ਪੰਜਾਬ ਵਲੋਂ ਹਰਿਆਣਾ ਨੂੰ ਪਾਣੀ ਨਾ ਦੇਣ ਕਾਰਨ ਪੀਣ ਵਾਲੇ ਪਾਣੀ ਦੀ ਸਮੱਸਿਆ ਪੈਦਾ ਹੋਈ : ਰਾਮਪਾਲ ਮਾਜਰਾ

By : JUJHAR

Published : May 21, 2025, 12:18 pm IST
Updated : May 21, 2025, 3:40 pm IST
SHARE ARTICLE
Drinking water problem arose due to Punjab not providing water to Haryana: Rampal Majra
Drinking water problem arose due to Punjab not providing water to Haryana: Rampal Majra

ਕਿਹਾ, ਜੇ ਪੰਜਾਬ ਨੇ ਪਾਣੀ ਨਾ ਦਿਤਾ ਤਾਂ ਅਸੀਂ ਵਿਰੋਧ ਕਰਾਂਗੇ

ਹਰਿਆਣਾ ਦੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਇਨੈਲੋ ਦੇ ਸੂਬਾ ਪ੍ਰਧਾਨ ਰਾਮਪਾਲ ਮਾਜਰਾ ਨੇ ਕਿਹਾ ਕਿ ਪੰਜਾਬ ਨੇ ਹਰਿਆਣਾ ਦਾ ਪਾਣੀ ਨਹੀਂ ਦਿਤਾ ਅਤੇ ਇਸ ਨੂੰ ਘਟਾ ਕੇ 4 ਹਜ਼ਾਰ ਕਿਊਸਿਕ ਕਰ ਦਿਤਾ, ਜਿਸ ਕਾਰਨ ਪੀਣ ਵਾਲੇ ਪਾਣੀ ਦੀ ਸਮੱਸਿਆ ਪੈਦਾ ਹੋ ਗਈ ਹੈ, ਜਿਸ ਲਈ ਅਸੀਂ ਹਰਿਆਣਾ ਭਰ ਵਿਚ ਵਿਰੋਧ ਪ੍ਰਦਰਸ਼ਨ ਵੀ ਕੀਤਾ ਅਤੇ ਰਾਜਪਾਲ ਨੂੰ ਮਿਲੇ, ਜਿਸ ਵਿਚ ਬੀਬੀਐਮਬੀ ਨੇ ਹਾਈ ਕੋਰਟ ਤਕ ਪਹੁੰਚ ਕੀਤੀ ਜਿਸ ਤੋਂ ਬਾਅਦ ਅਦਾਲਤ ਨੇ ਹਰਿਆਣਾ ਦੇ ਹੱਕ ਵਿਚ ਫ਼ੈਸਲਾ ਦਿਤਾ ਪਰ ਕੇਂਦਰ ਅਤੇ ਪੰਜਾਬ ਨੇ ਕੋਈ ਕਦਮ ਨਹੀਂ ਚੁੱਕਿਆ, ਜਿਸ ਤੋਂ ਬਾਅਦ ਅਸੀਂ ਕਿਹਾ ਹੈ ਕਿ ਪੰਜਾਬ ਨੂੰ ਸੰਘ ਢਾਂਚੇ ’ਤੇ ਭਰੋਸਾ ਨਹੀਂ ਹੈ।

ਮਾਜਰਾ ਨੇ ਕਿਹਾ ਕਿ ਅੱਜ ਪੰਜਾਬ ਜਸ਼ਨ ਮਨਾ ਰਿਹਾ ਹੈ, ਅੱਜ ਜਿੱਥੇ ਦਿੱਲੀ ਵਿਚ ‘ਆਪ’ ਦਾ ਸਫਾਇਆ ਹੋ ਗਿਆ ਅਤੇ ਪੰਜਾਬ ਵਿਚ ਵੀ ਕਮਜ਼ੋਰ ਹੋ ਗਿਆ, ਅੱਜ ‘ਆਪ’ ਆਪਣੇ ਆਪ ਨੂੰ ਪਾਣੀਆਂ ਦਾ ਰਾਖਾ ਦਿਖਾ ਰਹੀ ਹੈ, ਉੱਥੇ ਹਰਿਆਣਾ ਸਰਕਾਰ ਵੀ ਕਮਜ਼ੋਰ ਹੋ ਗਈ ਹੈ। ਜਿਸ ਵਿਚ ਨਾ ਤਾਂ ਕੇਂਦਰ ਨੇ ਕੋਈ ਕਦਮ ਚੁੱਕਿਆ ਅਤੇ ਨਾ ਹੀ ਹਰਿਆਣਾ ਨੇ, ਜੇਕਰ ਇਸ ਵਿਚ ਦੇਖਿਆ ਜਾਵੇ ਤਾਂ ਭਾਜਪਾ ਦੀ ਗ਼ਲਤੀ ਹੈ, ਇਹ ਕਮਜ਼ੋਰ ਰਹੀ, ਜਿਸ ਕਾਰਨ ਪਾਣੀ ਨਹੀਂ ਮਿਲਿਆ, ਪੰਜਾਬ ਨੇ ਉਸੇ ਸੰਘੀ ਢਾਂਚੇ ਨੂੰ ਚੁਣੌਤੀ ਦਿਤੀ ਹੈ ਤੇ ਸੜਕਾਂ ਰੋਕਣ ਦੇ ਪ੍ਰੋਗਰਾਮ ’ਤੇ ਉਨ੍ਹਾਂ ਕਿਹਾ ਕਿ ਅੱਜ ਮੀਟਿੰਗ ਵਿਚ ਫ਼ੈਸਲਾ ਲਿਆ ਜਾਵੇਗਾ ਕਿ ਜੇਕਰ ਪਾਣੀ ਨਾ ਛੱਡਿਆ ਗਿਆ ਤਾਂ ਅਸੀਂ ਵਿਰੋਧ ਕਰਾਂਗੇ।

photophoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement