Cricket Bhuvneshwar Kumar :ਟੀਮ ਇੰਡੀਆ ਲਈ ਬੁਰੀ ਖ਼ਬਰ ! ਇਸ ਤੇਜ਼ ਗੇਂਦਬਾਜ਼ ਖਿਡਾਰੀ ਨੇ ਸੰਨਿਆਸ ਲੈਣ ਦਾ ਕੀਤਾ ਫੈਸਲਾ

By : BALJINDERK

Published : May 19, 2024, 2:40 pm IST
Updated : May 19, 2024, 2:40 pm IST
SHARE ARTICLE
cricket  Bhuvneshwar Kumar
cricket Bhuvneshwar Kumar

Cricket Bhuvneshwar Kumar : ਕਿਹਾ ਉਨ੍ਹਾਂ ਦੀ ਜਗ੍ਹਾ ਅਜਿਹੇ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਜੋ ਲੰਬੇ ਸਮੇਂ ਤੱਕ ਟੀਮ ਇੰਡੀਆ ਲਈ ਖੇਡ 

Bhuvneshwar Kumar : ਆਈਪੀਐਲ 2024 ਤੋਂ ਬਾਅਦ ਹੁਣ ਖਿਡਾਰੀਆਂ ਨੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਸ਼ੂਰੁ ਕਰ ਦਿੱਤੀਆਂ ਹਨ। ਇਸ ਵਿਚਾਲੇ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਸਵਿੰਗ ਦਾ ਬਾਦਸ਼ਾਹ ਕਹੇ ਜਾਣ ਵਾਲੇ ਭੁਵਨੇਸ਼ਵਰ ਕੁਮਾਰ ਸਾਲ 2022 ਤੋਂ ਕਦੇ ਵੀ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਨਹੀਂ ਰਹੇ ਹਨ ਅਤੇ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਹ ਖੁਦ ਇਸ ਟੀਮ 'ਚ ਵਾਪਸੀ ਨਹੀਂ ਕਰਨਾ ਚਾਹੁੰਦੇ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ। ਆਓ ਜਾਣਦੇ ਹਾਂ ਕਿ ਭੁਵਨੇਸ਼ਵਰ ਕੁਮਾਰ ਟੀਮ ਇੰਡੀਆ ਲਈ ਨਹੀਂ ਖੇਡਣਗੇ।

ਇਹ ਵੀ ਪੜੋ:Ludhiana News : ਲੁਧਿਆਣਾ 'ਚ ਭਰਾ ਨੇ ਆਪਣੀ ਭੈਣ ਨਾਲ ਕੀਤਾ ਜਬਰ ਜ਼ਨਾਹ 

ਦੱਸ ਦੇਈਏ ਕਿ ਭੁਵਨੇਸ਼ਵਰ ਕੁਮਾਰ ਨੂੰ ਆਖਰੀ ਵਾਰ ਸਾਲ 2022 'ਚ ਨਿਊਜ਼ੀਲੈਂਡ ਟੀਮ ਖ਼ਿਲਾਫ਼ ਆਪਣਾ ਆਖਰੀ ਟੀ-20 ਮੈਚ ਖੇਡਣ ਦਾ ਮੌਕਾ ਮਿਲਿਆ ਸੀ। ਉਸ ਸੀਰੀਜ਼ ਤੋਂ ਬਾਅਦ ਤੋਂ ਉਸ ਨੂੰ ਇਕ ਵਾਰ ਵੀ ਟੀਮ ਇੰਡੀਆ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਹ ਸੰਨਿਆਸ ਲੈਣ ਬਾਰੇ ਸੋਚ ਰਹੇ ਹਨ ਅਤੇ ਉਹ ਇਸ ਮਹੀਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ। ਇਸ ਦਾ ਕਾਰਨ ਨੌਜਵਾਨਾਂ ਨੂੰ ਮੌਕਾ ਦੇਣਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜੋ:Diljit Dosanjh : ਦਿਲਜੀਤ ਦੋਸਾਂਝ ਦੀ ਫ਼ਿਲਮ 'ਰੰਨਾਂ 'ਚ ਧੰਨਾ' ਹੋਈ ਰੱਦ, ਜਾਣੋ ਕੀ ਹੈ ਵਜ੍ਹਾ  

ਮੀਡੀਆ ਰਿਪੋਰਟ 'ਚ ਮਿਲੀ ਜਾਣਕਾਰੀ ਮੁਤਾਬਕ ਭੁਵਨੇਸ਼ਵਰ ਕੁਮਾਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ ਅਤੇ ਉਹ IPL 2024 ਦੇ ਖਤਮ ਹੋਣ ਤੋਂ ਬਾਅਦ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ। ਖ਼ਬਰਾਂ ਮੁਤਾਬਕ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਹੁਣ 34 ਸਾਲ ਦੇ ਹੋ ਚੁੱਕੇ ਹਨ। ਅਜਿਹੇ 'ਚ ਉਨ੍ਹਾਂ ਦੀ ਜਗ੍ਹਾ ਅਜਿਹੇ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਜੋ ਲੰਬੇ ਸਮੇਂ ਤੱਕ ਟੀਮ ਇੰਡੀਆ ਲਈ ਖੇਡ ਸਕਣ ਅਤੇ ਆਪਣੇ ਹੁਨਰ ਨਾਲ ਭਾਰਤ ਲਈ ਕਈ ਟਰਾਫੀਆਂ ਜਿੱਤਾ ਸਕਣ।

ਇਹ ਵੀ ਪੜੋ:Ram Rahim News : ਵੋਟਿੰਗ ਤੋਂ ਪਹਿਲਾਂ ਸੌਦਾ ਸਾਧ ਨੇ ਹਾਈ ਕੋਰਟ ਤੋਂ ਮੰਗੀ ਪੈਰੋਲ   

ਹਾਲਾਂਕਿ ਭੁਵਨੇਸ਼ਵਰ ਨੇ ਅਜੇ ਅਧਿਕਾਰਤ ਤੌਰ 'ਤੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਹੈ। ਪਰ ਅਜਿਹਾ ਹੋਣ ਦੀ ਪ੍ਰਬਲ ਸੰਭਾਵਨਾ ਹੈ। ਕਿਉਂਕਿ ਉਹ ਇੱਕ ਸਾਫ ਦਿਲ ਵਾਲਾ ਖਿਡਾਰੀ ਹੈ ਅਤੇ ਉਹ ਹਮੇਸ਼ਾ ਆਪਣੇ ਤੋਂ ਜੂਨੀਅਰ ਅਤੇ ਸੀਨੀਅਰ ਸਾਰਿਆਂ ਦਾ ਖਿਆਲ ਰੱਖਦਾ ਹੈ।
ਦੱਸਣਯੋਗ ਹੈ ਕਿ 34 ਸਾਲਾ ਭੁਵਨੇਸ਼ਵਰ ਕੁਮਾਰ ਨੇ ਭਾਰਤ ਲਈ 21 ਟੈਸਟ ਮੈਚਾਂ 'ਚ 63 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਉਸ ਨੇ 21 ਵਨਡੇ ਮੈਚਾਂ 'ਚ 141 ਵਿਕਟਾਂ ਅਤੇ 87 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 90 ਵਿਕਟਾਂ ਹਾਸਲ ਕੀਤੀਆਂ ਹਨ। ਮੌਜੂਦਾ ਸਮੇਂ ਵਿੱਚ, ਉਹ ਟੀ-20 ਕ੍ਰਿਕਟ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਹਨ। ਇਸ ਸੂਚੀ 'ਚ ਉਨ੍ਹਾਂ ਤੋਂ ਉੱਪਰ ਸਿਰਫ਼ ਯੁਜਵੇਂਦਰ ਚਾਹਲ ਦਾ ਹੀ ਨਾਂ ਸ਼ਾਮਲ ਹੈ। ਇਸ ਦੇ ਨਾਲ ਹੀ ਭੁਵੀ ਨੇ IPL 2024 'ਚ ਹੁਣ ਤੱਕ 12 ਮੈਚਾਂ 'ਚ 11 ਵਿਕਟਾਂ ਲਈਆਂ ਹਨ।

(For more news apart from Bhuvneshwar Kumar has decided retire from cricket News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement