Majitha Murder News : ਮਜੀਠਾ 'ਚ ਜਾਇਦਾਦ ਦੀ ਵੰਡ ਲੈ ਕੇ ਜਵਾਈ ਨੇ ਚਾਚੇ ਸਹੁਰੇ ਦਾ ਕੀਤਾ ਕਤਲ  

By : BALJINDERK

Published : Apr 25, 2024, 4:29 pm IST
Updated : Apr 25, 2024, 4:30 pm IST
SHARE ARTICLE
Murder
Murder

Majitha Murder News : ਸਰੀਰ ਤੇ ਕਿਰਚਾਂ ਨਾਲ ਕੀਤੇ ਕਈ ਵਾਰ, ਇਲਾਜ ਦੌਰਾਨ ਤੋੜਿਆ ਦਮ 

Majitha Murder News : ਮਜੀਠਾ- ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਮਜੀਠਾ ਵਿਖੇ ਇੱਕ ਘਰ ਦੀ ਜਾਇਦਾਦ ਦੀ ਵੰਡ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਜਵਾਈ ਵਲੋਂ ਆਪਣੇ ਹੀ ਚਾਚੇ ਸਹੁਰੇ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਲਜੀਤ ਕੌਰ ਪਤਨੀ ਜਰਨੈਲ ਸਿੰਘ ਉਰਫ਼ ਜੈਲਾ ਵਾਸੀ ਵਾਰਡ ਨੰਬਰ 3 ਖਾਸਾ ਪੱਤੀ ਮਜੀਠਾ ਨੇ ਪੁਲਿਸ ਥਾਣਾ ਮਜੀਠਾ ਵਿਖੇ ਦਿੱਤੀ ਲਿਖ਼ਤੀ ਦਰਖ਼ਾਸਤ ਵਿਚ ਕਿਹਾ ਕਿ ਉਸ ਦਾ ਪਤੀ ਜਰਨੈਲ ਸਿੰਘ ਉਰਫ਼ ਜੈਲਾ ਉਮਰ 38 ਸਾਲ ਦੇ ਕਰੀਬ ਜਿਹੜਾ ਕਿ ਮਿਹਨਤ ਮਜ਼ਦੂਰੀ ਕਰਕੇ ਆਪਣਾਂ ਗੁਜ਼ਾਰਾ ਕਰਦਾ ਸੀ ਅਤੇ ਉਸ ਦੇ ਪਤੀ ਦੇ ਵੱਡੇ ਭਰਾ ਰਵੇਲ ਸਿੰਘ ਦੀ ਵੀ ਮੌਤ ਹੋ ਚੱਕੀ ਹੈ। ਜਿਸ ਦੀ ਬੇਟੀ ਕਵਿਤਾ, ਸੋਨੂੰ ਪੁੱਤਰ ਹਰਬੰਸ ਵਾਸੀ ਨਾਗ ਕਲਾਂ ਨਾਲ ਵਿਆਹੀ ਹੈ। ਬਿਆਨ ਮੁਤਾਬਕ ਸੋਨੂੰ ਆਪਣੇ ਸਹੁਰੇ ਰਵੇਲ ਸਿੰਘ ਦੀ ਮੌਤ ਤੋਂ ਬਾਅਦ ਮਜੀਠਾ ਵਿਖੇ ਰਵੇਲ ਸਿੰਘ ਦੇ ਹਿੱਸੇ ਵਿਚ ਆਉਂਦੀ ਥਾਂ ਵਾਲੇ ਮਕਾਨ ਮਜੀਠਾ ਵਿਚ ਰਹਿ ਰਿਹਾ ਹੈ।

ਇਹ ਵੀ ਪੜੋ:Lucknow News : JEE-Mains 'ਚ ਫੇਲ੍ਹ ਹੋਣ ਤੇ ਸਪੈਸ਼ਲ ਜੱਜ ਦੇ ਪੁੱਤਰ ਨੇ ਬਟਲਰ ਪੈਲੇਸ ’ਚ ਫ਼ਾਹਾ ਲਾ ਕੀਤੀ ਖੁਦਕੁਸ਼ੀ 

ਬਿਆਨ ਕਰਤਾ ਮੁਤਾਬਿਕ ਉਸ ਦੇ ਪਤੀ ਅਤੇ ਸੋਨੂੰ ਦਾ ਘਰ ਦੀ ਵੰਡ ਨੂੰ ਲੈਕੇ ਅਕਸਰ ਝਗੜਾ ਹੀ ਹੁੰਦਾ ਰਹਿੰਦਾ ਸੀ। ਬੀਤੀ ਦੇਰ ਸ਼ਾਮ ਉਸ ਦਾ ਪਤੀ ਮਿਹਨਤ ਮਜ਼ਦੂਰੀ ਕਰਕੇ ਘਰ ਵਾਪਸ ਆ ਰਿਹਾ ਸੀ ਕਿ ਘਰ ਦੇ ਬਾਹਰ ਸੋਨੂੰ ਉਸ ਦਾ ਭਰਾ ਛੱਬਾ, ਭਤੀਜਾ ਅਰਸ਼, ਭਣਵੱਈਆ ਦੇਬੀ ਅਤੇ ਇੱਕ ਅਣਪਛਾਤਾ ਵਿਅਕਤੀ ਖੜੇ ਸਨ ਤਾਂ ਸੋਨੂੰ ਵੱਲੋਂ ਉਸ ਦੇ ਪਤੀ ਦੇ ਸਰੀਰ ਤੇ ਕਿਰਚਾਂ ਦੇ ਕਈ ਵਾਰ ਕੀਤੇ ਜਿਸ ਨਾਲ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ । ਉਸ ਦੇ ਪਰਿਵਾਰਕ ਮੈਬਰਾਂ ਨੇ ਉਸ ਦੇ ਪਤੀ ਜਰਨੈਲ ਸਿੰਘ ਉਰਫ ਜੈਲਾ ਨੂੰ ਜ਼ਖ਼ਮੀ ਹਾਲਤ ਵਿਚ ਮਜੀਠਾ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਜਿਥੇ ਉਸ ਦੀ ਗੰਭੀਰ ਹਾਲਤ ਵੇਖ ਕੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਹ ਵੀ ਪੜੋ:Punjab News : ਵਾਢੀ ਕਰਨ ਜਾ ਰਹੇ ਕਿਸਾਨ ਨਾਲ ਵਾਪਰਿਆ ਹਾਦਸਾ, ਕੰਬਾਇਨ ’ਚ ਕਰੰਟ ਆਉਣ ਨਾਲ ਹੋਈ ਮੌਤ

ਦਰਖ਼ਾਸਤ ਕਰਤਾ ਨੇ ਪੁਲਿਸ ਪਾਸੋ ਉਸ ਦੇ ਪਤੀ ਨੂੰ ਕਤਲ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਥਾਣਾ ਮਜੀਠਾ ਦੀ ਪੁਲਿਸ ਵਲੋਂ ਦਰਖ਼ਾਸਤ ਦੇ ਆਧਾਰ ਤੇ ਕਤਲ ਦਾ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:Abohar Missing News : ਅਬੋਹਰ 'ਚ 3 ਦਿਨਾਂ ਤੋਂ ਲਾਪਤਾ ਅੰਗਰੇਜ਼ੀ ਦਾ ਲੈਕਚਰਾਰ, ਨਹਿਰ 'ਚ ਛਾਲ ਮਾਰਨ ਦਾ ਸ਼ੱਕ

(For more news apart from  Son-in-law killed father-in-law over division of property in Majitha News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 31/07/2025

31 Jul 2025 6:39 PM

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM
Advertisement