Haryana blast News : ਰੇਵਾੜੀ ਫੈਕਟਰੀ ’ਚ ਬੁਆਇਲਰ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 14 ਤੱਕ ਪਹੁੰਚੀ

By : BALJINDERK

Published : Mar 24, 2024, 6:45 pm IST
Updated : Mar 24, 2024, 6:45 pm IST
SHARE ARTICLE
Rewari factory blast
Rewari factory blast

Haryana blast News : ਝੁਲਸੇ ਚਾਰ ਜ਼ਖ਼ਮੀਆਂ ਨੇ ਤੋੜਿਆ ਦਮ

Haryana blast News : ਹਰਿਆਣਾ ਦੇ ਰੇਵਾੜੀ ਵਿਚ ਇਕ ਪਾਰਟਸ ਬਣਾਉਣ ਵਾਲੀ ਫੈਕਟਰੀ ਦੇ ਬੁਆਇਲਰ ’ਚ ਧਮਾਕਾ ਹੋਣ ਨਾਲ ਚਾਰ ਹੋਰ ਮਜ਼ਦੂਰਾਂ ਦੇ ਜ਼ਖਮੀ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਧਾਰੂਹੇੜਾ (ਰਿਵਾੜੀ) ਥਾਣੇ ਦੇ ਇੰਚਾਰਜ ਜਗਦੀਸ਼ ਚੰਦ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਪੀਜੀਆਈਐਮਐਸ ਰੋਹਤਕ ਵਿਚ ਉਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ, ਜਦੋਂ ਕਿ ਇੱਕ ਕਰਮਚਾਰੀ ਦੀ ਐਤਵਾਰ ਨੂੰ ਮੌਤ ਹੋ ਗਈ।

ਇਹ ਵੀ ਪੜੋ:Karnataka News : ਕਰਨਾਟਕ ਸਰਕਾਰ ਨੇ ਸੁਪਰੀਮ ਕੋਰਟ ਦਾ ਕੀਤਾ ਰੁਖ  

ਧਮਾਕਾ 16 ਮਾਰਚ ਨੂੰ ਧਾਰੂਹੇੜਾ ਉਦਯੋਗਿਕ ਖੇਤਰ ਦੀ ਇੱਕ ਫੈਕਟਰੀ ਵਿੱਚ ਹੋਇਆ ਸੀ। ਇਸ ਘਟਨਾ ’ਚ 40 ਕਰਮਚਾਰੀ ਜ਼ਖਮੀ ਹੋ ਗਏ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਹਸਪਤਾਲ ’ਚ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਸੀ। ਸੈਣੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਘਟਨਾ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਸਰਕਾਰ ਇਸ ਦੇ ਨਤੀਜਿਆਂ ਦੇ ਆਧਾਰ ’ਤੇ ਬਣਦੀ ਕਾਰਵਾਈ ਕਰੇਗੀ। ਪੁਲਿਸ ਨੇ ਪਿਛਲੇ ਐਤਵਾਰ ਨੂੰ ਬਾਇਲਰ ਫਟਣ ਦੇ ਸਬੰਧ ਵਿਚ ਮਾਮਲਾ ਦਰਜ ਕੀਤਾ ਸੀ। ਠੇਕੇਦਾਰ ਤੇ ਹੋਰਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਇਹ ਐਫਆਈਆਰ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਇੱਕ ਮਜ਼ਦੂਰ ਰਾਜ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਗਈ ਸੀ। 

ਇਹ ਵੀ ਪੜੋ:IPL 2024: ਰਾਜਸਥਾਨ ਰਾਇਲਜ਼ ਨੇ ਚਾਰ ਵਿਕਟਾਂ ’ਤੇ ਬਣਾਈਆਂ 193 ਦੌੜਾਂ

(For more news apart from Death toll reaches 14 in Haryana Rewari factory blast News in Punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement