Karnal ’ਚ Canal ਵਿਚ ਛਾਲ ਮਾਰਨ ਵਾਲੀਆਂ Two Sisters ’ਚੋਂ ਇਕ ਦੀ ਮਿਲੀ ਲਾਸ਼
Published : Jul 19, 2025, 2:11 pm IST
Updated : Jul 19, 2025, 2:11 pm IST
SHARE ARTICLE
The Body of One of the Two Sisters Who Jumped into the Canal was Found in Karnal Latest News in Punjabi 
The Body of One of the Two Sisters Who Jumped into the Canal was Found in Karnal Latest News in Punjabi 

ਲਾਸ਼ ਦੀ ਰੀਨਾ ਵਜੋਂ ਹੋਈ ਪਛਾਣ, ਦੂਸਰੀ ਭੈਣ ਨਿਸ਼ਾ ਦੀ ਭਾਲ ਅਜੇ ਵੀ ਜਾਰੀ 

The Body of One of the Two Sisters Who Jumped into the Canal was Found in Karnal Latest News in Punjabi ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿਚ ਪੱਛਮੀ ਯਮੁਨਾ ਨਹਿਰ ਵਿਚ ਡੁੱਬਣ ਵਾਲੀਆਂ ਦੋ ਚਚੇਰੀਆਂ ਭੈਣਾਂ ਵਿਚੋਂ ਇਕ ਦੀ ਲਾਸ਼ ਨਹਿਰ ਵਿਚੋਂ ਬਰਾਮਦ ਕਰ ਲਈ ਗਈ ਹੈ ਅਤੇ ਦੂਜੀ ਦੀ ਨਹਿਰ ਵਿਚ ਭਾਲ ਕੀਤੀ ਜਾ ਰਹੀ ਹੈ। ਰਿਸ਼ਤੇਦਾਰ ਤਿੰਨ ਦਿਨਾਂ ਤੋਂ ਨਹਿਰ 'ਤੇ ਬੈਠੇ ਹਨ।

ਪੁਲਿਸ ਗੋਤਾਖੋਰਾਂ ਦੀ ਮਦਦ ਨਾਲ ਵੀ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਬੀਤੇ ਦਿਨ ਇਕ ਲੜਕੀ ਦੀ ਲਾਸ਼ ਨਹਿਰ ਵਿਚ ਤੈਰਦੀ ਦੇਖੀ ਗਈ। ਗੋਤਾਖੋਰ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਬਾਹਰ ਕੱਢ ਲਿਆ ਗਿਆ। ਲਾਸ਼ ਦੀ ਪਛਾਣ ਬਜੀਦਪੁਰ ਦੀ ਰਹਿਣ ਵਾਲੀ ਰੀਨਾ ਵਜੋਂ ਹੋਈ। ਪੁਲਿਸ ਲਾਸ਼ ਨੂੰ ਪੋਸਟਮਾਰਟਮ ਲਈ ਕਰਨਾਲ ਲੈ ਗਈ ਜਦਕਿ ਦੂਸਰੀ ਭੈਣ ਨਿਸ਼ਾ ਦੀ ਭਾਲ ਅਜੇ ਵੀ ਜਾਰੀ ਹੈ।

ਜਾਂਚ ਅਧਿਕਾਰੀ ਚਰਨ ਸਿੰਘ ਨੇ ਕਿਹਾ ਕਿ ਲਾਸ਼ ਦਾ ਅੱਜ ਪੋਸਟਮਾਰਟਮ ਕਰ ਕੇ ਵਾਰਸਾਂ ਦੇ ਹਵਾਲੇ ਕਰ ਦਿਤੀ ਜਾਵੇਗੀ। ਗੋਤਾਖੋਰ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਇੰਦਰੀ ਤੋਂ ਕਰਨਾਲ ਤਕ ਨਹਿਰ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਲੜਕੀ ਦੀ ਲਾਸ਼ ਖੇੜੀ ਮਾਨ ਸਿੰਘ ਨੇੜੇ ਨਹਿਰ ਵਿਚੋਂ ਮਿਲੀ ਹੈ।

ਦੱਸ ਦਈਏ ਕਿ ਬੁੱਧਵਾਰ ਨੂੰ ਇੰਦਰੀ ਬੱਸ ਸਟੈਂਡ ਦੇ ਨੇੜੇ ਦੋ ਚਚੇਰੀਆਂ ਭੈਣਾਂ ਆਈਆਂ ਅਤੇ ਪਹਿਲਾਂ ਇਕ ਨੇ ਨਹਿਰ ਵਿਚ ਛਾਲ ਮਾਰ ਦਿਤੀ ਅਤੇ ਫਿਰ ਦੂਜੀ ਨੇ ਵੀ ਉਸ ਦੇ ਪਿੱਛੇ ਛਾਲ ਮਾਰ ਦਿਤੀ ਸੀ। ਉਨ੍ਹਾਂ ਦੇ ਨਹਿਰ ਵਿਚ ਛਾਲ ਮਾਰਨ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਕੁੜੀਆਂ ਭਾਦਾਸੋਂ ਇਲਾਕੇ ਵਿਚ ਇਕ ਸ਼ਰਾਬ ਫ਼ੈਕਟਰੀ ਵਿਚ ਕੰਮ ਕਰਦੀਆਂ ਸਨ।

ਪੁਲਿਸ ਅਧਿਕਾਰੀ ਚਰਨ ਸਿੰਘ ਦਾ ਕਹਿਣਾ ਹੈ ਕਿ ਡਾਇਲ 112 ਤੋਂ ਸੂਚਨਾ ਮਿਲੀ ਸੀ ਕਿ ਇਕ ਗੋਤਾਖੋਰ ਨੇ ਨਹਿਰ ਵਿਚੋਂ ਇਕ ਲਾਸ਼ ਕੱਢੀ ਹੈ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਲਾਸ਼ ਦੀ ਪਛਾਣ ਹੋ ਗਈ ਹੈ ਅਤੇ ਇਸ ਦੀ ਪਛਾਣ ਰੀਨਾ ਵਜੋਂ ਹੋਈ ਹੈ। ਉਸ ਦੀ ਉਮਰ ਲਗਭਗ 22-23 ਸਾਲ ਸੀ। ਦੂਜੀ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ। ਗੋਤਾਖੋਰ ਮੌਕੇ 'ਤੇ ਮੌਜੂਦ ਹਨ। ਰਿਸ਼ਤੇਦਾਰਾਂ ਦੇ ਬਿਆਨ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਬਾਜੀਦਪੁਰ ਦੇ ਸਰਪੰਚ ਵਿਕਰਮ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਵਿਚ ਹੁਣ ਤਕ ਕੁੱਝ ਵੀ ਸਾਹਮਣੇ ਨਹੀਂ ਆਇਆ ਹੈ। ਘਟਨਾ ਵਾਲੇ ਦਿਨ ਤੋਂ ਹੀ ਰਿਸ਼ਤੇਦਾਰ ਵੀ ਨਹਿਰ 'ਤੇ ਬੈਠੇ ਹਨ। ਇਹ ਪਤਾ ਲੱਗਾ ਸੀ ਕਿ ਕੁੜੀਆਂ ਸ਼ਰਾਬ ਮਿੱਲ ਵਿਚ ਕੰਮ ਕਰਦੀਆਂ ਸਨ। ਅਸੀਂ ਇੰਦਰੀ ਥਾਣੇ ਵਿਚ ਰਿਪੋਰਟ ਵੀ ਦਰਜ ਕਰਵਾਈ ਹੈ ਕਿ ਕੀ ਕੁੜੀਆਂ ਦੀ ਫ਼ੈਕਟਰੀ ਵਿੱਚ ਐਂਟਰੀ ਹੈ ਜਾਂ ਨਹੀਂ। ਹੋ ਸਕਦਾ ਹੈ ਕਿ ਉੱਥੇ ਕੁਝ ਹੋਇਆ ਹੋਵੇ। 

ਰਿਸ਼ਤੇਦਾਰ ਧਨੀਰਾਮ ਦਾ ਕਹਿਣਾ ਹੈ ਕਿ ਮਾਮਲੇ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ। ਉਸ ਦੀ ਧੀ ਨਿਸ਼ਾ ਹਰ ਰੋਜ਼ ਕੰਮ 'ਤੇ ਜਾਂਦੀ ਸੀ, ਉਹ ਉਸ ਦਿਨ ਵੀ ਕੰਮ 'ਤੇ ਗਈ ਸੀ। ਉਸ ਨੂੰ ਨਹਿਰ ਵਿਚ ਕੁੜੀ ਦੇ ਡਿੱਗਣ ਦੀ ਜਾਣਕਾਰੀ ਮਿਲੀ।

(For more news apart from The Body of One of the Two Sisters Who Jumped into the Canal was Found in Karnal Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement