Haryana News : ਹਰਿਆਣਾ ਬਣਿਆ ਖੇਡਾਂ ਦਾ ਪਾਵਰ ਹਾਊਸ : ਖੇਡ ਰਾਜ ਮੰਤਰੀ ਗੌਰਵ ਗੌਤਮ

By : BALJINDERK

Published : May 25, 2025, 6:29 pm IST
Updated : May 25, 2025, 6:29 pm IST
SHARE ARTICLE
Minister of State for Sports Gaurav Gautam
Minister of State for Sports Gaurav Gautam

Haryana News : ਖੇਡ ਮੰਤਰੀ ਗੌਰਵ ਗੌਤਮ ਨੇ ਪਲਵਲ ’ਚ ਕੀਤਾ ਤਿੰਨ ਦਿਨਾਂ ਦਾ ਕੁਸ਼ਤੀ ਮਹਾਕੁੰਭ ਦੀ ਸ਼ੁਰੂਆਤ

Haryana News in Punjabi : ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਖਿਡਾਰੀਆਂ ਦੇ ਸਮੂਚੇ ਵਿਕਾਸ ਲਈ ਸੰਕਲਪਬੱਧ ਹੈ। ਹਰਿਆਣਾ ਦੇ ਖਿਡਾਰੀ ਓਲੰਪਿਕ, ਵਿਸ਼ਵ ਚੈਪੀਅਨਸ਼ਿਪ, ਏਸ਼ਿਅਨ ਤੇ ਕਾਮਨਵੈਲਥ ਖੇਡਾਂ ਵਿੱਚ ਮੈਡਲ ਜਿੱਤ ਕੇ ਦੇਸ਼-ਸੂਬੇ ਦਾ ਨਾਮ ਰੋਸ਼ਨ ਕਰ ਰਹੇ ਹਨ, ਜਿਸ ਦੇ ਪਿੱਛੇ ਖਿਡਾਰੀਆਂ ਦੀ ਮਿਹਨਤ ਦੇ ਨਾਲ-ਨਾਲ ਹਰਿਆਣਾ ਸਰਕਾਰ ਵੱਲੋਂ ਬਣਾਈ ਖੇਡ ਨੀਤੀ ਵੀ ਕੰਮ ਕਰ ਰਹੀ ਹੈ। ਸਰਕਾਰ ਖਿਡਾਰੀਆਂ ਦੀ ਖੇਡ ਪ੍ਰਤਿਭਾ ਨੂੰ ਸਕੂਲ ਪੱਧਰ ਤੋਂ ਹੀ ਨਿਖਾਰਣ ਦਾ ਕੰਮ ਕਰ ਰਹੀ ਹੈ, ਜਿਸ ਦੇ ਚਲਦੇ ਅੱਜ ਹਰਿਆਣਾ ਖੇਡਾਂ ਦਾ ਪਾਵਰ ਹਾਉਸ ਬਣ ਚੁੱਕਾ ਹੈ।

ਬਤੌਰ ਮੁੱਖ ਮਹਿਮਾਨ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਅੱਜ ਚੰਡੀਗੜ੍ਹ ਯੂਟੀ ਕੁਸ਼ਤੀ ਏਸੋਸਇਏਸ਼ਨ ਤੇ ਭਾਰਤੀ ਕੁਸ਼ਤੀ ਸੰਘ ਦੇ ਸੰਯੁਕਤ ਤੱਤਵਾਧਾਨ ਵਿੱਚ ਪਲਵਲ ਸਥਿਤ ਨੇਤਾ ਜੀ ਸੁਭਾਸ਼ ਚੰਦਰ ਬੋਸ ਸਟੇਡੀਅਮ ਵਿੱਚ 25 ਮਈ ਤੋਂ 27 ਮਈ ਤੱਕ ਪ੍ਰਬੰਧਿਤ ਕੀਤੀ ਜਾ ਰਹੀ ਅੰਡਰ-17 ਨੈਸ਼ਨਲ ਰੇਸਲਿੰਗ ਚੈਪੀਅਨਸ਼ਿਪ ਦੀ ਸ਼ੁਰੂਆਤ ਕਰਨ ਬਾਅਦ ਖਿਡਾਰੀਆਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਕੌਮੀ ਕੁਸ਼ਤੀ ਚੈਪੀਅਨਸ਼ਿਪ ਵਿੱਚ ਦੇਸ਼ ਦੇ 600 ਪਹਿਲਵਾਨ ਸ਼ਿਰਕਤ ਕਰ ਰਹੇ ਹਨ, ਜਿਸ ਵਿੱਚ 450 ਮੁੰਡੇ ਅਤੇ 150 ਕੁੜੀਆਂ ਸ਼ਾਮਿਲ ਹਨ।

ਖੇਡ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਦੇਸ਼ਾਂ ਵਿੱਚ ਦੇਸ਼ ਹਰਿਆਣਾ, ਜਿਤ ਦੁੱਧ ਦਹੀ ਕਾ ਖਾਣਾ ਕਹਾਵਤ ਨੂੰ ਸੂਬੇ ਦੇ ਖਿਡਾਰੀ ਸਾਕਾਰ ਕਰ ਰਹੇ ਹਨ। ਕੌਮੀ ਪੱਧਰ 'ਤੇ ਕਿਸੇ ਵੀ ਖੇਡ ਮੁਕਾਬਲੇ ਦੀ ਗੱਲ ਹੋਵੇ ਜਾਂ ਫਿਰ ਕੌਮਾਂਤਰੀ ਪੱਧਰ 'ਤੇ ਓਲੰਪਿਕ, ਕਾਮਨਵੈਲਥ ਏਸ਼ੀਅਨ ਗੇਮਸ ਦੀ ਗੱਲ ਹੋਵੇ, ਸਾਰੇ ਖੇਡਾਂ ਵਿੱਚ ਭਾਰਤ ਦੇਸ਼ ਨੂੰ ਸੱਭ ਤੋਂ ਵੱਧ ਮੈਡਲ ਦਿਵਾਉਣ ਵਿੱਚ ਦੇਸ਼ ਦੇ ਕਰੀਬ ਦੋ ਫੀਸਦੀ ਆਬਾਦੀ ਵਾਲੇ ਹਰਿਆਣਾ ਸੂਬੇ ਦਾ ਅਹਿਮ ਯੋਗਦਾਨ ਰਹਿੰਦਾ ਹੈ। ਇਸ ਮੌਕੇ 'ਤੇ ਖੇਡ ਮੰਤਰੀ ਨੇ ਭਾਰਤੀ ਕੁਸ਼ਤੀ ਸੰਘ ਦੇ ਵਾਇਸ ਚੇਅਰਮੈਨ ਅਤੇ ਓਲੰਪਿਅਨ ਭਾਰਤ ਕੇਸਰੀ ਜੈਪ੍ਰਕਾਸ਼ ਨੂੰ ਗਦਾ ਭੇਂਟ ਕਰ ਤੇ ਸ਼੍ਰੀਲੰਕਾ ਦੇ ਕਾਲਜਾਂ ਵਿੱਚ ਪ੍ਰਬੰਧਿਤ ਏਸ਼ਿਅਨ ਬਾਕਸਿੰਗ ਚੈਪੀਅਨਸ਼ਿਪ ਵਿੱਚ ਗੋਲਡ ਮੈਡਲ ਜੇਤੂ ਫਰੀਦਾਬਾਦ ਨਿਵਾਸੀ ਮਾਹੀ ਸਿਵਾਚ ਅਤੇ ਸਿਲਵਰ ਮੈਡਲ ਜੇਤੂ ਪਾਇਲ ਜਾਖੜ ਤੇ ਬਾਕਸਿੰਗ ਕੋਚ ਡਾ. ਰਾਜੀਵ ਗੋਦਾਰਾ ਨੂੰ ਸ਼ਾਲ ਭੇਂਟ ਕਰ ਪੁਰਸਕ੍ਰਿਤ ਕੀਤਾ। ਇਸ ਤੋਂ ਪਹਿਲਾਂ ਖਡੇ ਮੰਤਰੀ ਗੌਰਵ ਗੌਤਮ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਹੀਨਾਵਾਰ ਪ੍ਰੋਗਰਾਮ ਮਨ ਕੀ ਬਾਤ ਨੂੰ ਦਰਸ਼ਕਾਂ ਦੇ ਨਾਲ ਸੁਣਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਮਨ ਕੀ ਬਾਤ ਪ੍ਰੋਗਰਾਮ ਰਾਹੀਂਜਨਹਿਤ ਦੇ ਮੁੱਦਿਆਂ ਨੂੰ ਲੈ ਕੇ ਆਪਣੇ ਵਿਚਾਰਾਂ ਨੁੰ ਆਮਜਨਤਾ ਨਾਲ ਸਾਂਝਾ ਕਰਦੇ ਹਨ।

ਨੌਜੁਆਨਾਂ ਤੇ ਖਿਡਾਰੀਆਂ ਨੂੰ ਅੱਗੇ ਵੱਧਣ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਵੀ ਪਰੇਸ਼ਾਨੀ

ਖੇਡ ਮੰਤਰੀ ਨੇ ਕਿਹਾ ਕਿ ਕੁਸ਼ਤੀ ਸਾਡੇ ਦੇਸ਼ ਦੀ ਮਿੱਟੀ ਵਿੱਚ ਰਚੀ ਹੈ। ਹਰਿਆਣਾ ਨੂੰ ਕੁਸ਼ਤੀ ਦਾ ਗੜ੍ਹ ਕਿਹਾ ਜਾਂਦਾ ਹੈ, ਇਹ ਗੱਲ ਨਾ ਸਿਰਫ ਅਸੀਂ ਸਾਬਤ ਕੀਤੀ ਹੈ, ਸਗੋ ਓਲੰਪਿਕ ਅਤੇ ਹੋਰ ਕੌਮਾਂਤਰੀ ਪੱਧਰੀ 'ਤੇ ਆਪਣੇ ਪ੍ਰਦਰਸ਼ਨ ਨਾਲ ਵਿਸ਼ਵ ਨੂੰ ਦਿਖਾ ਦਿੱਤਾ ਹੈ। ਅੱਜ ਦਾ ਇਹ ਮੁਕਾਬਲਾ ਨਾ ਸਿਰਫ ਤੁਹਾਡੇ ਦਾਅ-ਪੇਚ ਦਾ ਅਖਾੜਾ ਹੈ, ਸਗੋ ਇਹ ਤੁਹਾਡੇ ਆਤਮਵਿਸ਼ਵਾਸ, ਅਨੁਸਾਸ਼ਨ ਅਤੇ ਮਿਹਨਤ ਦੀ ਪ੍ਰੀਖਿਆ ਵੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਜੋ ਖਿਡਾਰੀ ਇੱਥੇ ਚਮਕਣਗੇ, ਉਹ ਵਿਯਤਨਾਮ ਵਿੱਚ ਪ੍ਰਬੰਧਿਤ ਕੌਮਾਂਤਰੀ ਮੁਕਾਬਲੇ ਵਿੱਚ ਭਾਰਤ ਦਾ ਨਾਮ ਰੋਸ਼ਨ ਕਰਣਗੇ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਅਤੇ ਖਿਡਾਰੀਆਂ ਨੂੰ ਅੱਗੇ ਵੱਧਣ ਵਿੱਚ ਕਿਸੇ ਤਰ੍ਹਾ ਦੀ ਕੋਈ ਪਰੇਸ਼ਾਨੀ ਤੇ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਨੌਜੁਆਨਾਂ ਤੇ ਖਿਡਾਰੀਆਂ ਲਈ ਸੂਬਾ ਸਰਕਾਰ ਤੇ ਮੇਰੇ ਘਰ ਦੇ ਦਰਵਾਜੇ ਹਮੇਸ਼ਾ ਖੁੱਲੇ ਹਨ।

ਨੌਜੁਆਨ ਖੇਡਾਂ ਵਿੱਚ ਭਵਿੱਖ ਬਨਾਉਣ ਅਤੇ ਅੱਗੇ ਵੱਧਣ

ਖੇਡ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਪਲਵਲ ਜਿਲ੍ਹਾ ਵਿੱਚ ਕੌਮੀ ਪੱਧਰ ਦੀ ਕੁਸ਼ਤੀ ਮੁਕਾਬਲੇ ਦਾ ਪ੍ਰਬੰਧ ਹੋਣਾ ਹਰਿਆਣਾ ਸੂਬੇ ਸਮੇਤ ਪਲਵਲ ਜਿਲ੍ਹਾ ਦੇ ਲੋਕਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਮੁਕਾਬਲੇ ਦੌਰਾਨ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਵਿੱਚ ਆਪਣਾ ਭਵਿੱਖ ਬਨਾਉਣ ਅਤੇ ਅੱਗੇ ਵੱਧਣ।

ਵਿਕਸਿਤ ਭਾਰਤ ਦੇ ਸਪਨੇ ਨੁੰ ਸਾਕਾਰ ਕਰਨ ਵਿੱਚ ਨੌਜੁਆਨਾ ਸ਼ਕਤੀ ਦੀ ਰਹੇਗੀ ਮਹਤੱਵਪੂਰਣ ਭੁਮਿਕਾ

ਖੇਡ ਮੰਤਰੀ ਨੇ ਕਿਹਾ ਕਿ ਸਾਲ 2047 ਦਾ ਭਾਂਰਤ ਨੌਜੁਆਨਾਂ ਦੇ ਮੋਢਿਆਂ 'ਤੇ ਚੱਲਣ ਵਾਲਾ ਵਿਕਸਿਤ ਭਾਰਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਦੇ ਸਪਨੇ ਨੂੰ ਸਾਕਾਰ ਕਰਨ ਵਿੱਚ ਨੌਜੁਆਨ ਸ਼ਕਤੀ ਦੀ ਮਹਤੱਵਪੂਰਣ ਭੁਮਿਕਾ ਰਹੇਗੀ।

(For more news apart from Haryana has become a powerhouse of sports - Minister of State for Sports Gaurav Gautam News in Punjabi, stay tuned to Rozana Spokesman)

 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement