Haryana News: ਬਿਲਡਿੰਗ 'ਚ ਬੋਰਡ ਲਗਾਉਂਦੇ ਸਮੇ ਬੈਂਕ ਕਰਮਚਾਰੀਆਂ ਨੂੰ ਲੱਗਿਆ ਕਰੰਟ, 1 ਦੀ ਮੌਤ
Published : Jan 27, 2024, 7:05 pm IST
Updated : Jan 27, 2024, 7:05 pm IST
SHARE ARTICLE
Bank employees were electrocuted while installing boards in the building Haryana News in punjabi
Bank employees were electrocuted while installing boards in the building Haryana News in punjabi

Haryana News: 11000 ਵੋਲਟੇਜ ਦੀਆਂ ਤਾਰਾਂ ਨਾਲ ਟਕਰਾਇਆ ਬੋਰਡ

Bank employees were electrocuted while installing boards in the building Haryana News in punjabi : ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਸੰਜੇ ਚੌਂਕ 'ਤੇ ਤਿੰਨ ਬੈਂਕ ਕਰਮਚਾਰੀਆਂ ਨੂੰ ਕਰੰਟ ਲੱਗ ਗਿਆ। ਜਿਸ ਕਾਰਨ ਤਿੰਨੋਂ ਜ਼ਮੀਨ 'ਤੇ ਡਿੱਗ ਗਏ। ਮੌਕੇ 'ਤੇ ਇਕੱਠੇ ਹੋਏ ਸਥਾਨਕ ਲੋਕਾਂ ਨੇ ਤੁਰੰਤ ਤਿੰਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਚੈੱਕਅਪ ਤੋਂ ਬਾਅਦ ਇਕ ਨੂੰ ਮ੍ਰਿਤਕ ਐਲਾਨ ਦਿਤਾ। ਜਦਕਿ ਦੋ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: Punjab News: ਸੂਬੇ ਵਿੱਚ ‘ਸੜਕ ਸੁਰੱਖਿਆ ਫੋਰਸ’ ਦੀ ਹੋਈ ਸ਼ੁਰੂਆਤ, ਕੀਮਤੀ ਜਾਨਾਂ ਬਚਾਉਣ 'ਚ ਹੋਵੇਗੀ ਮਦਦਗਾਰ ਸਾਬਤ 

ਮੁੱਢਲੀ ਜਾਣਕਾਰੀ ਅਨੁਸਾਰ ਕਰੰਟ ਲੱਗਣ ਵਾਲੇ ਮੁਲਾਜ਼ਮਾਂ ਦੀ ਪਛਾਣ ਅਕਸ਼ੈ, ਅਜੈ ਅਤੇ ਆਸ਼ੀਸ਼ ਵਜੋਂ ਹੋਈ ਹੈ। ਤਿੰਨੋਂ ਦੋਸਤ ਹਨ। ਤਿੰਨਾਂ ਦੀ ਉਮਰ 22 ਤੋਂ 25 ਸਾਲ ਦਰਮਿਆਨ ਹੈ। ਤਿੰਨੋਂ ਸ਼ਹਿਰ ਦੀ ਮੁਖੀਜਾ ਕਲੋਨੀ ਦੇ ਵਸਨੀਕ ਹਨ ਅਤੇ ਆਈਸੀਆਈਸੀਆਈ ਬੈਂਕ ਦੇ ਲੋਨ ਵਿਭਾਗ ਵਿੱਚ ਏਐਸਟੀ ਦੇ ਅਹੁਦੇ ’ਤੇ ਹਨ।  ਤਿੰਨਾਂ ਨੇ ਮਿਲ ਕੇ ਸੰਜੇ ਚੌਂਕ 'ਚ ਦਫਤਰ ਕਿਰਾਏ 'ਤੇ ਲਿਆ ਹੋਇਆ ਸੀ।

ਇਹ ਵੀ ਪੜ੍ਹੋ: Faridkot News: ਸਵਾ ਮਹੀਨਾ ਪਹਿਲਾਂ ਕੈਨੇਡਾ ਗਈ ਪੰਜਾਬਣ ਦੀ ਹੋਈ ਮੌਤ

ਇੱਥੇ ਕਿਸੇ ਪੁਰਾਣੇ ਦਫ਼ਤਰ ਦਾ ਬੋਰਡ ਟੰਗਿਆ ਹੋਇਆ ਸੀ। ਉਸ ਬੋਰਡ ਨੂੰ ਹਟਾਉਣ ਤੋਂ ਬਾਅਦ ਤਿੰਨੋਂ ਆਪਣੇ ਕਰਜ਼ ਵਿਭਾਗ ਦਾ ਬੋਰਡ ਲਗਾ ਰਹੇ ਸਨ। ਇਸ ਦੌਰਾਨ ਅਚਾਨਕ ਉਪਰੋਂ ਲੰਘਦੀਆਂ 11 ਹਜ਼ਾਰ ਹਾਈ ਵੋਲਟੇਜ ਤਾਰਾਂ ਨਾਲ ਲੋਹੇ ਦਾ ਬੋਰਡ ਟਕਰਾ ਗਿਆ। ਜਿਸ ਕਾਰਨ ਤਿੰਨੋਂ ਇਸ ਦੀ ਲਪੇਟ ਵਿੱਚ ਆ ਗਏ। ਤਿੰਨਾਂ ਵਿੱਚੋਂ ਆਸ਼ੀਸ਼ ਦੀ ਮੌਤ ਹੋ ਗਈ।

ਮੌਕੇ 'ਤੇ ਪਹੁੰਚੇ ਇਲਾਕਾ ਵਾਸੀਆਂ ਅਨੁਸਾਰ ਆਸ਼ੀਸ਼ ਦੀ ਇੱਕ ਭੈਣ ਸੀ। ਜਿਸ ਦੀ ਕੁਝ ਸਮਾਂ ਪਹਿਲਾਂ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਉਸ ਦੇ ਪਿਤਾ ਦਾ ਵੀ ਦਿਹਾਂਤ ਹੋ ਗਿਆ ਹੈ। ਘਰ ਵਿੱਚ ਮਾਂ ਆਪਣੇ ਬੇਟੇ ਆਸ਼ੀਸ਼ ਦੇ ਸਹਾਰੇ ਆਪਣਾ ਜੀਵਨ ਬਸਰ ਕਰ ਰਹੀ ਸੀ ਪਰ ਹੁਣ ਪੁੱਤ ਦੀ ਵੀ ਮੌਤ ਹੋ ਗਈ। ਹੁਣ ਘਰ ਵਿਚ ਸਿਰਫ਼ ਮਾਂ ਹੀ ਰਹਿ ਗਈ ਹੈ।

Location: India, Haryana

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement