ਹਰਿਆਣਾ ਦੇ ਸਾਰੇ ਮੰਤਰੀ ਨੇ ਕਰੋੜਪਤੀ, ਉਨ੍ਹਾਂ ਵਿਰੁਧ ਕੋਈ ਅਪਰਾਧਕ ਮਾਮਲਾ ਦਰਜ ਨਹੀਂ : ਏ.ਡੀ.ਆਰ. 
Published : Oct 18, 2024, 10:20 pm IST
Updated : Oct 18, 2024, 10:20 pm IST
SHARE ARTICLE
Haryana Cabinet.
Haryana Cabinet.

ਸੱਭ ਤੋਂ ਵੱਧ ਜਾਇਦਾਦ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਪੋਤੀ ਸ਼ਰੂਤੀ ਚੌਧਰੀ ਦੀ ਹੈ

ਚੰਡੀਗੜ੍ਹ : ਸਰਕਾਰ ਮੁਤਾਬਕ ਹਰਿਆਣਾ ਦੇ ਸਾਰੇ ਨਵੇਂ ਨਿਯੁਕਤ ਮੰਤਰੀ ਕਰੋੜਪਤੀ ਹਨ, ਜਿਨ੍ਹਾਂ ਦੀ ਔਸਤ ਜਾਇਦਾਦ 30.80 ਕਰੋੜ ਰੁਪਏ ਹੈ। ਐਸੋਸੀਏਸ਼ਨ ਡੈਮੋਕ੍ਰੇਟਿਕ ਰਿਫਾਰਮਸ (ਏ.ਡੀ.ਆਰ.) ਨੇ ਅਪਣੀ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਹੈ। ਏ.ਡੀ.ਆਰ. ਨੇ ਇਹ ਵੀ ਕਿਹਾ ਕਿ ਕਿਸੇ ਵੀ ਮੰਤਰੀ ਨੇ ਅਪਣੇ ਵਿਰੁਧ ਅਪਰਾਧਕ ਮਾਮਲਿਆਂ ਦਾ ਐਲਾਨ ਨਹੀਂ ਕੀਤਾ ਹੈ। ਏ.ਡੀ.ਆਰ. ਅਤੇ ਹਰਿਆਣਾ ਇਲੈਕਸ਼ਨ ਵਾਚ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਸਾਰੇ 14 ਮੰਤਰੀਆਂ ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ। 

ਏ.ਡੀ.ਆਰ. ਦੀ ਰੀਪੋਰਟ ਮੁਤਾਬਕ ਕਿਸੇ ਵੀ ਮੰਤਰੀ ਨੇ ਅਪਣੇ ਵਿਰੁਧ ਕਿਸੇ ਅਪਰਾਧਕ ਮਾਮਲੇ ਦਾ ਐਲਾਨ ਨਹੀਂ ਕੀਤਾ ਹੈ। ਇਕ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਸਾਰੇ 14 ਮੰਤਰੀ ਕਰੋੜਪਤੀ ਹਨ, ਜਿਨ੍ਹਾਂ ਦੀ ਔਸਤ ਜਾਇਦਾਦ 30.82 ਕਰੋੜ ਰੁਪਏ ਹੈ। ਏ.ਡੀ.ਆਰ. ਨੇ ਕਿਹਾ ਕਿ ਸੱਭ ਤੋਂ ਵੱਧ ਜਾਇਦਾਦ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਪੋਤੀ ਸ਼ਰੂਤੀ ਚੌਧਰੀ ਦੀ ਹੈ। ਤੋਸ਼ਮ ਹਲਕੇ ਤੋਂ ਵਿਧਾਇਕ ਸ਼ਰੂਤੀ ਚੌਧਰੀ ਕੋਲ 134.56 ਕਰੋੜ ਰੁਪਏ ਦੀ ਜਾਇਦਾਦ ਹੈ। 

ਸੱਭ ਤੋਂ ਘੱਟ ਜਾਇਦਾਦ ਵਾਲੇ ਮੰਤਰੀ ਸ਼ਿਆਮ ਸਿੰਘ ਰਾਣਾ ਹਨ। ਉਸ ਕੋਲ 1.16 ਕਰੋੜ ਰੁਪਏ ਦੀ ਜਾਇਦਾਦ ਹੈ। ਉਹ ਰਾਦੌਰ ਹਲਕੇ ਦਾ ਲੋਕ ਪ੍ਰਤੀਨਿਧੀ ਹੈ। ਮੁੱਖ ਮੰਤਰੀ ਸੈਣੀ ਕੋਲ 5 ਕਰੋੜ ਰੁਪਏ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਨਿਲ ਵਿਜ ਕੋਲ 1.49 ਕਰੋੜ ਰੁਪਏ ਦੀ ਜਾਇਦਾਦ ਹੈ। ਸੈਣੀ ਗ੍ਰੈਜੂਏਟ ਹੈ। 

ਇਕ ਹੋਰ ਮੰਤਰੀ ਵਿਪੁਲ ਗੋਇਲ ਨੇ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਐਲਾਨ ਕੀਤਾ ਹੈ, ਜਦਕਿ ਆਰਤੀ ਰਾਓ ਕੋਲ 68 ਕਰੋੜ ਰੁਪਏ ਦੀ ਜਾਇਦਾਦ ਹੈ। 10 ਮੰਤਰੀਆਂ ਨੇ ਕਰਜ਼ੇ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚੋਂ ਸ਼ਰੂਤੀ ਚੌਧਰੀ ’ਤੇ ਸੱਭ ਤੋਂ ਵੱਧ 13.37 ਕਰੋੜ ਰੁਪਏ ਦਾ ਕਰਜ਼ਾ ਹੈ। ਤਿੰਨ ਮੰਤਰੀਆਂ ਨੇ ਐਲਾਨ ਕੀਤਾ ਹੈ ਕਿ ਉਹ 12 ਵੀਂ ਪਾਸ ਹਨ ਜਦਕਿ 11 ਨੇ ਕਿਹਾ ਹੈ ਕਿ ਉਹ ਗ੍ਰੈਜੂਏਸ਼ਨ ਜਾਂ ਇਸ ਤੋਂ ਉੱਪਰ ਦੀ ਪੜ੍ਹਾਈ ਕਰ ਰਹੇ ਹਨ। 

Tags: haryana

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement