Haryana News: ਸੜਕ ਹਾਦਸੇ 'ਚ 1 ਵਿਦਿਆਰਥੀ ਦੀ ਮੌਤ, 3 ਜ਼ਖ਼ਮੀ, ਚਾਰੇ ਇੰਟਰਨੈੱਟ ਚਲਾਉਣ ਲਈ ਜਾ ਰਹੇ ਸਨ ਦੂਸਰੇ ਸ਼ਹਿਰ

By : GAGANDEEP

Published : Feb 19, 2024, 1:42 pm IST
Updated : Feb 19, 2024, 1:44 pm IST
SHARE ARTICLE
1 student died in a road accident Haryana News in punjabi
1 student died in a road accident Haryana News in punjabi

Haryana News: ਕਿਸਾਨ ਅੰਦੋਲਨ ਕਾਰਨ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿਚ ਬੰਦ ਹੈ ਇੰਟਰਨੈੱਟ ਦੀ ਸੁਵਿਧਾ

1 student died in a road accident Haryana News in punjabi : ਹਰਿਆਣਾ ਦੇ ਹਿਸਾਰ ਦੇ ਹਾਂਸੀ 'ਚ ਇੰਟਰਨੈੱਟ ਚਲਾਉਣ ਲਈ ਦੂਸਰੇ ਸ਼ਹਿਰ ਜਾ ਰਹੇ ਨੌਜਵਾਨਾਂ ਦੀ ਬਾਈਕ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ 'ਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦਕਿ ਤਿੰਨ ਵਿਦਿਆਰਥੀ ਜ਼ਖ਼ਮੀ ਹੋ ਗਏ। ਚਾਰੋਂ ਇਕ ਹੀ ਬਾਈਕ 'ਤੇ ਸਵਾਰ ਸਨ। ਮ੍ਰਿਤਕ ਦੇ ਰਿਸ਼ਤੇਦਾਰ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਹਾਂਸੀ ਦੇ ਸਿਵਲ ਹਸਪਤਾਲ ਪਹੁੰਚ ਗਏ ਹਨ। ਜ਼ਖ਼ਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ। ਚਾਰੋਂ ਢਾਣਾ ਆਈਟੀਆਈ ਵਿੱਚ ਪੜ੍ਹਦੇ ਹਨ।

ਇਹ ਵੀ ਪੜ੍ਹੋ: Harsh Likhari News: ਪੰਜਾਬ ਦੇ ਪੁੱਤ ਹਰਸ਼ ਲਿਖਾਰੀ ਨੇ "ਕਸਟਮਜ਼" ਗੀਤ ਨਾਲ ਪੱਟੀਆਂ ਧੂੜਾਂ, ਕੈਨੇਡਾ ਦੇ ਰੈਪਰ ਨੇ ਵੀ ਕੀਤੀ ਤਾਰੀਫ਼

ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪੁਤੀ ਮੰਗਲ ਖਾਂ ਦਾ ਰਹਿਣ ਵਾਲਾ ਦੀਪਕ ਸਵੇਰੇ ਕਰੀਬ 10 ਵਜੇ ਹਾਂਸੀ ਢਾਣਾ ਨੇੜੇ ਆਈ.ਟੀ.ਆਈ 'ਚ ਪੜ੍ਹਨ ਲਈ ਆਪਣੇ ਪਿੰਡ ਤੋਂ ਨਿਕਲਿਆ ਸੀ। ਰਸਤੇ ਵਿੱਚ ਉਸ ਦੇ 3 ਦੋਸਤ ਵੀ ਉਸ ਦੇ ਨਾਲ ਬਾਈਕ ਉੱਤੇ ਬੈਠ ਗਏ। ਚਾਰੋਂ ਇੱਕ ਹੀ ਬਾਈਕ 'ਤੇ ਆਈ.ਟੀ.ਆਈ.ਢਾਣਾ ਆ ਰਹੇ ਸਨ।

ਇਹ ਵੀ ਪੜ੍ਹੋ: Sri Chamkaur Sahib News : ਨੌਜਵਾਨ ਨੇ ਗੁਆਂਢੀ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ

ਦੱਸਿਆ ਗਿਆ ਹੈ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਇਲਾਕੇ ਵਿੱਚ ਇੰਟਰਨੈੱਟ ਬੰਦ ਹੈ। ਅਜਿਹੇ 'ਚ ਨੌਜਵਾਨਾਂ ਨੇ ਹਾਂਸੀ ਜਾ ਕੇ ਆਪਣੇ ਫੋਨ 'ਤੇ ਵਾਈਫਾਈ ਰਾਹੀਂ ਇੰਟਰਨੈੱਟ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਤਿੰਨੇ ਨੌਜਵਾਨ ਬਾਡਸੀ ਰੋਡ ਨੇੜੇ ਜਾ ਰਹੇ ਸਨ। ਉਨ੍ਹਾਂ ਦੀ ਬਾਈਕ ਪਿੰਡ ਬੜਸੀ ਨੇੜੇ ਦਰੱਖਤ ਨਾਲ ਟਕਰਾ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਹਾਦਸੇ ਵਿਚ ਚਾਰੋਂ ਨੌਜਵਾਨ ਜ਼ਖ਼ਮੀ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਗੱਡੀ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਹਾਂਸੀ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ਵਿਚ ਇਲਾਜ ਦੌਰਾਨ ਦੀਪਕ ਦੀ ਮੌਤ ਹੋ ਗਈ। ਬਾਕੀ ਤਿੰਨਾਂ ਦਾ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੀਪਕ ਪੁਤੀ ਮੰਗਲ ਖਾਂ ਦਾ ਰਹਿਣ ਵਾਲਾ ਸੀ। ਵਿਦਿਆਰਥੀ ਦੀ ਮੌਤ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

(For more Punjabi news apart from 1 student died in a road accident Haryana News in punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Delhi 'ਚ ਹੋ ਗਿਆ ਵੱਡਾ ਉਲਟਫੇਰ, ਕੌਣ ਹੋਵੇਗਾ ਅਗਲਾ CM, ਦੇਖੋ The Spokesman Debate 'ਚ ਅਹਿਮ ਚਰਚਾ

08 Feb 2025 12:24 PM

Delhi 'ਚ BJP ਦੀ ਜਿੱਤ ਮਗਰੋਂ ਸ਼ਾਮ ਨੂੰ BJP Office ਜਾਣਗੇ PM Narendra Modi | Delhi election result 2025

08 Feb 2025 12:18 PM

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM
Advertisement