Haryana Road Accident : ਹਰਿਆਣਾ 'ਚ 2 ਕਾਰਾਂ ਦੀ ਟੱਕਰ ’ਚ ਪਤੀ-ਪਤਨੀ ਦੀ ਮੌਤ, ਬੱਚੇ ਗੰਭੀਰ ਜ਼ਖ਼ਮੀ

By : BALJINDERK

Published : May 19, 2024, 4:42 pm IST
Updated : May 19, 2024, 4:42 pm IST
SHARE ARTICLE
  ਕਾਰਾਂ ਦੀ ਟੱਕਰ
ਕਾਰਾਂ ਦੀ ਟੱਕਰ

Haryana Road Accident : ਗੱਡੀ ਨੂੰ ਕੱਟ ਕੇ ਜੋੜੇ ਨੂੰ ਬਾਹਰ ਕੱਢਿਆ ਗਿਆ, ਫੌਜੀ ਆਪਣੇ ਪਰਿਵਾਰ ਨਾਲ ਜਾ ਰਿਹਾ ਸੀ ਬਠਿੰਡਾ

 Haryana Road Accident : ਹਰਿਆਣਾ ਦੇ ਹਿਸਾਰ 'ਚ ਸਿਰਸਾ ਰੋਡ 'ਤੇ ਐਤਵਾਰ ਨੂੰ ਦੋ ਕਾਰਾਂ ਦੀ ਟੱਕਰ ਹੋ ਗਈ। ਹਾਦਸੇ 'ਚ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਉਸ ਦੇ ਦੋ ਬੱਚੇ ਵੀ ਜ਼ਖ਼ਮੀ ਹੋ ਗਏ। ਦੋਵਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਲਾਸ਼ਾਂ ਕਾਰ ’ਚ ਬੁਰੀ ਤਰ੍ਹਾਂ ਫਸੀਆਂ ਹੋਈਆਂ ਸਨ। ਗੱਡੀ ਨੂੰ ਕੱਟ ਕੇ ਜੋੜੇ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਮੌਕੇ ਤੋਂ ਕਾਰ ਦੇ ਦਸਤਾਵੇਜ਼ ਅਤੇ ਵਿਅਕਤੀ ਦਾ ਆਧਾਰ ਕਾਰਡ ਬਰਾਮਦ ਕਰ ਲਿਆ ਹੈ। ਆਧਾਰ ਕਾਰਡ ਮੁਤਾਬਕ ਮ੍ਰਿਤਕ ਵਿਅਕਤੀ ਦਾ ਨਾਂ ਮਨਜੀਤ ਕੁਮਾਰ (40) ਹੈ। ਉਹ ਝੱਜਰ ਜ਼ਿਲ੍ਹੇ ਦੇ ਪਿੰਡ ਦੁਬਲਧਨ ਦਾ ਰਹਿਣ ਵਾਲਾ ਸੀ। ਮਨਜੀਤ ਫੌਜ ’ਚ ਬਤੌਰ ਹੌਲਦਾਰ ਕੰਮ ਕਰਦਾ ਸੀ। ਕੁਝ ਸਮਾਂ ਪਹਿਲਾਂ ਉਹ ਹਿਸਾਰ ਕੈਂਟ ਤੋਂ ਬਠਿੰਡਾ ਤਾਇਨਾਤ ਸੀ। ਅੱਜ ਦੁਪਹਿਰ ਉਹ ਆਪਣੀ ਪਤਨੀ ਪ੍ਰਮਿਲਾ, ਲੜਕੀ ਯੋਗਿਤਾ ਅਤੇ ਪੁੱਤਰ ਜੈਦੀਪ ਨਾਲ ਕਾਰ ’ਚ ਕੈਂਟ ਤੋਂ ਬਠਿੰਡਾ ਜਾ ਰਿਹਾ ਸੀ।

ਇਹ ਵੀ ਪੜੋ:Cricket Bhuvneshwar Kumar :ਟੀਮ ਇੰਡੀਆ ਲਈ ਬੁਰੀ ਖ਼ਬਰ ! ਇਸ ਤੇਜ਼ ਗੇਂਦਬਾਜ਼ ਖਿਡਾਰੀ ਨੇ ਸੰਨਿਆਸ ਲੈਣ ਦਾ ਕੀਤਾ ਫੈਸਲਾ

ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ-9 'ਤੇ ਇਕ ਕਾਰ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਉਸ ਨੂੰ ਗ਼ਲਤ ਸਾਈਡ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ। ਉਸ ਕਾਰ ਦਾ ਡਰਾਈਵਰ ਮੌਕਾ ਮਿਲਦੇ ਹੀ ਫ਼ਰਾਰ ਹੋ ਗਿਆ। ਪੁਲਿਸ ਨੇ ਦੂਜੀ ਗੱਡੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਚਸ਼ਮਦੀਦਾਂ ਮੁਤਾਬਕ ਹਾਦਸੇ ਤੋਂ ਬਾਅਦ ਬੱਚਾ ਅਤੇ ਮਾਂ ਮਦਦ ਲਈ ਪੁਕਾਰਦੇ ਰਹੇ ਪਰ ਕਿਸੇ ਨੇ ਵੀ ਕਾਰ ਰੋਕ ਕੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਜ਼ਿਆਦਾ ਖੂਨ ਵਹਿਣ ਤੋਂ ਬਾਅਦ ਔਰਤ ਨੇ ਆਪਣੇ ਬੱਚਿਆਂ ਦੇ ਸਾਹਮਣੇ ਦਮ ਤੋੜ ਦਿੱਤਾ। ਹਾਦਸੇ ਵਿੱਚ ਗੱਡੀ ਦੇ ਪਰਖੱਚੇ ਉੱਡ ਗਏ। ਬੱਚਿਆਂ ਨੂੰ ਹਸਪਤਾਲ ਪਹੁੰਚਾਉਣ ਲਈ ਰਾਹਗੀਰਾਂ ਤੋਂ ਮਦਦ ਮੰਗੀ ਗਈ। ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਲਾਸ਼ ਨੂੰ ਬਾਹਰ ਕੱਢਣ ’ਚ ਕਰੀਬ ਇੱਕ ਘੰਟਾ ਲੱਗਿਆ। ਇਸ ਤੋਂ ਬਾਅਦ ਲਾਸ਼ਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ।

(For more news apart from  Husband and wife killed in 2 car collision in Haryana News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update: ਅਚਾਨਕ ਬਦਲਿਆ ਮੌਸਮ, ਪੈਣ ਲੱਗਾ ਮੀਂਹ, ਲੋਕਾਂ ਦੇ ਖਿੜੇ ਚਿਹਰੇ, ਵੇਖੋ ਦਿਲਾਂ ਨੂੰ ਠੰਢਕ .

20 Jun 2024 2:02 PM

Akali Dal 'ਤੇ Charanjit Brar ਦਾ ਮੁੜ ਵਾਰ, ਕੱਲੇ ਕੱਲੇ ਦਾ ਨਾਂਅ ਲੈ ਕੇ ਸਾਧਿਆ ਨਿਸ਼ਾਨਾ, ਵੇਖੋ LIVE

20 Jun 2024 1:36 PM

Amritsar Weather Update : Temperature 46 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ.. ਗਰਮੀ ਦਾ ਟੂਰਿਜ਼ਮ ’ਤੇ ਵੀ..

20 Jun 2024 1:02 PM

ਅੱਤ ਦੀ ਗਰਮੀ 'ਚ ਲੋਕਾਂ ਨੂੰ ਰੋਕ-ਰੋਕ ਪਾਣੀ ਪਿਆਉਂਦੇ Sub-Inspector ਦੀ ਸੇਵਾ ਦੇਖ ਤੁਸੀਂ ਵੀ ਕਰੋਗੇ ਦਿਲੋਂ ਸਲਾਮ

20 Jun 2024 11:46 AM

Bathinda News: ਇਹ ਪਿੰਡ ਬਣਿਆ ਮਿਸਾਲ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਦੇ ਰਿਹਾ ਹੈ 500 ਰੁਪਏ

20 Jun 2024 10:16 AM
Advertisement