Haryana News : ਦੇਸ਼ ਦੀ ਸੇਵਾ ਕਰਦਾ ਫੌਜੀ ਹੋਇਆ ਸ਼ਹੀਦ, ਡਿਊਟੀ ਦੌਰਾਨ ਹੀ ਪਿਆ ਦਿਲ ਦਾ ਦੌਰਾ
Published : Apr 21, 2024, 4:41 pm IST
Updated : Apr 21, 2024, 4:41 pm IST
SHARE ARTICLE
A soldier became a martyr Haryana News
A soldier became a martyr Haryana News

Haryana News : ਸਰਕਾਰੀ ਸਨਮਾਨਾਂ ਨਾਲ ਕੀਤੀ ਗਿਆ ਸਸਕਾਰ

A soldier became a martyr Haryana News: ਹਰਿਆਣਾ ਦੇ ਝੱਜਰ ਦੇ ਪਿੰਡ ਜਹਾਂਗੀਰਪੁਰ ਦਾ ਇਕ ਜਵਾਨ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਿਆ। 35 ਸਾਲਾ ਹਰੀਸ਼ ਸਿੰਘਮਾਰ ਨੂੰ ਡਿਊਟੀ ਦੌਰਾਨ ਦਿਲ ਦਾ ਦੌਰਾ ਪਿਆ ਅਤੇ ਇਸ ਕਾਰਨ ਉਸ ਦੀ ਮੌਤ ਹੋ ਗਈ। ਸ਼ਹੀਦ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਵਿੱਚ ਫੌਜੀ ਸਨਮਾਨਾਂ ਨਾਲ ਕੀਤਾ ਗਿਆ। ਹਜ਼ਾਰਾਂ ਲੋਕਾਂ ਨੇ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਉਨ੍ਹਾਂ ਨੂੰ ਵਿਦਾਈ ਦਿੱਤੀ। ਉਸ ਦੇ ਫੌਜੀ ਸਾਥੀਆਂ ਨੇ ਉਸ ਨੂੰ ਗਾਰਡ ਆਫ ਆਨਰ ਦਿੱਤਾ।

ਇਹ ਵੀ ਪੜ੍ਹੋ: Punjab News: ਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆ 

ਸੀਆਰਪੀਐਫ ਜਵਾਨ ਹਰੀਸ਼ ਜੰਮੂ ਦੇ ਸ਼੍ਰੀਨਗਰ ਦੇ ਕਿਸ਼ਤਵਾੜਾ 'ਚ ਚੋਣ ਡਿਊਟੀ 'ਤੇ ਸੀ। 18 ਅਪ੍ਰੈਲ ਨੂੰ ਸ਼ਾਮ 4 ਵਜੇ ਦੇ ਕਰੀਬ ਉਸ ਨੇ ਪਹਿਲਾਂ ਪੇਟ ਦਰਦ ਦੀ ਸ਼ਿਕਾਇਤ ਕੀਤੀ। ਹੌਲੀ-ਹੌਲੀ ਉਨ੍ਹਾਂ ਦੀ ਸਿਹਤ ਵਿਗੜਦੀ ਗਈ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਸ ਨੂੰ  ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਨੀਵਾਰ ਨੂੰ ਤਿਰੰਗੇ 'ਚ ਲਪੇਟਿਆ ਜਵਾਨ ਹਰੀਸ਼ ਦੀ ਲਾਸ਼ ਉਨ੍ਹਾਂ ਦੇ ਜੱਦੀ ਪਿੰਡ ਜਹਾਂਗੀਰਪੁਰ ਪਹੁੰਚੀ। ਹਥਿਆਰਬੰਦ ਸਲਾਮੀ ਦੇ ਕੇ ਅੰਤਿਮ ਸਸਕਾਰ ਕੀਤਾ ਗਿਆ।

ਇਹ ਵੀ ਪੜ੍ਹੋ: Nakodar Rape News: ਪੰਜਾਬ ਹੋਇਆ ਸ਼ਰਮਸਾਰ! , ਨਾਬਾਲਗ ਨਾਲ 8 ਮੁੰਡਿਆਂ ਨੇ ਕੀਤਾ ਬਲਾਤਕਾਰ  

ਨੌਜਵਾਨ ਹਰੀਸ਼ ਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਪਿੰਡ ਪਾਲਦਾ ਦੀ ਲੜਕੀ ਹਸਮੁਖੀ ਨਾਲ ਹੋਇਆ ਸੀ। ਹਰੀਸ਼ ਦੀ ਸਿਰਫ 3 ਸਾਲ ਦੀ ਬੇਟੀ ਯਸ਼ਸਵੀ ਹੈ। ਹਰੀਸ਼ ਦੇ ਪਿਤਾ ਰਾਮਕਿਸ਼ਨ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਨ। ਹੁਣ ਉਹ ਸੇਵਾਮੁਕਤ ਹਨ। ਹਰੀਸ਼ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ।
ਹਰੀਸ਼ ਮਾਰਚ 2012 ਵਿੱਚ ਸੀਆਰਪੀਐਫ ਦੀ 49ਵੀਂ ਬਟਾਲੀਅਨ ਵਿੱਚ ਭਰਤੀ ਹੋਇਆ ਸੀ। ਹਰੀਸ਼ ਦਾ ਅੰਤਿਮ ਸਸਕਾਰ ਉਸ ਦੇ ਦੂਜੇ ਭਰਾ ਹਰੀਓਮ ਨੇ ਕੀਤਾ। ਫੌਜ ਦੇ ਜਵਾਨਾਂ ਨੇ ਤਿਰੰਗਾ ਝੰਡਾ ਉਸ ਦੇ ਪਿਤਾ ਰਾਮ ਕਿਸ਼ਨ ਨੂੰ ਸੌਂਪਿਆ। ਜਵਾਨ ਹਰੀਸ਼ ਦੀ ਅੰਤਿਮ ਯਾਤਰਾ ਵਿਚ ਪ੍ਰਸ਼ਾਸਨ ਵੱਲੋਂ ਐਸਡੀਐਮ ਬਦਲੀ ਸਤੀਸ਼ ਯਾਦਵ, ਬੀਡੀਪੀਓ ਬਦਲੀ ਯੁੱਧਵੀਰ ਸਿੰਘ, ਐਸਐਚਓ ਬਦਲੀ ਰਮੇਸ਼ ਚੰਦਰ ਮੁੱਖ ਤੌਰ ’ਤੇ ਹਾਜ਼ਰ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from A soldier became a martyr Haryana News, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement