Haryana 'ਚ ਅਧਿਆਪਕਾ ਮਨੀਸ਼ਾ ਕਤਲ ਮਾਮਲਾ ਵਿਵਾਦ ਵਧਣ ਦਾ ਡਰ
Published : Aug 19, 2025, 1:22 pm IST
Updated : Aug 19, 2025, 1:22 pm IST
SHARE ARTICLE
Fears of Controversy Escalating in Haryana Over Teacher Manisha Murder Case Latest News in Punjabi 
Fears of Controversy Escalating in Haryana Over Teacher Manisha Murder Case Latest News in Punjabi 

Haryana News : ਸਰਕਾਰ ਦਾ ਫ਼ੈਸਲਾ, 2 ਜ਼ਿਲ੍ਹਿਆਂ ਵਿਚ 3 ਦਿਨਾਂ ਲਈ ਇੰਟਰਨੈੱਟ ਬੰਦ

Fears of Controversy Escalating in Haryana Over Teacher Manisha Murder Case Latest News in Punjabi ਚੰਡੀਗੜ੍ਹ : ਹੁਣ ਨਾਇਬ ਸੈਣੀ ਸਰਕਾਰ ਨੇ ਹਰਿਆਣਾ ਦੇ ਭਿਵਾਨੀ ਵਿਚ ਮਹਿਲਾ ਅਧਿਆਪਕਾ ਮਨੀਸ਼ਾ ਕਤਲ ਮਾਮਲੇ ਵਿਚ ਇੰਟਰਨੈੱਟ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਇਸ ਵੇਲੇ, ਸਰਕਾਰ ਨੇ ਭਿਵਾਨੀ ਅਤੇ ਚਰਖੀ ਦਾਦਰੀ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿਤੀਆਂ ਹਨ। ਮੰਗਲਵਾਰ ਸਵੇਰੇ 11:00 ਵਜੇ ਤੋਂ 21 ਅਗਸਤ ਦੁਪਹਿਰ 11:00 ਵਜੇ ਤਕ ਇੰਟਰਨੈੱਟ 'ਤੇ ਪਾਬੰਦੀ ਲਗਾ ਦਿਤੀ ਗਈ ਹੈ।

ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਦੇ ਫ਼ੈਸਲੇ ਅਨੁਸਾਰ, ਭਿਵਾਨੀ ਅਤੇ ਚਰਖੀ ਦਾਦਰੀ ਵਿਚ ਤਣਾਅ, ਅਸ਼ਾਂਤੀ, ਗੜਬੜ, ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਜਨਤਕ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਵਿਚ ਵਿਘਨ ਪੈਣ ਦੀ ਸੰਭਾਵਨਾ ਹੈ ਅਤੇ ਅਜਿਹੀ ਸਥਿਤੀ ਵਿਚ, ਮੋਬਾਈਲ ਇੰਟਰਨੈਟ ਸੇਵਾਵਾਂ, ਐਸ.ਐਮ.ਐਸ. ਸੇਵਾਵਾਂ ਅਤੇ ਹੋਰ ਡੋਂਗਲ ਸੇਵਾਵਾਂ ਦੀ ਦੁਰਵਰਤੋਂ ਕਰ ਕੇ ਭੜਕਾਊ ਸਮੱਗਰੀ ਅਤੇ ਝੂਠੀਆਂ ਅਫ਼ਵਾਹਾਂ ਫੈਲਾ ਕੇ ਜਨਤਕ ਸਹੂਲਤਾਂ ਵਿਚ ਰੁਕਾਵਟ ਪਾਉਣ, ਜਨਤਕ ਜਾਇਦਾਦਾਂ ਅਤੇ ਸਰੋਤਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਜਨਤਕ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਸੰਭਾਵਨਾ ਹੈ।

ਹੁਕਮ ਵਿਚ ਲਿਖਿਆ ਗਿਆ ਹੈ ਕਿ ਵਟਸਐਪ, ਫੇਸਬੁੱਕ, ਟਵਿੱਟਰ ਆਦਿ ਵਰਗੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਅਤੇ ਮੋਬਾਈਲ ਇੰਟਰਨੈਟ ਅਤੇ ਐਸ.ਐਮ.ਐਸ. ਸੇਵਾਵਾਂ ਰਾਹੀਂ ਗਲਤ ਜਾਣਕਾਰੀ ਅਤੇ ਅਫ਼ਵਾਹਾਂ ਫੈਲਾ ਕੇ ਭੜਕਾਈ ਗਈ ਭੀੜ ਦੁਆਰਾ ਅੱਗਜ਼ਨੀ, ਭੰਨਤੋੜ ਅਤੇ ਹੋਰ ਕਿਸਮ ਦੀਆਂ ਹਿੰਸਕ ਗਤੀਵਿਧੀਆਂ ਰਾਹੀਂ ਜਾਨ-ਮਾਲ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਇਸ ਲਈ, ਦੂਰਸੰਚਾਰ ਐਕਟ, 2023 ਦੀ ਧਾਰਾ 20 ਅਤੇ ਦੂਰਸੰਚਾਰ (ਸੇਵਾਵਾਂ ਦੀ ਅਸਥਾਈ ਮੁਅੱਤਲੀ) ਨਿਯਮ, 2024 ਦੇ ਨਿਯਮ 3 ਦੇ ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਭਿਵਾਨੀ ਅਤੇ ਚਰਖੀ ਦਾਦਰੀ ਦੀਆਂ ਸੀਮਾਵਾਂ ਵਿਚ ਬਲਕ ਐਸ.ਐਮ.ਐਸ. (ਬੈਂਕਿੰਗ ਅਤੇ ਮੋਬਾਈਲ ਰੀਚਾਰਜ ਨੂੰ ਛੱਡ ਕੇ) ਅਤੇ ਸਾਰੀਆਂ ਡੋਂਗਲ ਸੇਵਾਵਾਂ ਤੁਰਤ ਪ੍ਰਭਾਵ ਨਾਲ ਮੁਅੱਤਲ ਕੀਤੀਆਂ ਜਾਂਦੀਆਂ ਹਨ। ਹਾਲਾਂਕਿ, ਵੌਇਸ ਕਾਲ ਸੇਵਾਵਾਂ ਜਾਰੀ ਰਹਿਣਗੀਆਂ। ਹਰਿਆਣਾ ਦੇ ਸਾਰੇ ਟੈਲੀਕਾਮ ਸੇਵਾ ਪ੍ਰਦਾਤਾਵਾਂ ਨੂੰ ਇਸ ਹੁਕਮ ਦੀ ਪਾਲਣਾ ਯਕੀਨੀ ਬਣਾਉਣੀ ਪਵੇਗੀ।

ਕੀ ਹੈ ਮਾਮਲਾ?
ਦਰਅਸਲ, ਇਹ ਮਾਮਲਾ ਭਿਵਾਨੀ ਦੇ ਲੋਹਾਰੂ ਦੇ ਲਕਸ਼ਮਣ ਧਾਨੀ ਪਿੰਡ ਦੇ ਪਲੇ ਵੇਅ ਸਕੂਲ ਦੀ ਅਧਿਆਪਕਾ ਮਨੀਸ਼ਾ ਦੀ ਮੌਤ ਨਾਲ ਸਬੰਧਤ ਹੈ। ਧੀ ਦੀ ਲਾਸ਼ ਦਾ ਅੰਤਮ ਸਸਕਾਰ ਸੱਤ ਦਿਨਾਂ ਤੋਂ ਨਹੀਂ ਕੀਤਾ ਗਿਆ ਹੈ। ਪਹਿਲਾਂ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਹੁਣ ਪੁਲਿਸ ਦਾ ਕਹਿਣਾ ਹੈ ਕਿ ਮਨੀਸ਼ਾ ਨੇ ਕੀਟਨਾਸ਼ਕ ਖਾ ਕੇ ਖ਼ੁਦਕੁਸ਼ੀ ਕੀਤੀ ਸੀ। ਉਸ ਦੇ ਪਰਵਾਰ ਨੇ ਅਜੇ ਤਕ ਉਸ ਦੀ ਲਾਸ਼ ਨਹੀਂ ਲਈ ਹੈ। ਸੋਮਵਾਰ ਨੂੰ ਪੀ.ਜੀ.ਆਈ. ਵਿਖੇ ਕੀਤੇ ਗਏ ਤੀਜੇ ਪੋਸਟਮਾਰਟਮ ਵਿਚ ਕਿਹਾ ਗਿਆ ਸੀ ਕਿ ਮਨੀਸ਼ਾ ਨੇ ਜ਼ਹਿਰ ਖਾਧਾ ਸੀ ਅਤੇ ਉਸ ਨਾਲ ਬਲਾਤਕਾਰ ਨਹੀਂ ਹੋਇਆ ਸੀ। ਫਿਰ ਰਾਤ ਨੂੰ 25 ਲੋਕਾਂ ਦੀ ਕਮੇਟੀ ਲਾਸ਼ ਦੇ ਅੰਤਮ ਸਸਕਾਰ ਬਾਰੇ ਸਹਿਮਤੀ 'ਤੇ ਪਹੁੰਚ ਗਈ ਸੀ ਪਰ ਹੁਣ ਸਵੇਰੇ ਇਸ 'ਤੇ ਸ਼ੱਕ ਹੈ। ਲੋਕਾਂ ਨੇ ਮਨੀਸ਼ਾ ਦੇ ਪਿੰਡ ਦੀ ਮੁੱਖ ਸੜਕ 'ਤੇ ਧਰਨਾ ਦਿਤਾ ਹੈ। ਇਸ ਤੋਂ ਪਹਿਲਾਂ ਢੀਂਗਾਵਾ ਮੰਡੀ ਵਿਚ ਧਰਨਾ ਚੱਲ ਰਿਹਾ ਸੀ।

(For more news apart from stay tuned to Rozana Spokesman.)

SHARE ARTICLE

ਏਜੰਸੀ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement