
Sonipat youth Murder News: ਮ੍ਰਿਤਕ ਨੌਜਵਾਨ ਦੀ ਪਛਾਣ ਗੋਹਾਨਾ ਖੇਤਰ ਦੇ ਪਿੰਡ ਅਹੁਲਾਣਾ ਦੇ 35 ਸਾਲਾ ਸੰਦੀਪ ਵਜੋਂ ਹੋਈ ਹੈ
Sonipat youth Murder News: ਹਰਿਆਣਾ ਦੇ ਸੋਨੀਪਤ ਵਿਚ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਉਸ ਦੀ ਕੁੱਟਮਾਰ ਕਰਨ ਵਾਲੇ ਨੌਜਵਾਨ ਪਿੰਡ ਦੇ ਹੀ ਵਸਨੀਕ ਦੱਸੇ ਜਾਂਦੇ ਹਨ। ਐਤਵਾਰ ਸਵੇਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਨੌਜਵਾਨ ਦੀ ਕੁੱਟਮਾਰ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਹਸਪਤਾਲ ਲੈ ਗਏ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਨੌਜਵਾਨ ਦੀ ਪਛਾਣ ਗੋਹਾਨਾ ਖੇਤਰ ਦੇ ਪਿੰਡ ਅਹੁਲਾਣਾ ਦੇ 35 ਸਾਲਾ ਸੰਦੀਪ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਸ਼ਾਮ ਨੂੰ ਉਸ ਦੇ ਦੋ ਦੋਸਤਾਂ ਨੇ ਸੰਦੀਪ ਨੂੰ ਫੋਨ ਕਰਕੇ ਲੈ ਗਏ। ਅਗਲੇ ਦਿਨ ਉਹ ਬੈਚ 'ਤੇ ਜ਼ਖ਼ਮੀ ਹਾਲਤ 'ਚ ਪਿਆ ਸੀ। ਜਿਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਮ੍ਰਿਤਕ ਦੇ ਭਰਾ ਕੁਲਦੀਪ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਭਰਾ ਸੰਦੀਪ ਨੂੰ ਬੀਤੀ ਸ਼ਾਮ ਉਸੇ ਪਿੰਡ ਦੇ ਹੀ ਰਹਿਣ ਵਾਲੇ ਦੋ ਨੌਜਵਾਨ ਘਰੋਂ ਲੈ ਗਏ ਸਨ। ਇਹ ਦੋਵੇਂ ਸੰਦੀਪ ਦੇ ਦੋਸਤ ਸਨ।
ਸੰਦੀਪ ਸਵੇਰੇ ਪਿੰਡ ਦੇ ਰਵਿਦਾਸ ਚੌਪਾਲ ਦੇ ਸਾਹਮਣੇ ਬੈਂਚ 'ਤੇ ਬੇਹੋਸ਼ੀ ਦੀ ਹਾਲਤ 'ਚ ਪਿਆ ਮਿਲਿਆ। ਉਸ ਦੇ ਸਰੀਰ 'ਤੇ ਡੰਡਿਆਂ ਨਾਲ ਕੁੱਟਮਾਰ ਦੇ ਨਿਸ਼ਾਨ ਮਿਲੇ ਹਨ। ਪਰਿਵਾਰ ਜ਼ਖ਼ਮੀ ਸੰਦੀਪ ਨੂੰ ਘਰ ਲੈ ਕੇ ਗੋਹਾਨਾ ਦੇ ਸਿਵਲ ਹਸਪਤਾਲ ਪਹੁੰਚਿਆ। ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਬੜੌਦਾ ਥਾਣਾ ਇੰਚਾਰਜ ਲਾਲ ਸਿੰਘ ਦਾ ਕਹਿਣਾ ਹੈ ਕਿ ਕੁਲਦੀਪ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਭਰਾ ਸੰਦੀਪ ਦਾ ਕਤਲ ਕੀਤਾ ਗਿਆ ਹੈ। ਇਸ ਵਿਚ ਪਿੰਡ ਦੇ ਹੀ ਦੋ ਨੌਜਵਾਨ ਸ਼ਾਮਲ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ 'ਚ ਰਖਵਾਇਆ ਗਿਆ ਹੈ।