Hisar News: ਹਿਸਾਰ ਦਾ 8 ਮਹੀਨਿਆਂ ਦਾ ਮਾਸੂਮ ਦੁਨੀਆ ਦੀ ਸਭ ਤੋਂ ਖ਼ਤਰਨਾਕ ਬਿਮਾਰੀ ਤੋਂ ਪੀੜਤ, 14.50 ਕਰੋੜ ਰੁਪਏ ਦਾ ਲੱਗੇਗਾ ਟੀਕਾ
Published : Jun 20, 2025, 10:33 am IST
Updated : Jun 20, 2025, 10:33 am IST
SHARE ARTICLE
Yuvansh suffering from the world's most dangerous disease
Yuvansh suffering from the world's most dangerous disease

Hisar News: ਕਾਂਸਟੇਬਲ ਪਿਤਾ ਪੁੱਤ ਦੇ ਇਲਾਜ ਲਈ ਮਦਦ ਦੀ ਲਗਾ ਰਿਹਾ ਗੁਹਾਰ

Yuvansh suffering from the world's most dangerous disease: ਹਰਿਆਣਾ ਦੇ ਫ਼ਤਿਹਾਬਾਦ ਵਿੱਚ ਕਾਂਸਟੇਬਲ ਰਾਜੇਸ਼ ਦਾ ਪੁੱਤਰ ਯੁਵੰਸ਼ (8 ਮਹੀਨੇ) ਦੁਨੀਆ ਦੀ ਸਭ ਤੋਂ ਖਤਰਨਾਕ ਬਿਮਾਰੀ ਤੋਂ ਪੀੜਤ ਹੈ। ਇਸ ਬਿਮਾਰੀ ਦਾ ਨਾਮ ਸਪਾਈਨਲ ਮਾਸਕੂਲਰ ਐਟ੍ਰੋਫੀ ਟਾਈਪ-1 ਯਾਨੀ ਐਸਐਮਏ ਹੈ, ਜਿਸ ਦਾ ਇਲਾਜ ਸਿਰਫ 14.50 ਕਰੋੜ ਰੁਪਏ ਦੇ ਟੀਕੇ ਨਾਲ ਕੀਤਾ ਜਾ ਸਕਦਾ ਹੈ।

ਇਹ ਟੀਕਾ ਸਵਿਟਜ਼ਰਲੈਂਡ ਦੇ ਜੇਨੇਵਾ ਤੋਂ ਆਵੇਗਾ, ਪਰ ਪਰਿਵਾਰ ਦੀ ਵਿੱਤੀ ਹਾਲਤ ਅਜਿਹੀ ਨਹੀਂ ਹੈ ਕਿ ਉਹ ਇੰਨਾ ਖ਼ਰਚਾ ਬਰਦਾਸ਼ਤ ਕਰ ਸਕੇ। ਇਸ ਕਾਰਨ ਯੁਵੰਸ਼ ਦੇ ਪਿਤਾ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਵਿੱਤੀ ਮਦਦ ਦਿੱਤੀ ਜਾਵੇ ਤਾਂ ਜੋ ਉਸ ਦੇ ਮਾਸੂਮ ਬੱਚੇ ਦੀ ਜਾਨ ਬਚਾਈ ਜਾ ਸਕੇ। ਲੋਕ ਵੀ ਰਾਜੇਸ਼ ਦੀ ਮਦਦ ਲਈ ਅੱਗੇ ਆ ਰਹੇ ਹਨ। ਪੁਲਿਸ ਵਿਭਾਗ ਵੀ ਆਪਣੇ ਸਾਥੀ ਕਰਮਚਾਰੀ ਦੇ ਪੁੱਤਰ ਦੀ ਜਾਨ ਬਚਾਉਣ ਵਿੱਚ ਮਦਦ ਕਰ ਰਿਹਾ ਹੈ।

ਇਸ ਤੋਂ ਇਲਾਵਾ ਆਦਮਪੁਰ ਦੇ ਵਿਧਾਇਕ ਚੰਦਰਪ੍ਰਕਾਸ਼ ਨੇ ਸੀਐਮ ਨਾਇਬ ਸੈਣੀ ਨੂੰ ਇੱਕ ਪੱਤਰ ਲਿਖ ਕੇ ਸਰਕਾਰੀ ਸਹਾਇਤਾ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕੈਥਲ ਦੀ ਐਸਪੀ ਆਸਥਾ ਮੋਦੀ ਨੇ ਵੀ ਇੱਕ ਪੱਤਰ ਜਾਰੀ ਕਰਕੇ ਪੁਲਿਸ ਵਾਲਿਆਂ ਨੂੰ ਮਦਦ ਕਰਨ ਦੀ ਬੇਨਤੀ ਕੀਤੀ ਹੈ। ਫ਼ਤਿਹਾਬਾਦ ਪੁਲਿਸ ਵੀ ਸਹਿਯੋਗ ਕਰ ਰਹੀ ਹੈ।

(For more news apart from 'Yuvansh suffering from the world's most dangerous disease hisar News in punjabi' , stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement