Nakodar Rape News: ਪੰਜਾਬ ਹੋਇਆ ਸ਼ਰਮਸਾਰ! , ਨਾਬਾਲਗ ਨਾਲ 8 ਮੁੰਡਿਆਂ ਨੇ ਕੀਤਾ ਬਲਾਤਕਾਰ

By : GAGANDEEP

Published : Apr 21, 2024, 3:09 pm IST
Updated : Apr 21, 2024, 4:00 pm IST
SHARE ARTICLE
8 boys raped a minor girl Nakodar Rape News
8 boys raped a minor girl Nakodar Rape News

Nakodar Rape News: ਪੁਲਿਸ ਨੇ 8 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

8 boys raped a minor girl Nakodar Rape News: ਜਲੰਧਰ ਦੇ ਨਕੋਦਰ ਕਸਬੇ 'ਚ 16 ਸਾਲਾ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ 'ਚ ਪੁਲਿਸ ਨੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਜਲੰਧਰ ਦਿਹਾਤੀ ਪੁਲਿਸ ਦੀ ਐਸਪੀ ਜਸਰੂਪ ਕੌਰ ਬਾਠ ਨੇ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਜਬਰ ਜਨਾਹ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਲੜਕੀ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਤੋਂ ਨਕੋਦਰ ਵਿਖੇ ਮੱਥਾ ਟੇਕਣ ਆਈ ਸੀ। ਇਸ ਦੌਰਾਨ ਉਕਤ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਐਸਪੀ ਨੇ ਕਿਹਾ- ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।

 ਇਹ ਵੀ ਪੜ੍ਹੋ: Weather Update News: ਆਉਣ ਵਾਲੇ ਦਿਨਾਂ 'ਚ ਤੇਵਰ ਦਿਖਾਵੇਗੀ ਗਰਮੀ, ਵਗਣਗੀਆਂ ਗਰਮ ਹਵਾਵਾਂ  

ਐਸਪੀ ਜਸਰੂਪ ਕੌਰ ਬਾਠ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਉਕਤ ਦੋਸ਼ੀਆਂ ਵੱਲੋਂ 16 ਸਾਲਾ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਹ ਜਾਣਕਾਰੀ ਪੁਲਿਸ ਕੰਟਰੋਲ ਰੂਮ ਵਿੱਚ ਦਿੱਤੀ ਗਈ। ਪੁਲਿਸ ਅਧਿਕਾਰੀਆਂ ਵੱਲੋਂ ਲੜਕੀ ਨੂੰ ਪਹਿਲਾਂ ਮੈਡੀਕਲ ਕਰਵਾਉਣ ਲਈ ਨਕੋਦਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿਸ ਤੋਂ ਬਾਅਦ ਡੀਐਸਪੀ ਨਕੋਦਰ ਕੁਲਵਿੰਦਰ ਸਿੰਘ ਵਿਰਕ ਵੀ ਜਾਂਚ ਲਈ ਮੌਕੇ ’ਤੇ ਪੁੱਜੇ।

 ਇਹ ਵੀ ਪੜ੍ਹੋ: Raikot News: ਰਾਏਕੋਟ ਥਾਣੇ ਦਾ ਮੁੱਖ ਕਲਰਕ ਗ੍ਰਿਫਤਾਰ, ਹਾਕੀ ਵਿਚ ਭਰ ਕੇ ਵਿਦੇਸ਼ ਭੇਜ ਰਿਹਾ ਸੀ ਅਫੀਮ 

ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨ ਉਹ ਨਕੋਦਰ ਦੇ ਇੱਕ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਆਈ ਸੀ। ਇਸ ਦੌਰਾਨ ਜਦੋਂ ਕਾਫੀ ਸਮਾਂ ਹੋ ਗਿਆ ਤਾਂ ਉਹ ਜਲੰਧਰ ਦੀ ਇਕ ਧਰਮਸ਼ਾਲਾ ਵਿਚ ਰਹਿਣ ਚਲੀ ਗਈ। ਜਦੋਂ ਉਹ ਕਮਰਾ ਲੈਣ ਲਈ ਡੇਰਾ ਕਮ ਧਰਮਸ਼ਾਲਾ ਗਈ ਤਾਂ ਸੁੰਦਰ ਨਗਰ ਨਕੋਦਰ ਦਾ ਰਹਿਣ ਵਾਲਾ ਕਰਨ ਉਸ ਨੂੰ ਕਮਰਾ ਦਿਵਾਉਣ ਲਈ ਆਪਣੇ ਨਾਲ ਲੈ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਰਨ ਦੇ ਨਾਲ ਉਨ੍ਹਾਂ ਦਾ ਦੋਸਤ ਪਵਨ ਵੀ ਸੀ। ਇਹ ਦੋਵੇਂ ਲੜਕੀ ਨੂੰ ਬਾਈਕ 'ਤੇ ਬਿਠਾ ਕੇ ਜਲੰਧਰ ਰੋਡ 'ਤੇ ਸਿਆਣੀਵਾਲ ਫਾਟਕ ਨੇੜੇ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਏ ਅਤੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਮੁਲਜ਼ਮ ਫਿਰ ਲੜਕੀ ਨੂੰ ਨਕੋਦਰ ਸਬਜ਼ੀ ਮੰਡੀ ਨੇੜੇ ਛੱਡ ਗਏ। ਕੁੜੀ ਕਿਸੇ ਤਰ੍ਹਾਂ ਫਿਰ ਡੇਰੇ ਪਹੁੰਚ ਗਈ।

ਡੇਰੇ ਨੇੜੇ ਸੁੰਦਰ ਨਗਰ ਨਕੋਦਰ ਦਾ ਰਹਿਣ ਵਾਲਾ ਮੁਕੇਸ਼ ਕੁਮਾਰ ਯਾਦਵ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਸ਼ੰਕਰ ਨਹਿਰ ਦੇ ਕੰਢੇ ਲੈ ਗਿਆ। ਜਿੱਥੇ ਮੁਕੇਸ਼ ਯਾਦਵ ਨੇ ਉਸ ਦੀ ਕੁੱਟਮਾਰ ਕਰਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਆਪਣੇ ਸਾਥੀਆਂ ਨਵਨੀਤ ਸਿੰਘ, ਚੰਦਨ ਅਤੇ ਵਿਕਰਾਲ ਰਾਜ ਵਾਸੀ ਆਜ਼ਾਦ ਨਗਰ, ਮੁਕੇਸ਼ ਵਾਸੀ ਰਹਿਮਾਨਪੁਰਾ ਅਤੇ ਅਜੈ ਕੁਮਾਰ ਵਾਸੀ ਵਿਜੇ ਨਗਰ ਕਲੋਨੀ ਨੂੰ ਵੀ ਬੁਲਾ ਲਿਆ ਅਤੇ ਉਨ੍ਹਾਂ ਨੇ ਵੀ ਜਬਰ ਜਨਾਹ ਕੀਤਾ।

ਇਹ ਸਾਰੀ ਘਟਨਾ ਰਾਤ ਕਰੀਬ 1 ਵਜੇ ਤੱਕ ਜਾਰੀ ਰਹੀ। ਜਿਸ ਤੋਂ ਬਾਅਦ ਪੀੜਤਾ ਨੇ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਹੁਣ ਤੱਕ ਸਾਰੇ ਦੋਸ਼ੀਆਂ ਖਿਲਾਫ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

(For more Punjabi news apart from 8 boys raped a minor girl Nakodar Rape News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement