Cambodia 'ਚ Cyber Fraud ਦੇ ਗਰੋਹ ਦਾ ਪਰਦਾਫ਼ਾਸ਼, ਫੜੇ ਗਏ 3000 ਜਾਅਲਸਾਜ਼ਾਂ 'ਚੋਂ 105 Indians
Published : Jul 25, 2025, 1:09 pm IST
Updated : Jul 25, 2025, 1:09 pm IST
SHARE ARTICLE
Cyber Fraud Gang Busted in Cambodia, 105 Indians Among 3000 Fraudsters Caught Latest News in Punjabi
Cyber Fraud Gang Busted in Cambodia, 105 Indians Among 3000 Fraudsters Caught Latest News in Punjabi

ਭਾਰਤੀ ਗ੍ਰਹਿ ਮੰਤਰਾਲਾ ਜਲਦੀ ਹੀ ਗ੍ਰਿਫ਼ਤਾਰ ਕੀਤੇ ਲੋਕਾਂ ਦੀ ਜਾਣਕਾਰੀ ਕਰੇਗਾ ਸਾਂਝੀ

Cyber Fraud Gang Busted in Cambodia, 105 Indians Among 3000 Fraudsters Caught Latest News in Punjabi ਗੁਰੂਗ੍ਰਾਮ : ਕੰਬੋਡੀਆ ਵਿਚ ਸਾਈਬਰ ਠੱਗੀ ਦੇ ਮਾਮਲਿਆਂ ’ਚ ਹਾਲੀਆ ਇਕ ਵੱਡੀ ਕਾਰਵਾਈ ਕੀਤੀ ਗਈ ਹੈ, ਜਿਸ ’ਚ 3000 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ’ਚ 105 ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਇਹ ਕਾਰਵਾਈ ਭਾਰਤੀ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਦੀ ਬੇਨਤੀ ’ਤੇ ਕੰਬੋਡੀਆ ਸਰਕਾਰ ਨੇ ਕੀਤੀ ਹੈ।

ਗੁਰੂਗ੍ਰਾਮ ਸਾਈਬਰ ਪੁਲਿਸ ਨੇ 25 ਦਿਨ ਪਹਿਲਾਂ ਦਿੱਲੀ ਹਵਾਈ ਅੱਡੇ ਤੋਂ ਖੁਸ਼ਬੂ ਨਾਂ ਦੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਹੜੀ ਕੰਬੋਡੀਆ ਦੇ ਨੋਮ ਪੇਨਹ ਸਥਿਤ ਇਕ ਕਾਲ ਸੈਂਟਰ ਵਿਚ ਕੰਮ ਕਰ ਰਹੀ ਸੀ। ਗੁਜਰਾਤ ਦੇ ਸੂਰਤ ਦੀ ਰਹਿਣ ਵਾਲੀ ਖੁਸ਼ਬੂ ਲਗਭਗ ਦੋ ਸਾਲਾਂ ਤੋਂ ਸਾਈਬਰ ਠੱਗੀ ਵਿਚ ਸ਼ਾਮਲ ਸੀ। ਗੁਰੂਗ੍ਰਾਮ ਵਿਚ ਰਹਿਣ ਵਾਲੀ ਇਕ ਔਰਤ ਨਾਲ ਡਿਜੀਟਲ ਅਰੈਸਟ ਜ਼ਰੀਏ ਕਰੀਬ ਤਿੰਨ ਕਰੋੜ ਦੀ ਠੱਗੀ ਦੇ ਮਾਮਲੇ ਦੀ ਜਾਂਚ ਕਰਦਿਆਂ ਬੈਂਕ ਖਾਤਾ ਧਾਰਕ ਸਮੇਤ ਕੁੱਲ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 

ਆਖ਼ਰੀ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੇ ਪੁੱਛਗਿੱਛ ਦੌਰਾਨ ਦਸਿਆ ਕਿ ਉਸ ਨੇ ਬੈਂਕ ਖਾਤਾ ਦੁਬਈ ਵਿਚ ਰਹਿਣ ਵਾਲੇ ਅਪਣੇ ਭਰਾ ਜ਼ਰੀਏ ਖੁਸ਼ਬੂ ਨੂੰ ਵੇਚਿਆ ਸੀ। ਇਸ ਤੋਂ ਬਾਅਦ ਉਹ ਨਿਗਰਾਨੀ ’ਤੇ ਸੀ। ਖੁਸ਼ਬੂ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਕਿ ਨੋਮ ਪੇਨਹ ਵਿਚ ਸੈਂਕੜੇ ਕਾਲ ਸੈਂਟਰ ਹਨ ਜਿੱਥੇ ਭਾਰਤ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੇ 10 ਹਜ਼ਾਰ ਤੋਂ ਵੱਧ ਲੋਕ ਠੱਗੀ ਕਰ ਰਹੇ ਹਨ। ਕਾਲ ਸੈਂਟਰਾਂ ਵਿਚ ਤਿੰਨ ਲੇਅਰਾਂ ਵਿਚ ਕੰਮ ਹੁੰਦਾ ਹੈ। ਪਹਿਲੀ ਲੇਅਰ ਵਿਚ ਬੈਠੇ ਲੋਕ ਫ਼ੋਨ ਕਰਦੇ ਹਨ ਅਤੇ ਦੂਜੀ ਤੇ ਤੀਜੀ ਲੇਅਰ ਵਿਚ ਬੈਠੇ ਲੋਕ ਠੱਗੀ ਦੀਆਂ ਵਾਰਦਾਤਾਂ ਕਰਦੇ ਹਨ। ਖੁਸ਼ਬੂ ਪਹਿਲੀ ਲੇਅਰ ਵਿਚ ਕੰਮ ਕਰਦੀ ਸੀ। ਪੰਜ ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਗੁਰੂਗ੍ਰਾਮ ਸਾਈਬਰ ਪੁਲਿਸ ਨੇ ਇਹ ਸਾਰੀ ਜਾਣਕਾਰੀ ਗ੍ਰਹਿ ਮੰਤਰਾਲੇ ਨਾਲ ਪੱਤਰਾਚਾਰ ਕਰ ਕੇ ਸਾਂਝੀ ਕੀਤੀ ਸੀ।

ਗੁਰੂਗ੍ਰਾਮ ਸਾਈਬਰ ਪੁਲਿਸ ਦੇ ਏ.ਸੀ.ਪੀ. ਪ੍ਰਿਯਾਂਸ਼ੂ ਦੀਵਾਨ ਨੇ ਦਸਿਆ ਕਿ ਇਹ ਪਹਿਲੀ ਵਾਰੀ ਹੈ ਜਦੋਂ ਵਿਦੇਸ਼ ਤੋਂ ਸਾਈਬਰ ਠੱਗੀ ਦੇ ਮਾਮਲੇ ਵਿਚ ਕਿਸੇ ਸਰਗਰਮ ਕਾਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਰਤੀ ਸਰਕਾਰ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਹਰ ਸਾਲ ਭਾਰਤੀ ਨਾਗਰਿਕਾਂ ਨਾਲ ਹਜ਼ਾਰਾਂ ਕਰੋੜ ਦੀ ਠੱਗੀ ਹੋ ਰਹੀ ਹੈ।

ਕੰਬੋਡੀਆ ਵਿਚ ਇਸ ਕਾਰਵਾਈ ਤੋਂ ਬਾਅਦ ਭਾਰਤੀ ਗ੍ਰਹਿ ਮੰਤਰਾਲਾ ਜਲਦੀ ਹੀ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਜਾਣਕਾਰੀ ਸਾਂਝੀ ਕਰੇਗਾ, ਜਿਸ ਵਿਚ ਦਸਿਆ ਜਾਵੇਗਾ ਕਿ ਕਿਸ ਸੂਬੇ ਤੇ ਜ਼ਿਲ੍ਹੇ ਦੇ ਕਿੰਨੇ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਕਾਰਵਾਈ ਨਾਲ ਸਾਈਬਰ ਠੱਗੀ ਦੀਆਂ ਘਟਨਾਵਾਂ ਵਿਚ ਕਮੀ ਆਉਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।

(For more news apart from Cyber Fraud Gang Busted in Cambodia, 105 Indians Among 3000 Fraudsters Caught Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement