
ਕਿਹਾ : ਮ੍ਰਿਤਕ ਮਨੀਸ਼ਾ ਦੇ ਪਰਿਵਾਰ ਨੂੰ ਅਸੀਂ ਦੁਆਵਾਂਗੇ ਇਨਸਾਫ਼
female teacher Manisha news : ਹਰਿਆਣਾ ਦੇ ਭਿਵਾਨੀ ’ਚ ਮਹਿਲਾ ਅਧਿਆਪਕ ਮਨੀਸ਼ਾ ਦੀ ਹੋਈ ਸ਼ੱਕੀ ਮੌਤ ਦੇ ਮਾਮਲੇ ਵਿੱਚ ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੀ ਐਂਟਰੀ ਹੋਈ ਹੈ। ਗੈਂਗ ਨੇ ਕਿਹਾ ਹੈ ਕਿ ਮ੍ਰਿਤਕ ਮਨੀਸ਼ਾ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਇਹ ਜਾਣਕਾਰੀ ਸੋਸ਼ਲ ਮੀਡੀਆ ’ਤੇ ਲਾਰੈਂਸ ਦੇ ਨਾਮ ’ਤੇ ਇੱਕ ਪੋਸਟ ਪਾ ਕੇ ਸਾਂਝੀ ਕੀਤੀ ਗਈ ਹੈ। ਬਿਸ਼ਨੋਈ ਗੈਂਗ ਨੇ ਕਿਹਾ ਹੈ ਕਿ ਜੇਕਰ ਪੁਲਿਸ ਵੱਲੋਂ ਮਨੀਸ਼ਾ ਦੇ ਪਰਿਵਾਰ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਉਹ ਕਾਤਲ ਨੂੰ ਮਾਰ ਦੇਣਗੇ। ਗੈਂਗ ਦੇ ਬਦਮਾਸ਼ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ ’ਤੇ ਇਹ ਸੁਨੇਹਾ ਸਾਂਝਾ ਕਰਕੇ ਇਹ ਦਾਅਵਾ ਕੀਤਾ ਹੈ।
ਜ਼ਿਕਰਯੋਗ ਹੈ ਕਿ 11 ਅਗਸਤ ਨੂੰ ਹਰਿਆਣਾ ਦੇ ਭਿਵਾਨੀ ਵਿੱਚ ਪਲੇਅ ਸਕੂਲ ਟੀਚਰ ਮਨੀਸ਼ਾ ਲਾਪਤਾ ਹੋ ਗਈ ਸੀ। ਉਹ ਨਰਸਿੰਗ ਕਾਲਜ ਵਿੱਚ ਦਾਖਲੇ ਬਾਰੇ ਪਤਾ ਲਗਾਉਣ ਲਈ ਸਕੂਲ ਤੋਂ ਨਿਕਲੀ ਸੀ। ਲਾਪਤਾ ਮਨੀਸ਼ਾ ਦੀ 13 ਅਗਸਤ ਨੂੰ ਭਿਵਾਨੀ ਦੇ ਇੱਕ ਖੇਤ ਵਿੱਚ ਲਾਸ਼ ਮਿਲੀ ਸੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਦਾ ਗੁੱਸਾ ਭੜਕ ਉੱਠਿਆ ਅਤੇ ਪਿੰਡ ਵਾਸੀਆਂ ਨੇ ਕਤਲ ਦਾ ਆਰੋਪ ਲਗਾਉਂਦੇ ਹੋਏ ਹੰਗਾਮਾ ਕੀਤਾ ਗਿਆ ਸੀ। ਇਸ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ, ਜਿਸ ਤੋਂ ਬਾਅਦ ਵੀਰਵਾਰ ਨੂੰ ਮਨੀਸ਼ਾ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।