Haryana News : ਕਰਨਾਲ ’ਚ ਚੋਣ ਡਿਊਟੀ ’ਤੇ ਆਏ ਅਧਿਆਪਕ ਦੀ ਲਾਸ਼ ਪਾਰਕ ’ਚ ਮਿਲੀ

By : BALJINDERK

Published : Apr 25, 2024, 4:55 pm IST
Updated : Apr 25, 2024, 5:06 pm IST
SHARE ARTICLE
ਪਾਰਕ ਮਿਲੀ ਲਾਸ਼
ਪਾਰਕ ਮਿਲੀ ਲਾਸ਼

Haryana News : ਨਰੇਸ਼ ਦੇ ਘਰ ਨਾ ਪਹੁੰਚਣ ’ਤੇ ਪਰਿਵਾਰਕ ਮੈਂਬਰ ਵੀ ਸਨ ਚਿੰਤਤ

Haryana News : ਕਰਨਾਲ- ਹਰਿਆਣਾ ਦੇ ਕਰਨਾਲ ਜ਼ਿਲ੍ਹੇ ’ਚ ਚੋਣ ਡਿਊਟੀ ’ਤੇ ਗਏ ਅਧਿਆਪਕ ਦੀ ਲਾਸ਼ ਮਿਲੀ ਹੈ। ਤੜਕੇ ਕਰਨ ਪਾਰਕ ’ਚ ਇਕ ਲਾਸ਼ ਮਿਲਣ ’ਤੇ ਹੜਕੰਪ ਮਚ ਗਿਆ। ਫ਼ਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਦੀ ਪਛਾਣ ਕਰ ਲਈ ਗਈ ਹੈ। ਪਰ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜੋ:Majitha Murder News : ਮਜੀਠਾ 'ਚ ਜਾਇਦਾਦ ਦੀ ਵੰਡ ਲੈ ਕੇ ਜਵਾਈ ਨੇ ਚਾਚੇ ਸਹੁਰੇ ਦਾ ਕੀਤਾ ਕਤਲ

ਦਰਅਸਲ, ਲੋਕ ਸਵੇਰੇ ਕਰਨਾਲ ਦੇ ਕਰਨ ਪਾਰਕ ’ਚ ਯੋਗਾ ਕਰਨ ਆਏ ਸਨ। ਇਸ ਦੌਰਾਨ ਉਸ ਨੇ ਪਾਰਕ ਵਿਚ ਇੱਕ ਲਾਸ਼ ਦੇਖੀ। ਲੋਕਾਂ ਨੇ ਦੇਖਿਆ ਕਿ ਪਾਰਕ ਵਿਚ ਇੱਕ ਵਿਅਕਤੀ ਪਿਆ ਹੋਇਆ ਸੀ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇਕ ਪੱਤਰ ਮਿਲਿਆ ਅਤੇ ਇਸ ਤੋਂ ਲਾਸ਼ ਦੀ ਪਛਾਣ ਹੋਈ। ਲਾਸ਼ ਦੀ ਪਛਾਣ ਨਰੇਸ਼ ਕੁਮਾਰ ਵਜੋਂ ਹੋਈ ਹੈ। ਉਹ ਘਰੌਂਡਾ ਦੇ ਇੱਕ ਸਕੂਲ ਵਿਚ ਪੀਜੀਟੀ (ਹਿੰਦੀ) ਵਜੋਂ ਤਾਇਨਾਤ ਸੀ। ਹਾਲਾਂਕਿ ਉਹ ਮੂਲ ਰੂਪ ਤੋਂ ਪਾਣੀਪਤ ਦਾ ਰਹਿਣ ਵਾਲਾ ਹੈ।

ਇਹ ਵੀ ਪੜੋ:Lucknow News : JEE-Mains 'ਚ ਫੇਲ੍ਹ ਹੋਣ ਤੇ ਸਪੈਸ਼ਲ ਜੱਜ ਦੇ ਪੁੱਤਰ ਨੇ ਬਟਲਰ ਪੈਲੇਸ ’ਚ ਫ਼ਾਹਾ ਲਾ ਕੀਤੀ ਖੁਦਕੁਸ਼ੀ  

ਬਾਅਦ ’ਚ ਪੁਲਿਸ ਨੇ ਪਰਿਵਾਰ ਨੂੰ ਮਾਮਲੇ ਦੀ ਸੂਚਨਾ ਦਿੱਤੀ ਅਤੇ ਉਸ ਦੀ ਪਤਨੀ ਮੌਕੇ ’ਤੇ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਕਰਨਾਲ ਦੇ ਡਾ: ਮੰਗਲ ਸੇਨ ਆਡੀਟੋਰੀਅਮ ’ਚ ਚੋਣ ਡਿਊਟੀ ਸਬੰਧੀ ਪ੍ਰੋਗਰਾਮ ਸੀ, ਇਸ ਲਈ ਨਰੇਸ਼ ਆਏ ਹੋਏ ਸਨ | ਨਰੇਸ਼ ਦੇ ਘਰ ਨਾ ਪਹੁੰਚਣ ’ਤੇ ਪਰਿਵਾਰਕ ਮੈਂਬਰ ਵੀ ਚਿੰਤਤ ਹੋ ਗਏ ਪਰ ਅੱਜ ਸੂਚਨਾ ਮਿਲੀ ਹੈ ਕਿ ਉਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।

ਇਹ ਵੀ ਪੜੋ:Punjab News : ਵਾਢੀ ਕਰਨ ਜਾ ਰਹੇ ਕਿਸਾਨ ਨਾਲ ਵਾਪਰਿਆ ਹਾਦਸਾ, ਕੰਬਾਇਨ ’ਚ ਕਰੰਟ ਆਉਣ ਨਾਲ ਹੋਈ ਮੌਤ

ਦੱਸ ਦੇਈਏ ਕਿ ਕਰਨਾਲ ਦੇ ਡਾਕਟਰ ਮੰਗਲ ਸੇਨ ਆਡੀਟੋਰੀਅਮ ’ਚ ਚੋਣ ਡਿਊਟੀ ਸਬੰਧੀ ਪ੍ਰੋਗਰਾਮ ਸੀ, ਨਰੇਸ਼ ਇਸ ਲਈ ਆਏ ਹੋਏ ਸਨ।

(For more news apart from dead body teacher who was on election duty in Karnal found in park News in Punjabi, stay tuned to Rozana Spokesman)

Location: India, Haryana, Karnal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement