Maharashtra News : ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ, ਘਰਵਾਲੇ ਨਾਲ ਲੜਨ ਤੋਂ ਬਾਅਦ ਤਿੰਨ ਸਾਲਾ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ
Published : May 22, 2024, 12:33 pm IST
Updated : May 22, 2024, 12:45 pm IST
SHARE ARTICLE
Mother killed her three-year-old daughter Maharashtra News
Mother killed her three-year-old daughter Maharashtra News

ਕਤਲ ਕਰਨ ਤੋਂ ਬਾਅਦ 4 ਕਿਲੋਮੀਟਰ ਤੱਕ ਭੜਕਦੀ ਰਹੀ ਮਾਂ

Mother killed her three-year-old daughter Maharashtra News: ਮਹਾਰਾਸ਼ਟਰ ਦੇ ਨਾਗਪੁਰ ਵਿਚ ਮਮਤਾ ਸ਼ਰਮਸਾਰ ਹੋਈ ਹੈ। ਇਥੇ ਇਕ ਮਾਂ ਨੇ ਆਪਣੀ 3 ਸਾਲ ਦੀ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ। ਕਲਯੁਗੀ ਮਾਂ ਲਾਸ਼ ਨੂੰ ਲੈ ਕੇ 4 ਕਿਲੋਮੀਟਰ ਤੱਕ ਭਟਕਦੀ ਰਹੀ ਅਤੇ ਫਿਰ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿਤਾ। ਪੁਲਿਸ ਨੇ ਦੱਸਿਆ ਕਿ ਔਰਤ ਦਾ ਆਪਣੇ ਪਤੀ ਨਾਲ ਝਗੜਾ ਹੋਇਆ ਸੀ।

ਇਹ ਵੀ ਪੜ੍ਹੋ: Punjabi Culture : ਅਲੋਪ ਹੋ ਗਿਆ ਸਿਹਰਾ ਪੜ੍ਹਨਾ

ਗੁੱਸੇ 'ਚ ਆ ਕੇ ਔਰਤ ਨੇ ਆਪਣੀ ਧੀ ਦਾ ਗਲਾ ਘੁੱਟ ਦਿੱਤਾ। ਘਟਨਾ 20 ਮਈ ਦੀ ਹੈ। ਪੁਲਿਸ ਨੇ ਹੁਣ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਔਰਤ ਦਾ ਨਾਂ ਟਵਿੰਕਲ ਰਾਉਤ (23 ਸਾਲ) ਹੈ। ਉਹ 4 ਸਾਲ ਪਹਿਲਾਂ ਆਪਣੇ ਪਤੀ ਰਾਮਾ ਲਕਸ਼ਮਣ ਰਾਊਤ (24 ਸਾਲ) ਨਾਲ ਨਾਗਪੁਰ ਆਈ ਸੀ। ਦੋਵੇਂ ਇੱਥੇ ਕੰਮ ਕਰਨ ਆਏ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੋਵਾਂ ਵਿਚਕਾਰ ਲੜਾਈਆਂ ਹੋਈਆਂ
ਪੁਲਿਸ ਨੇ ਦੱਸਿਆ ਕਿ ਦੋਵੇਂ ਐੱਮ.ਆਈ.ਡੀ.ਸੀ. ਇਲਾਕੇ 'ਚ ਸਥਿਤ ਇਕ ਪੇਪਰ ਪ੍ਰੋਡਕਟ ਕੰਪਨੀ 'ਚ ਕੰਮ ਕਰਦੇ ਸਨ। ਇਥੇ ਉਹ ਕੰਪਨੀ ਕੰਪਲੈਕਸ ਵਿਚ ਹੀ ਇਕ ਕਮਰੇ ਵਿਚ ਰਹਿੰਦੇ ਸਨ। ਦੋਵਾਂ ਵਿਚਕਾਰ ਕਈ ਲੜਾਈਆਂ ਹੋਈਆਂ। ਸੋਮਵਾਰ (20 ਮਈ) ਨੂੰ ਸ਼ਾਮ 4 ਵਜੇ ਟਵਿੰਕਲ ਅਤੇ ਰਾਮਾ ਦੀ ਲੜਾਈ ਹੋਈ ਸੀ। ਇਸ ਦੌਰਾਨ ਉਸ ਦੀ 3 ਸਾਲ ਦੀ ਬੇਟੀ ਰੋਣ ਲੱਗੀ। ਗੁੱਸੇ 'ਚ ਆ ਕੇ ਟਵਿੰਕਲ ਨੇ ਲੜਕੀ ਨੂੰ ਘਰੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਉਸ ਨੂੰ ਦਰੱਖਤ ਹੇਠਾਂ ਲਿਜਾ ਕੇ ਗਲਾ ਘੁੱਟ ਦਿੱਤਾ ਗਿਆ।

ਇਹ ਵੀ ਪੜ੍ਹੋ: Ludhiana News: ਲੜਕੀ ਨੇ ਦੋਸਤੀ ਕਰਨ ਤੋਂ ਕੀਤਾ ਇਨਕਾਰ, ਨੌਜਵਾਨ ਨੇ ਗੁੱਸੇ ਵਿਚ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਲਹੂ ਲੁਹਾਣ

ਦੋਸ਼ੀ ਔਰਤ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ
ਲੜਕੀ ਦਾ ਕਤਲ ਕਰਨ ਤੋਂ ਬਾਅਦ ਔਰਤ ਲਾਸ਼ ਲੈ ਕੇ 4 ਕਿਲੋਮੀਟਰ ਤੱਕ ਭਟਕਦੀ ਰਹੀ। ਰਾਤ ਕਰੀਬ 8 ਵਜੇ ਉਸ ਨੇ ਪੁਲਿਸ ਦੀ ਕਾਰ ਦੇਖੀ। ਉਸ ਨੇ ਪੁਲਿਸ ਨੂੰ ਪਹੁੰਚ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਤੁਰੰਤ ਲੜਕੀ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ। ਉਸ 'ਤੇ ਆਈਪੀਸੀ ਦੀ ਧਾਰਾ 302 ਤਹਿਤ ਕਤਲ ਦੇ ਦੋਸ਼ ਲਾਏ ਗਏ ਹਨ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਫਿਲਹਾਲ ਅਦਾਲਤ ਨੇ ਮਹਿਲਾ ਨੂੰ 24 ਮਈ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।

(For more Punjabi news apart from Mother killed her three-year-old daughter Maharashtra News , stay tuned to Rozana Spokesman)

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement