Haryana News : ਹਰਿਆਣਾ 'ਚ ਕਤਲ ਤੋਂ ਬਾਅਦ ਪਤੀ ਪਹੁੰਚਿਆ ਪੁਲਿਸ ਚੌਕੀ

By : BALJINDERK

Published : Jul 28, 2024, 5:06 pm IST
Updated : Jul 28, 2024, 5:06 pm IST
SHARE ARTICLE
ਪਤਨੀ ਦੀ ਹੱਤਿਆ ਕਰ ਆਤਮ ਸਮਰਪਣ ਕਰਨ ਪਹੁੰਚਿਆ ਪਤੀ ਥਾਣੇ
ਪਤਨੀ ਦੀ ਹੱਤਿਆ ਕਰ ਆਤਮ ਸਮਰਪਣ ਕਰਨ ਪਹੁੰਚਿਆ ਪਤੀ ਥਾਣੇ

Haryana News : ਹੱਥ 'ਚ ਖੂਨ ਨਾਲ ਲਥਪਥ ਹਥਿਆਰ, ਕਿਹਾ- ਪਤਨੀ ਦਾ ਗਲਾ ਘੁੱਟ ਕੇ ਕੀਤਾ ਕਤਲ, ਆਤਮ ਸਮਰਪਣ ਕਰਨ ਆਇਆ ਹਾਂ

Haryana News : ਹਰਿਆਣਾ ਦੇ ਸਿਰਸਾ 'ਚ ਸ਼ਨੀਵਾਰ ਰਾਤ ਪਤੀ ਨੇ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਰਾਤ ਨੂੰ ਹੀ ਉਹ ਖੂਨ ਨਾਲ ਲੱਥਪੱਥ ਹਥਿਆਰ ਲੈ ਕੇ ਪੁਲਿਸ ਚੌਕੀ ਪਹੁੰਚਿਆ ਅਤੇ ਆਤਮ ਸਮਰਪਣ ਕਰ ਦਿੱਤਾ। ਇਹ ਘਟਨਾ ਡੱਬਵਾਲੀ ਕਸਬੇ ਦੇ ਪਿੰਡ ਰਾਮਪੁਰਾ ਬਿਸ਼ਨੋਈਆ ਦੀ ਹੈ। ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਦਾ ਕਤਲ ਕਰਕੇ ਆਇਆ ਸੀ। ਇਹ ਸੁਣ ਕੇ ਚੌਕੀ 'ਤੇ ਮੌਜੂਦ ਸਾਰੇ ਕਰਮਚਾਰੀ ਹੈਰਾਨ ਰਹਿ ਗਏ। ਇਸ ਤੋਂ ਬਾਅਦ ਪੁਲਿਸ ਟੀਮ ਵਿਅਕਤੀ ਦੇ ਘਰ ਪਹੁੰਚੀ। ਔਰਤ ਦੀ ਲਾਸ਼ ਖੂਨ ਨਾਲ ਲੱਥਪੱਥ ਹਾਲਤ 'ਚ ਉਥੇ ਪਈ ਮਿਲੀ। ਪੁਲਿਸ ਨੇ ਹਥਿਆਰ ਜ਼ਬਤ ਕਰ ਲਏ ਹਨ।

ਇਹ ਵੀ ਪੜੋ:Chandigarh News : ਮੁੱਖ ਮੰਤਰੀ ਨੇ 58 ਹਾਈਟੈੱਕ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ  

ਪੁਲਿਸ ਅਨੁਸਾਰ ਪਿੰਡ ਰਾਮਪੁਰਾ ਬਿਸ਼ਨੋਈਆਂ ਦਾ ਰਹਿਣ ਵਾਲਾ ਰਣਜੀਤ ਉਰਫ਼ ਬਬਲੂ ਡਰਾਈਵਰ ਵਜੋਂ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ ਉਸ ਨੇ ਨਵੀਂ ਗੱਡੀ ਖਰੀਦੀ ਸੀ। ਉਸ ਨੂੰ ਵਾਹਨ ਦੀ ਕਿਸ਼ਤ ਅਦਾ ਕਰਨ ਵਿਚ ਦਿੱਕਤ ਆ ਰਹੀ ਸੀ। ਇਸ ਗੱਲ ਨੂੰ ਲੈ ਕੇ ਰਣਜੀਤ ਅਤੇ ਮਮਤਾ ਆਪਸ ਵਿਚ ਲੜਦੇ ਰਹਿੰਦੇ ਸਨ। ਸ਼ਨੀਵਾਰ ਰਾਤ ਨੂੰ ਵੀ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋਈ ਸੀ। ਜਦੋਂ ਪਤਨੀ ਨੇ ਰਣਜੀਤ ਨੂੰ ਝਿੜਕਿਆ ਤਾਂ ਉਹ ਗੁੱਸੇ 'ਚ ਆ ਗਿਆ। ਉਸ ਨੇ ਘਰ 'ਚ ਰੱਖੀ ਲੋਹੇ ਦੀ ਰਾਡ ਚੁੱਕ ਕੇ ਪਤਨੀ ਦੇ ਸਿਰ ਅਤੇ ਗਰਦਨ 'ਤੇ ਹਮਲਾ ਕਰ ਦਿੱਤਾ। ਗਲਾ ਕੱਟੇ ਜਾਣ ਕਾਰਨ ਮਮਤਾ ਉੱਥੇ ਹੀ ਡਿੱਗ ਪਈ। ਕੁਝ ਸਮੇਂ ਬਾਅਦ ਘਰ ਵਿਚ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜੋ:Kotakpura Goli Kand : ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਕਿਸੇ ਵੀ ਅਧਿਕਾਰੀ ਵੱਲੋਂ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ  

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਰਣਜੀਤ ਉਰਫ ਬਬਲੂ ਪੁਲਿਸ ਚੌਕੀ ਗੋਰੀਵਾਲਾ ਪਹੁੰਚ ਗਿਆ। ਉਸ ਦੇ ਹੱਥ ਵਿਚ ਖੂਨ ਨਾਲ ਲੱਥਪੱਥ ਹਥਿਆਰ ਵੀ ਸੀ। ਉਸ ਨੇ ਚੌਕੀ ’ਤੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ। ਉਸ ਨੇ ਹਥਿਆਰਾਂ ਸਮੇਤ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ।
ਮਮਤਾ ਦੇ 2 ਬੇਟੇ ਹਨ। ਇਨ੍ਹਾਂ ਵਿੱਚੋਂ ਇੱਕ ਦੀ ਉਮਰ 12 ਸਾਲ ਅਤੇ ਦੂਜੇ ਦੀ ਉਮਰ 5 ਸਾਲ ਹੈ। ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਰਣਜੀਤ ਸਿੰਘ ਉਰਫ਼ ਬਬਲੂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਘਟਨਾ ਦਾ ਜਾਇਜ਼ਾ ਲੈਣ ਲਈ ਐਤਵਾਰ ਸਵੇਰੇ ਪੁਲਿਸ, ਫੋਰੈਂਸਿਕ ਅਤੇ ਕ੍ਰਾਈਮ ਟੀਮਾਂ ਮੌਕੇ 'ਤੇ ਪਹੁੰਚੀਆਂ।

(For more news apart from  After the murder husband reached the police station in Haryana News in Punjabi, stay tuned to Rozana Spokesman)

Location: India, Haryana, Sirsa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement