Kotakpura Goli Kand : ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਕਿਸੇ ਵੀ ਅਧਿਕਾਰੀ ਵੱਲੋਂ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ

By : BALJINDERK

Published : Jul 28, 2024, 4:29 pm IST
Updated : Jul 28, 2024, 4:29 pm IST
SHARE ARTICLE
ਜਸਟਿਸ ਜੋਰਾ ਸਿੰਘ
ਜਸਟਿਸ ਜੋਰਾ ਸਿੰਘ

Kotakpura Goli Kand : ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਜਥੇਦਾਰ ਸਾਹਿਬ ਨੂੰ ਦੱਸਾਂਗਾ ਕਿ ਬੇਅਦਬੀ ਮਾਮਲਿਆਂ ’ਚ ਅਕਾਲੀ ਸਰਕਾਰ ਦਾ ਕੀ ਸੀ ਰੋਲ

Kotakpura Goli Kand : ਬੇਅਦਬੀ ਮਾਮਲਿਆਂ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਮੁੱਦਾ ਵਾਰ-ਵਾਰ ਸਿਆਸੀ ਲੀਡਰਾਂ ਵੱਲੋਂ ਚੁੱਕਿਆ ਜਾਂਦਾ ਹੈ ਪਰ ਹਾਲੇ ਤੱਕ ਇਸ ਦਾ ਇਨਸਾਫ਼ ਨਹੀਂ ਮਿਲਿਆ। ਬਰਗਾੜੀ ਬੇਅਦਬੀ ਮਾਮਲਾ ਅਤੇ ਉਸ ਦੇ ਨਤੀਜੇ ਵਜੋਂ ਵਾਪਰੀਆਂ ਘਟਨਾਵਾਂ ਦੀ ਪੜਤਾਲ ਲਈ ਬਾਦਲ ਸਰਕਾਰ ਨੇ 15 ਅਕਤੂਬਰ 2015 ਨੂੰ ਹਾਈ ਕੋਰਟ ਦੇ ਸੇਵਾ ਮੁਕਤ ਜੱਜ, ਜਸਟਿਸ ਜੋਰਾ ਸਿੰਘ ‘ਤੇ ਆਧਾਰਤ ਇਕ ਮੈਂਬਰੀ ਕਮਿਸ਼ਨ ਬਣਾਇਆ ਸੀ। ਉਸ ਕਮਿਸ਼ਨ ਨੇ ਆਪਣੀ ਰਿਪੋਰਟ ਪਹਿਲੀ ਜੁਲਾਈ 2016 ਨੂੰ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਸੀ ਪਰ ਉਸ ਉਤੇ ਕੋਈ ਕਾਰਵਾਈ ਨਹੀਂ ਹੋਈ।

ਇਹ ਵੀ ਪੜੋ:Paris Olympics 2024 : ਮਨੂ ਭਾਕਰ ਨੇ ਰਚਿਆ ਇਤਿਹਾਸ, ਸ਼ੂਟਿੰਗ ’ਚ ਭਾਰਤ ਲਈ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ

ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਬਤੌਰ ਕਮਿਸ਼ਨ ਜਾਂਚ ਕਰ ਚੁੱਕੇ ਜਸਟਿਸ (ਸੇਵਾਮੁਕਤ) ਜੋਰਾ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜਾਣਗੇ। ਉਨਾਂ ਦਸਿਆ ਕਿ ਮੇਰੀ ਰਿਪੋਰਟ ਵਿਚੋਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸਨ ਜੋ ਪੁਲਿਸ ਤੇ ਉਸ ਸਮੇਂ ਮੌਜੂਦਾ ਸਰਕਾਰ ਵਲੋਂ ਲੁਕਾਈਆਂ ਗਈਆਂ। 1 ਜੂਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤੇ 2 ਜੂਨ ਨੂੰ ਐਫਆਈਆਰ ਦਰਜ ਕੀਤੀ ਗਈ। ਸ਼ੱਕੀ ਵਿਅਕਤੀਆਂ ਦੇ ਸਕੈਚ ਪੁਲਿਸ ਨੇ ਆਪਣੇ ਕੋਲੋਂ ਬਣਾ ਕੇ ਫਾਈਲ ਵਿਚ ਲਗਵਾ ਦਿੱਤੇ। ਉਹ ਸਕੈਚ ਨਾ ਕਿਸੇ ਟੀਵੀ ਉੱਤੇ ਤੇ ਨਾ ਕਿਸੇ ਅਖਬਾਰ ’ਚ ਪਬਲਿਸ਼ ਕਰਵਾਏ ਗਏ। ਇਹ ਖਾਮੀਆਂ ਸ਼ੁਰੂਆਤ ’ਚ ਹੀ ਸ਼ੁਰੂ ਹੋ ਗਈਆਂ ਸਨ।

