਰਵਾ ਰਹੇ ਸਨ।

ਇਹ ਵੀ ਪੜੋ:Chohla Sahib News : ਆਈਲੈਟਸ ਸੈਂਟਰ ਦੀ ਦੋ ਮੰਜ਼ਿਲਾਂ ਬਿਲਡਿੰਗ ਦੇਖਦਿਆਂ ਹੀ ਦੇਖਦਿਆਂ ਹੋ ਗਈ ਢਹਿ ਢੇਰੀ   

ਮਹਿਲਾ ਕੈਦੀ ਦਾ ਦੋਸ਼ ਹੈ ਕਿ ਉਸ ਦੇ ਨਾਲ ਆਏ ਦੋ ਕੈਦੀਆਂ ਨੇ ਉਸ ਨੂੰ ਕੋਲਡ ਡਰਿੰਕ ਵਿਚ ਕੋਈ ਨਸ਼ੀਲਾ ਪਦਾਰਥ ਪਿਲਾ ਦਿੱਤਾ। ਇਸ ਤੋਂ ਬਾਅਦ ਉਸ ਨੇ ਉਸ ਨਾਲ ਬਲਾਤਕਾਰ ਕੀਤਾ। ਦੋਸ਼ ਲਗਾਉਣ ਵਾਲੀ ਮਹਿਲਾ ਕੈਦੀ ਦੇ ਖ਼ਿਲਾਫ਼ ਵੀ ਤਣਾਅ ਕਾਰਨ ਜੇਲ੍ਹ ਵਿਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਗਿਆ।  ਮਨੀਸ਼ ਅਤੇ ਕੈਦੀ ਸਤੀਸ਼ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜੋ:Ludhiana News : ਲੁਧਿਆਣਾ ’ਚ ਗੈਸ ਸਿਲੰਡਰ ਲੀਕ ਹੋਣ ਨਾਲ ਲੱਗੀ ਭਿਆਨਕ ਅੱਗ, ਇਲਾਜ ਦੌਰਾਨ ਨੌਜਵਾਨ ਨੇ ਤੋੜਿਆ ਦਮ

ਜੀਂਦ ਸਿਵਲ ਲਾਈਨ ਥਾਣਾ ਇੰਚਾਰਜ ਸੁਖਬੀਰ ਨੇ ਦੱਸਿਆ ਕਿ ਬਲਾਤਕਾਰ ਦੀ ਸ਼ਿਕਾਇਤ ਮਹਿਲਾ ਕੈਦੀ ਵੱਲੋਂ ਦਿੱਤੀ ਗਈ ਸੀ। ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ਵਾਲੀ ਥਾਂ ਪੀਜੀਆਈ ਰੋਹਤਕ ਦੱਸੀ ਗਈ ਹੈ। ਇਸ ਲਈ ਰੋਹਤਕ ਪੁਲਿਸ ਨੂੰ ਜ਼ੀਰੋ ਐਫਆਈਆਰ ਭੇਜ ਦਿੱਤੀ ਗਈ ਹੈ।

ਇਹ ਵੀ ਪੜੋ:Haryana News: ਸੋਨੀਪਤ 'ਚ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ, ਬਜ਼ਾਰ ਜਾ ਰਿਹਾ ਸੀ ਨੌਜਵਾਨ  

(For more news apart from Rape female prisoner in a Haryana jail, 2 prisoners made her drink intoxicating cold drink News in Punjabi, stay tuned to Rozana Spokesman)

Location: India, Haryana, Rohtak

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement