ਹਰਿਆਣਾ ਦੀਆਂ 2 ਲੋਕ ਸਭਾ ਸੀਟਾਂ ਕਰਨਾਲ ਅਤੇ ਫਰੀਦਾਬਾਦ ਸੀਟਾਂ 'ਤੇ ਚੈੱਕ ਹੋਣਗੀਆਂ EVM ਮਸ਼ੀਨਾਂ , ਭਾਜਪਾ ਨੇ ਜਿੱਤੀਆਂ ਦੋਵੇਂ ਸੀਟਾਂ
Published : Jun 20, 2024, 4:45 pm IST
Updated : Jun 20, 2024, 4:45 pm IST
SHARE ARTICLE
EVM machines
EVM machines

ਕਾਂਗਰਸੀ ਉਮੀਦਵਾਰਾਂ ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਦਾ ਫ਼ੈਸਲਾ

Haryana Lok Sabha Election 2024 : ਚੋਣ ਕਮਿਸ਼ਨ ਨੇ ਹਰਿਆਣਾ ਦੀਆਂ 2 ਲੋਕ ਸਭਾ ਸੀਟਾਂ 'ਤੇ ਚੋਣਾਂ ਦੌਰਾਨ EVM 'ਚ ਗੜਬੜੀ ਦੀ ਸ਼ਿਕਾਇਤ ਦੀ ਜਾਂਚ ਦੇ ਹੁਕਮ ਦਿੱਤੇ ਹਨ। ਦਰਅਸਲ 'ਚ ਹੁਣ ਕਰਨਾਲ ਅਤੇ ਫਰੀਦਾਬਾਦ ਸੀਟਾਂ 'ਤੇ EVM ਮਸ਼ੀਨਾਂ ਚੈੱਕ ਹੋਣਗੀਆਂ। ਕਰਨਾਲ ਤੋਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਫਰੀਦਾਬਾਦ ਤੋਂ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਨੇ ਚੋਣ ਜਿੱਤੀ ਸੀ।

ਇਨ੍ਹਾਂ ਦੋਵਾਂ ਸੀਟਾਂ 'ਤੇ ਕਾਂਗਰਸੀ ਉਮੀਦਵਾਰਾਂ ਨੇ ਚੋਣਾਂ ਦੌਰਾਨ ਬੇਨਿਯਮੀਆਂ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ। ਇਸ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ। ਕਰਨਾਲ ਤੋਂ ਕਾਂਗਰਸੀ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਅਤੇ ਫਰੀਦਾਬਾਦ ਤੋਂ ਕਾਂਗਰਸੀ ਉਮੀਦਵਾਰ ਮਹਿੰਦਰ ਪ੍ਰਤਾਪ ਨੇ ਵੋਟਿੰਗ 'ਚ ਗੜਬੜੀ ਦਾ ਆਰੋਪ ਲਗਾਇਆ ਸੀ ਅਤੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਈਵੀਐਮ ਦੀ ਜਾਂਚ ਦੀ ਮੰਗ ਕੀਤੀ ਸੀ।

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ 2024 ਵਿੱਚ ਈਵੀਐਮ ਖਰਾਬ ਹੋਣ ਦੀ ਸ਼ਿਕਾਇਤ ਕਰਨ ਵਾਲੀਆਂ 8 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿੱਚ ਹਰਿਆਣਾ ਦੀ ਕਰਨਾਲ ਅਤੇ ਫਰੀਦਾਬਾਦ ਦੀ ਲੋਕ ਸਭਾ ਸੀਟ ਦਾ ਨਾਂ ਸ਼ਾਮਲ ਸੀ। ਇਨ੍ਹਾਂ ਵਿੱਚ ਈਵੀਐਮ ਦੀ ਮੈਮੋਰੀ ਅਤੇ ਮਾਈਕ੍ਰੋ ਕੰਟਰੋਲਰ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਸੀ।

 ਭਾਜਪਾ ਨੇ ਜਿੱਤੀਆਂ ਹਨ ਇਹ ਦੋਵੇਂ ਸੀਟਾਂ 

ਕਰਨਾਲ ਅਤੇ ਫਰੀਦਾਬਾਦ ਲੋਕ ਸਭਾ ਸੀਟਾਂ 'ਤੇ ਭਾਜਪਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਕਰਨਾਲ ਤੋਂ ਸਾਢੇ ਨੌਂ ਸਾਲ ਤੱਕ ਹਰਿਆਣਾ ਦੇ ਮੁੱਖ ਮੰਤਰੀ ਰਹੇ ਮਨੋਹਰ ਲਾਲ ਖੱਟਰ ਨੇ ਕਾਂਗਰਸ ਦੇ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਨੂੰ ਹਰਾਇਆ ਹੈ। ਖੱਟਰ ਇੱਥੋਂ 2 ਲੱਖ 32 ਹਜ਼ਾਰ 577 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਹਨ। ਖੱਟਰ ਦੀ ਇਹ ਪਹਿਲੀ ਲੋਕ ਸਭਾ ਚੋਣ ਸੀ। ਇਸ ਤੋਂ ਬਾਅਦ ਉਹ ਮੋਦੀ 3.0 ਕੈਬਿਨੇਟ 'ਚ ਮੰਤਰੀ ਬਣੇ। ਉਨ੍ਹਾਂ ਨੂੰ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਅਤੇ ਬਿਜਲੀ ਮੰਤਰੀ ਬਣਾਇਆ ਗਿਆ ਹੈ।

ਇਸ ਦੇ ਨਾਲ ਹੀ ਭਾਜਪਾ ਨੇ ਫਰੀਦਾਬਾਦ ਲੋਕ ਸਭਾ ਸੀਟ ਤੋਂ ਕ੍ਰਿਸ਼ਨਪਾਲ ਗੁੱਜਰ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਇੱਥੋਂ ਉਨ੍ਹਾਂ ਕਾਂਗਰਸ ਦੇ ਮਹਿੰਦਰ ਪ੍ਰਤਾਪ ਸਿੰਘ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਕ੍ਰਿਸ਼ਨਪਾਲ ਗੁੱਜਰ ਨੇ ਇਹ ਸੀਟ 1 ਲੱਖ 72 ਹਜ਼ਾਰ 914 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਜਿੱਤ ਤੋਂ ਬਾਅਦ ਕ੍ਰਿਸ਼ਨਪਾਲ ਗੁੱਜਰ ਨੂੰ ਵੀ ਲਗਾਤਾਰ ਤੀਜੀ ਵਾਰ ਮੋਦੀ ਕੈਬਨਿਟ ਵਿੱਚ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਨੂੰ ਅਮਿਤ ਸ਼ਾਹ ਦੇ ਨਾਲ ਸਹਿਕਾਰਤਾ ਵਿਭਾਗ ਵੀ ਦਿੱਤਾ ਗਿਆ ਹੈ।

ਕਾਂਗਰਸੀ ਉਮੀਦਵਾਰ ਚੈੱਕ ਕਰਨਗੇ EVM ਮਸ਼ੀਨਾਂ

ਚੋਣ ਕਮਿਸ਼ਨ ਮੁਤਾਬਕ ਕਰਨਾਲ ਅਤੇ ਫਰੀਦਾਬਾਦ ਲੋਕ ਸਭਾ ਸੀਟਾਂ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਈਵੀਐਮ ਚੈੱਕ ਕਰਵਾਈ ਜਾਵੇਗੀ। ਕਰਨਾਲ 'ਚ 2 ਈਵੀਐਮ ਅਤੇ ਪਾਣੀਪਤ ਸ਼ਹਿਰ ਦੀਆਂ 2 ਈਵੀਐਮ ਚੈੱਕ ਕਰਵਾਈਆਂ ਜਾਣਗੀਆਂ। ਯਾਨੀ ਕਰਨਾਲ ਲੋਕ ਸਭਾ ਸੀਟ ਦੀਆਂ 4 ਈਵੀਐਮ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਫਰੀਦਾਬਾਦ ਲੋਕ ਸਭਾ ਸੀਟ ਦੇ ਬਡਕਲ ਬੂਥ ਦੀਆਂ 2 ਈਵੀਐਮ ਚੈੱਕ ਹੋਣਗੀਆਂ। 

ਪਹਿਲੀ ਵਾਰ ਚੈੱਕ ਹੋਣਗੀਆਂ EVM ਮਸ਼ੀਨਾਂ

ਇਹ ਪਹਿਲੀ ਵਾਰ ਹੈ ਜਦੋਂ ਚੋਣ ਕਮਿਸ਼ਨ ਨੇ ਈਵੀਐਮ ਦੀ ਜਾਂਚ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। 4 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਪਹਿਲਾਂ 1 ਜੂਨ ਨੂੰ ਚੋਣ ਕਮਿਸ਼ਨ ਵੱਲੋਂ ਇਹ ਗਾਈਡਲਾਈਨ ਆਈਆਂ ਸੀ। ਇਸ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਜੋ ਵੀ ਦੂਜੇ ਸਥਾਨ 'ਤੇ ਹੈ, ਉਹ ਈਵੀਐਮ ਦੀ ਜਾਂਚ ਲਈ ਅਪਲਾਈ ਕਰ ਸਕਦਾ ਹੈ।

ਇਸ ਦੇ ਲਈ ਕਮਿਸ਼ਨ ਵੱਲੋਂ ਈਵੀਐਮ ਦੀ ਜਾਂਚ ਕਰਵਾਉਣ ਲਈ 50 ਹਜ਼ਾਰ ਰੁਪਏ ਦੀ ਫੀਸ ਰੱਖੀ ਗਈ ਹੈ। ਹਾਲਾਂਕਿ, ਇਸਦੇ ਲਈ ਉਮੀਦਵਾਰ ਨੂੰ ਨਤੀਜਾ ਘੋਸ਼ਿਤ ਹੋਣ ਦੇ 7 ਦਿਨਾਂ ਦੇ ਅੰਦਰ ਅਪਲਾਈ ਕਰਨਾ ਜ਼ਰੂਰੀ ਹੁੰਦਾ ਹੈ।

Location: India, Haryana, Karnal

SHARE ARTICLE

ਏਜੰਸੀ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement