
ਕਮੇਟੀ ਦੇ ਪ੍ਰਧਾਨ ਤੇ ਕਾਰਜਕਾਰਨੀ ਦੀ ਹੋਣੀ ਸੀ ਚੋਣ
HSGMC: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਕਾਰਜਕਾਰੀ ਪ੍ਰਧਾਨ ਦੀ ਚੋਣ ਲਈ ਬੈਠਕ ਹੋਈ ਪਰ ਉਹ ਰੱਦ ਹੋ ਗਈ। ਅਕਾਲ ਪੰਥਕ ਮੋਰਚੇ ਦੇ ਮੈਂਬਰ ਸਾਹਿਬਾਨਾਂ ਵੱਲੋਂ ਵੱਡੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ ਦੀ ਭਾਜਪਾ ਸਰਕਾਰ ਅਤੇ ਦਾਦੂਵਾਲ ਦੇ ਕਹਿਣ ਤੇ ਪ੍ਰੋਟੈਮ ਚੇਅਰਮੈਨ ਜੋਗਾ ਸਿੰਘ ਵੱਲੋਂ ਮੀਟਿੰਗ ਰੱਦ ਕੀਤੀ ਗਈ। ਅਕਾਲ ਪੰਥਕ ਮੋਰਚੇ ਦੇ ਮੈਂਬਰ ਸਾਹਿਬਾਨਾਂ ਵੱਲੋਂ ਜੋਗਾ ਸਿੰਘ ਨਾਲ ਕਾਲ ਰਾਹੀਂ ਰਾਬਤਾ ਕਰਕੇ ਮੀਟਿੰਗ ਰੱਦ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂਬਰ ਸਾਹਿਬਾਨਾਂ ਕੋਲ ਡਾਕ ਰਾਹੀਂ ਰਜਿਸਟਰੀ ਕਰਵਾ ਕੇ ਮੀਟਿੰਗ ਸਬੰਧੀ ਪੱਤਰ ਨਹੀਂ ਭੇਜੇ ਗਏ ।
ਇਸ ਕਰਕੇ ਇਲੈਕਸ਼ਨ ਕਮਿਸ਼ਨ ਦੇ ਕਹਿਣ 'ਤੇ ਮੈਂ ਮੀਟਿੰਗ ਰੱਦ ਕਰ ਰਿਹਾ ਹਾਂ। ਪਰ ਅਕਾਲ ਪੰਥਕ ਮੋਰਚੇ ਦੇ ਮੈਂਬਰ ਸਾਹਿਬਾਨਾਂ ਦਾ ਕਹਿਣਾ ਹੈ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਹਰ ਮੀਟਿੰਗ ਦਾ ਸੁਨੇਹਾ ਸ਼ੋਸ਼ਲਮੀਡੀਆ, ਵੱਟਸਐਪ ਪਲੇਟਫਾਰਮ ਅਤੇ ਕਾਲ ਰਾਹੀਂ ਹੀ ਦਿੱਤਾ ਜਾਂਦਾ ਹੈ। ਇਸ ਵਾਰ ਵੀ ਸੁਨੇਹਾ ਇਸੇ ਤਰਾਂ ਹੀ ਭੇਜਿਆ ਗਿਆ ਹੈ. ਪਰ ਅਸਲ ਸੱਚ ਇਹ ਹੈ ਕਿ ਮੀਟਿੰਗ ਰੱਦ ਹੋਣ ਦਾ ਕਾਰਨ ਅਕਾਲ ਪੰਥਕ ਮੋਰਚੇ ਦਾ ਬਹੁਮੱਤ ਹੈ।
ਸਰਕਾਰ ਆਪਣੇ ਮੈਂਬਰ ਸਾਹਿਬਾਨ ਦੀ ਬਹੁਮੱਤ ਦੀ ਘਾਟ ਨੂੰ ਦੇਖਦਿਆਂ ਹੋਇਆਂ ਮੀਟਿੰਗ ਰੱਦ ਕਰਕੇ ਹਰ ਵਾਰ ਦੀ ਤਰਾਂ ਸਰਕਾਰ ਵੱਲੋਂ ਧੱਕਾ ਕੀਤਾ ਗਿਆ ਹੈ। ਸਰਕਾਰ ਨਹੀਂ ਚਾਹੁੰਦੀ ਕਿ ਸਿੱਖਾਂ ਦੀ ਕਮੇਟੀ ਬਣੇ। ਸਰਕਾਰ ਪਹਿਲਾਂ ਦੀ ਤਰਾਂ ਹੀ ਸਰਕਾਰ ਦੇ ਅਧੀਨ ਕੱਠਪੁਤਲੀ ਦੇ ਵਾਂਗ ਕੰਮ ਕਰਨ ਵਾਲੀ ਕਮੇਟੀ ਬਣਾਉਣਾ ਚਾਹੁੰਦੀ ਹੈ। ਮੀਟਿੰਗ ਵਿੱਚ ਇਹ ਵੀ ਸਹਿਮਤੀ ਨਾਲ ਫੈਸਲਾ ਲਿਆ ਗਿਆ ਕਿ ਸਰਕਾਰ ਜੇਕਰ ਸਿੱਖਾਂ ਦਾ ਵਿਸ਼ਵਾਸ ਜਿੱਤਣਾ ਚਾਹੁੰਦੀ ਹੈ ਤਾਂ ਸਿੱਖਾਂ ਦੇ ਗੰਭੀਰ ਮਸਲੇ ਵਿੱਚ ਦਖਲ-ਅੰਦਾਜੀ ਬੰਦ ਕਰੇ।