
ਗੁਰੂ ਗੋਬਿੰਦ ਸਿੰਘ ਜੀ ਦੇ "ਜੋੜੇ ਸਾਹਿਬ" ਨੂੰ ਸਹੀ ਜਗ੍ਹਾ 'ਤੇ ਸੰਭਾਲਣ ਲਈ ਕਮੇਟੀ ਨੇ ਰਿਪੋਰਟ ਕੀਤੀ ਪੇਸ਼
ਨਵੀਂ ਦਿੱਲੀ: ਦਿੱਲੀ ਦੇ ਕਰੋਲ ਬਾਗ ਵਿਖੇ ਹਰਦੀਪ ਪੁਰੀ ਸਣੇ ਸਿੱਖ ਸ਼ਖਸੀਅਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ "ਜੋੜੇ ਸਾਹਿਬ" ਨੂੰ ਸਹੀ ਜਗ੍ਹਾ 'ਤੇ ਸੰਭਾਲਣ ਲਈ ਕਮੇਟੀ ਨੇ ਇੱਕ ਰਿਪੋਰਟ ਪੇਸ਼ ਕੀਤੀ। ਗੁਰੂ ਗੋਬਿੰਦ ਸਿੰਘ ਮਾਰਗ 'ਤੇ ਆਖਰੀ ਸਰਪ੍ਰਸਤ, ਸਵਰਗੀ ਸਰਦਾਰ ਜਸਮੀਤ ਸਿੰਘ ਪੁਰੀ ਦੇ ਦੇਹਾਂਤ ਤੋਂ ਬਾਅਦ, ਪਰਿਵਾਰ ਦੇ ਸੀਨੀਅਰ ਮੈਂਬਰਾਂ ਨੇ ਇਨ੍ਹਾਂ ਪਵਿੱਤਰ ਵਸਤੂਆਂ ਲਈ ਇੱਕ ਜਗ੍ਹਾ ਲੱਭਣ ਦਾ ਫੈਸਲਾ ਕੀਤਾ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨ ਕਰ ਸਕਣ। ਸੱਭਿਆਚਾਰ ਮੰਤਰਾਲੇ ਨੇ "ਜੋੜੇ ਸਾਹਿਬ" ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਕਾਰਬਨ ਟੈਸਟਿੰਗ ਵੀ ਕੀਤੀ। ਕਮੇਟੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਰਿਪੋਰਟ ਸੌਂਪੀ, ਜਿਨ੍ਹਾਂ ਨੇ ਹਮੇਸ਼ਾ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸੰਗਤ ਪ੍ਰਤੀ ਸਤਿਕਾਰ ਅਤੇ ਪਿਆਰ ਪ੍ਰਗਟ ਕੀਤਾ ਹੈ।