ਇਹ ਵੀ ਪੜੋ:Haryana News : ਹਿਸਾਰ ਦਾ ਗੈਂਗਸਟਰ ਰੋਹਿਤ ਥਾਈਲੈਂਡ ਤੋਂ ਕੀਤਾ ਗ੍ਰਿਫ਼ਤਾਰ 

ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰਾ ਸਾਹਿਬ ਤੋਂ ਚੋਰੀ ਹੋ ਗਿਆ ਸੀ। ਉਸੇ ਪਿੰਡ ਵਿਚ ਕੁੱਝ ਦਿਨਾਂ ਬਾਅਦ ਪੋਸਟਰ ਲਗਵਾਏ ਗਏ ਜੋ ਡੇਰਾ ਬਾਬਾ ਸਿਰਸਾ ਦੀ ਤਸਵੀਰ ਵਾਲੇ ਸਨ ਪਰ ਉਹ ਪੋਸਟਰ ਨਾ ਮੈਨੂੰ ਦਿਖਾਏ ਗਏ ਤੇ ਨਾ ਹੀ ਮੇਰੇ ਤੱਕ ਉਨ੍ਹਾਂ ਦੀ ਕੋਈ ਫੋਟੋ ਕਾਪੀ ਪਹੁੰਚਾਈ ਗਈ। ਜੋ ਇਹ ਬਿਆਨ ਕਰਦੇ ਸਨ ਕਿ ਇਸ ਬੇਅਦਬੀ ਵਿਚ ਡੇਰਾ ਸਿਰਸੇ ਵਾਲੇ ਦਾ ਹੱਥ ਹੈ।  ਮੈਂ ਜਿਨ੍ਹਾਂ ਸ਼ੱਕੀ ਵਿਅਕਤੀਆ ਬਾਰੇ ਪੁਲਿਸ ਨੂੰ ਜਾਣਕਾਰੀ ਦਿੰਦਾ ਸੀ ਪਰ ਜੂਨ 2016 ਤੱਕ ਵੀ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪਰ ਹੁਣ ਤੱਕ ਉਨ੍ਹਾਂ ਵਿਚੋਂ ਕੁੱਝ ਦੇ ਚਲਾਨ ਕੋਰਟ ਵਿਚ ਪੇਸ਼ ਕੀਤੇ ਜਾ ਰਹੇ ਹਨ ਪਰ ਉਸ ਸਮੇਂ ਉਨ੍ਹਾਂ ਤੋਂ ਕੋਈ ਪੁੱਛ-ਗਿੱਛ ਨਹੀਂ ਕੀਤੀ ਗਈ। ਭਾਵ ਇਸ ਮਾਮਲੇ ਦੀ ਕਿਸੇ ਵੀ ਅਧਿਕਾਰੀ ਵੱਲੋਂ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ। ਸੁਖਬੀਰ ਸਿੰਘ ਬਾਦਲ ਉਸ ਸਮੇਂ ਹੋਮ ਮਨਿਸਟਰ ਸੀ ਉਨ੍ਹਾਂ ਨੇ ਵੀ ਕਦੇ ਇਸ ਮਾਮਲੇ ਬਾਰੇ ਕੋਈ ਚਿੰਤਾਂ ਦਿਖਾਈ ਤੇ ਨਾ ਹੀ ਇਸ ਦੀ ਜਾਂਚ ਕਿਵੇਂ ਚੱਲ ਰਹੀ ਹੈ ਇਸ ਬਾਰੇ ਕਦੇ ਪੁੱਛਿਆ।

ਇਹ ਵੀ ਪੜੋ:Sultanpur Lodhi : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਇੱਕ ਹੋਰ ਪੰਜਾਬਣ ਦੀ ਖਾੜੀ ਮੁਲਕ ’ਚੋਂ ਹੋਈ ਘਰ ਵਾਪਸੀ

ਜਸਟਿਸ ਜੋਰਾ ਸਿੰਘ ਨੇ ਦੱਸਿਆ ਕਿ ਉਹ ਹੁਣ ਅਕਾਲ ਤਖਤ ਸਾਹਿਬ ਪੇਸ਼ ਹੋਣਗੇ। ਉਹ ਬੇਅਦਬੀ ਮਾਮਲੇ ਬਾਰੇ ਜਥੇਦਾਰ ਸਾਹਿਬ ਨੂੰ ਸਾਰੀ ਜਾਣਕਾਰੀ ਦੇਣਗੇ ਕਿ ਇਸ ਮਾਮਲੇ ’ਚ ਉਸ ਵੇਲੇ ਪੁਲਿਸ, ਰਾਜਨੀਤਿਕ ਪਾਰਟੀਆਂ ਦਾ ਕੀ ਰੋਲ ਸੀ।  ਉਨ੍ਹਾਂ ਦੱਸਿਆ ਕਿ ਬਹਿਬਲ ਕਲਾਂ ਗੋਲੀ ਕਾਂਡ ’ਚ ਜਿਹੜੇ ਖਾਲੀ ਕਾਰਤੂਸ ਸਨ ਉਨ੍ਹਾਂ ’ਚੋਂ ਕੁੱਝ ਕਾਰਤੂਸ ਪੁਲਿਸ ਵਾਲੇ ਤੇ ਕੁੱਝ ਖਾਲੀ ਕਾਰਤੂਸ ਰਾਜਨੀਤਿਕ ਲੀਡਰ ਚੁੱਕ ਕੇ ਲੈ ਗਏ। ਚਸ਼ਮਦੀਦਾਂ ਨੇ ਡਰਦਿਆਂ ਮੈਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪਰ ਉਨ੍ਹਾਂ ਨੇ ਆਪਣੇ ਨਾਮ ਗੁਪਤ ਰੱਖਣ ਬਾਰੇ ਵੀ ਕਿਹਾ ਸੀ। 

ਇਹ ਵੀ ਪੜੋ:Bathinda News : ਬਠਿੰਡਾ 'ਚ ਸਪਾ ਸੈਂਟਰ 'ਤੇ ਪੁਲਿਸ ਨੇ ਕੀਤੀ ਛਾਪੇਮਾਰੀ 

ਉਨ੍ਹਾਂ ਕਿਹਾ ਕਿ ‘ਮਾਨ’ ਸਰਕਾਰ ਨੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਬਤੌਰ ਕਮਿਸ਼ਨ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਨੂੰ ਜਨਤਕ ਕੀਤਾ ਜਾਵੇਗਾ। ਸਰਕਾਰ ਬਣਨ ਦੇ ਦੋ ਸਾਲ ਬਾਅਦ ਵੀ ਉਨ੍ਹਾਂ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਾਰਟੀ ’ਚ ਕਾਨੂੰਨੀ ਸੈੱਲ ਸਥਾਪਤ ਕਰਕੇ ਹਜ਼ਾਰਾਂ ਵਕੀਲ ਪਾਰਟੀ ਨਾਲ ਖੜ੍ਹੇ ਕਰ ਦਿੱਤੇ ਗਏ ਹਨ। ਉਨ੍ਹਾਂ ਕਈ ਵਾਰ ਸਰਕਾਰ ਤੱਕ ਵਕੀਲਾਂ ਦੀਆਂ ਸਮੱਸਿਆਵਾਂ ਲਈ ਸਮੇਂ ਦੀ ਮੰਗ ਕੀਤੀ ਪਰ ਸਰਕਾਰ ਕੋਲ ਵਕੀਲਾਂ ਲਈ 5 ਮਿੰਟ ਦਾ ਸਮਾਂ ਵੀ ਨਹੀਂ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪੱਕੇ ਸਬੂਤ ਹਨ ਕਿ ਭਰਤੀ ਕੀਤੇ ਸਹਾਇਕ ਐਡਵੋਕੇਟ ਜਨਰਲ (ਏਏਜੀ) ਵਿੱਚੋਂ ਬਹੁਤੇ ਕਾਂਗਰਸ ਤੇ ਹੋਰਨਾਂ ਪਾਰਟੀ ਆਗੂਆਂ ਦੇ ਰਿਸ਼ਤੇਦਾਰ ਹਨ। ਇਸ ਕਾਰਨ ਪਾਰਟੀ ਨਾਲ ਜੁੜੇ ਵਕੀਲਾਂ ਵਿੱਚ ਰੋਸ ਹੈ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕੋਟਕਪੂਰਾ ਫਾਇਰੰਗ ਇਕ ਹਰਿਆਣਾ ਦੇ ਬਾਬੇ ਵਲੋਂ ਕਰਵਾਈ ਗਈ ਜਿਸ ਦੇ ਪੰਜਾਬ, ਹਰਿਆਣਾ, ਦਿੱਲੀ ਸਰਕਾਰ ਤੇ ਸਿਰਸਾ ਵਾਲੇ ਬਾਬੇ ਨਾਲ ਸਿੱਧੇ ਸਬੰਧ ਹਨ। ਉਹ ਉਸ ਨੂੰ ਪੁੱਛਗਿੱਛ ਲਈ ਲੈ ਕੇ ਆਏ ਪਰ ਦਿੱਲੀ ਤੋਂ ਫੋਨ ਆ ਗਿਆ ਕਿ ਉਸ ਤੋਂ ਕੋਈ ਪੁੱਛ-ਗਿੱਛ ਨਹੀਂ ਕੀਤੀ ਜਾਵੇਗੀ। 

ਇਹ ਵੀ ਪੜੋ:Delhi News : ਵਿਸਤਾਰਾ ਏਅਰਲਾਈਨਜ਼ ਨੇ ਮੁਫ਼ਤ ਵਾਈ ਫਾਈ ਦੇਣ ਦਾ ਕੀਤਾ ਐਲਾਨ 

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸਾਰੀ ਰਿਪੋਰਟ ਤਿਆਰ ਕੀਤੀ ਜਾ ਚੁੱਕੀ ਸੀ ਪਰ ਅੱਜ ਤੱਕ ਉਸ ਨੂੰ ਟੇਬਲ ਤੇ ਨਹੀਂ ਰੱਖਿਆ ਗਿਆ। ਉਹ ਹੁਣ ਅਕਾਲ ਤਖਤ ਸਾਹਿਬ ਜਾ ਕੇ ਜਥੇਦਾਰ ਨੂੰ ਸਾਰੀ ਜਾਣਕਾਰੀ ਦੇਣਗੇ ਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਰਿਪੋਰਟ ਟੇਬਲ ਕੀਤੀ ਜਾਣੀ ਚਾਹੀਦੀ ਹੈ।

(For more news apart from Behbal Kalan firing case was not investigated properly by any official News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Dec 2024 12:23 PM

'ਇਹ ਕੋਈ ਸਜ਼ਾ ਨਹੀਂ...ਕੋੜੇ ਮਾਰੋ ਇਨਾਂ ਦੇ', Sukhbir Badal ਦੇ ਸਾਹਮਣੇ ਸੰਗਤ 'ਚੋਂ ਬਜ਼ੁਰਗ ਦਾ ਗੁੱਸਾ

03 Dec 2024 12:18 PM

'ਇਹ ਕੋਈ ਸਜ਼ਾ ਨਹੀਂ...ਕੋੜੇ ਮਾਰੋ ਇਨਾਂ ਦੇ', Sukhbir Badal ਦੇ ਸਾਹਮਣੇ ਸੰਗਤ 'ਚੋਂ ਬਜ਼ੁਰਗ ਦਾ ਗੁੱਸਾ

03 Dec 2024 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

01 Dec 2024 12:31 PM

ਕਿਸਾਨ ਜਥੇਬੰਦੀਆਂ ਦੀ Chandigarh ਤੋਂ Press conference LIVE, ਸੁਣੋ Sarwan Singh Pandher ਤੋਂ ਨਵੇਂ ਐਲਾਨ

01 Dec 2024 12:23 PM
Advertisement