Haryana News: ਵਧਦੀ ਗਰਮੀ ਕਾਰਨ ਸੀਐਨਜੀ ਕਾਰ ਨੂੰ ਅਚਾਨਕ ਲੱਗੀ ਅੱਗ, ਕਾਰ ਵਿਚ ਸਵਾਰ ਸਨ 5 ਨੌਜਵਾਨ
Published : May 22, 2024, 12:58 pm IST
Updated : May 22, 2024, 12:58 pm IST
SHARE ARTICLE
CNG car caught fire suddenly Haryana News in punjabi
CNG car caught fire suddenly Haryana News in punjabi

Haryana News: ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ

CNG car caught fire suddenly Haryana News in punjabi : ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਮਤਲੌਦਾ ਕਸਬੇ ਦੇ ਪਿੰਡ ਭਲਸੀ ਨੇੜੇ ਹਾਦਸਾ ਵਾਪਰ ਗਿਆ। ਜਿਥੇ ਇਕ ਸੀਐਨਜੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਤੋਂ ਬਾਅਦ ਕਾਰ 'ਚ ਧਮਾਕਾ ਹੋ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਕਾਰ ਵਿੱਚ ਸਵਾਰ 5 ਨੌਜਵਾਨ ਵਾਲ-ਵਾਲ ਬਚ ਗਏ।

ਇਹ ਵੀ ਪੜ੍ਹੋ: Maharashtra News : ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ, ਘਰਵਾਲੇ ਨਾਲ ਲੜਨ ਤੋਂ ਬਾਅਦ ਤਿੰਨ ਸਾਲਾ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ  

ਹਾਦਸੇ ਦੇ ਸਮੇਂ ਸਾਰੇ ਪੰਜੇ ਕਾਰ ਦੇ ਅੰਦਰ ਸਨ। ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਹਾਦਸੇ 'ਚ ਵਕੀਲ ਸਮੇਤ 3 ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ: Punjabi Culture : ਅਲੋਪ ਹੋ ਗਿਆ ਸਿਹਰਾ ਪੜ੍ਹਨਾ  

ਜਿਥੇ ਤਿੰਨਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦਿਤੀ ਗਈ
ਜਾਣਕਾਰੀ ਦਿੰਦਿਆਂ ਐਡਵੋਕੇਟ ਨਿਸ਼ਾਂਤ ਨੇ ਦੱਸਿਆ ਕਿ ਉਹ ਮਟਲੌਦਾ ਦਾ ਰਹਿਣ ਵਾਲਾ ਹੈ। ਮੰਗਲਵਾਰ ਨੂੰ ਉਹ ਆਪਣੇ ਦੋਸਤਾਂ ਸੁਸ਼ੀਲ, ਰਾਕੇਸ਼, ਪਵਨ ਅਤੇ ਸੂਰਜ ਸਾਰੇ ਵਾਸੀ ਮਤਲੌਦਾ ਦੇ ਨਾਲ ਆਪਣੀ ਹੁੰਡਈ ਯੂਰਾ ਵਿੱਚ ਮਤਲੌਦਾ ਤੋਂ ਪਾਣੀਪਤ ਵੱਲ ਆ ਰਹੇ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰਸਤੇ ਵਿਚ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਭਾਰੀ ਵਾਹਨ ਆ ਗਿਆ। ਜੋ ਅਚਾਨਕ ਸਾਹਮਣੇ ਤੋਂ ਕੱਟ ਮਾਰਿਆ। ਵਨ-ਵੇ ਹੋਣ ਕਾਰਨ ਕਾਰ ਨੂੰ ਸੜਕ ਕਿਨਾਰੇ ਖੜ੍ਹਾ ਕਰਨਾ ਪਿਆ। ਜਿਵੇਂ ਹੀ ਕਾਰ ਹੇਠਾਂ ਉਤਾਰੀ ਗਈ, ਉਹ ਜਾ ਕੇ ਖੇਤਾਂ ਵਿਚ ਘੁੰਮ ਗਈ। ਇਸ ਤੋਂ ਬਾਅਦ ਕਾਰ ਦਰੱਖਤ ਨਾਲ ਟਕਰਾ ਗਈ।

ਹਾਦਸੇ ਦੌਰਾਨ ਸਪਾਰਕਿੰਗ ਕਾਰਨ ਸੀਐਨਜੀ ਕਿੱਟ ਨੂੰ ਅੱਗ ਲੱਗ ਗਈ। ਮੌਕੇ 'ਤੇ ਪਹੁੰਚੇ ਲੋਕਾਂ ਨੇ ਬਚਾਅ ਕਾਰਜ ਕੀਤਾ ਅਤੇ ਸ਼ੀਸ਼ੇ ਤੋੜ ਕੇ ਸਾਰਿਆਂ ਨੂੰ ਬਾਹਰ ਕੱਢ ਲਿਆ। ਜਿਵੇਂ ਹੀ ਉਹ ਬਾਹਰ ਆਏ ਤਾਂ ਕਾਰ 'ਚ ਧਮਾਕੇ ਹੋਣੇ ਸ਼ੁਰੂ ਹੋ ਗਏ। ਧਮਾਕੇ ਨਾਲ ਕਾਰ ਪੂਰੀ ਤਰ੍ਹਾਂ ਅੱਗ ਦੇ ਗੋਲੇ ਵਿੱਚ ਬਦਲ ਗਈ।

(For more Punjabi news apart from Mother killed her three-year-old daughter Maharashtra News , stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement