
Congress Candidate Pradeep Chaudhary: ਗੈਂਗਸਟਰ ਰਾਣਾ ਨਾਲ ਜੁੜੀਆਂ ਤਾਰਾਂ
Attack on convoy of Congress candidate Pradeep Chaudhary Haryana election 2024 : ਹਰਿਆਣਾ 'ਚ ਸ਼ੁੱਕਰਵਾਰ (20 ਸਤੰਬਰ) ਨੂੰ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫਲੇ 'ਤੇ ਗੋਲੀਬਾਰੀ ਹੋਈ ਸੀ। ਇਸ ਵਿਚ ਕਾਫ਼ਲੇ ਵਿੱਚ ਮੌਜੂਦ ਇੱਕ ਸਮਰਥਕ ਨੂੰ ਗੋਲੀ ਮਾਰ ਲੱਗੀ ਹੈ। ਉਸ ਨੂੰ ਗੰਭੀਰ ਹਾਲਤ ਵਿਚ ਸਥਾਨਕ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਪੀ.ਜੀ.ਆਈ.ਰੈਫਰ ਕਰ ਦਿਤਾ ਗਿਆ ਹੈ।
ਰਾਏਪੁਰ ਰਾਣੀ ਨੇੜੇ ਭੜੌਲੀ ਪਿੰਡ 'ਚ ਕਾਲਕਾ ਵਿਧਾਨ ਸਭਾ ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫਲੇ 'ਤੇ ਬਾਈਕ 'ਤੇ ਸਵਾਰ ਕੁਝ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਫਰਾਰ ਹੋ ਗਏ। ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਮੁਤਾਬਕ ਗੋਲਡੀ 'ਤੇ ਗੈਂਗਸਟਰ ਭੁੱਪੀ ਰਾਣਾ ਗੈਂਗ ਦੇ ਗੁੰਡਿਆਂ ਨੇ ਗੋਲੀਆਂ ਚਲਾਈਆਂ ਹਨ। ਗੋਲਡੀ ਦੀ ਪਹਿਲਾਂ ਵੀ ਭੁੱਪੀ ਰਾਣਾ ਗੈਂਗ ਨਾਲ ਲੜਾਈ ਹੋ ਚੁੱਕੀ ਹੈ।
ਜ਼ਖ਼ਮੀ ਸਮਰਥਕ ਦੀ ਪਛਾਣ ਗੋਲਡੀ ਵਜੋਂ ਹੋਈ ਹੈ। ਉਹ ਕਾਲਕਾ ਦੇ ਪਿੰਡ ਖੇੜੀ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਰਾਏਪੁਰ ਰਾਣੀ ਥਾਣੇ ਵਿਚ ਅਪਰਾਧਿਕ ਮਾਮਲੇ ਵੀ ਦਰਜ ਹਨ। ਹਾਲ ਹੀ ਵਿੱਚ ਉਸ ਕੋਲੋਂ ਇੱਕ ਪਿਸਤੌਲ ਅਤੇ ਕਾਰਤੂਸ ਵੀ ਮਿਲੇ ਹਨ।