
ਇਹ ਆਗੂ ਪਾਰਟੀ ਉਮੀਦਵਾਰਾਂ ਵਿਰੁੱਧ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣਾਂ ਲੜ ਰਹੇ ਸਨ
Haryana Assembly Elections 2024 : ਹਰਿਆਣਾ 'ਚ ਭਾਜਪਾ ਨੇ ਵੱਡੀ ਕਾਰਵਾਈ ਕਰਦੇ ਹੋਏ ਪਾਰਟੀ ਦੇ 8 ਨੇਤਾਵਾਂ ਨੂੰ 6 ਸਾਲਾਂ ਲਈ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਹ ਆਗੂ ਪਾਰਟੀ ਉਮੀਦਵਾਰਾਂ ਵਿਰੁੱਧ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣਾਂ ਲੜ ਰਹੇ ਸਨ। ਇਨ੍ਹਾਂ 8 ਆਗੂਆਂ ਵਿੱਚ ਸਾਬਕਾ ਮੰਤਰੀ ਰਣਜੀਤ ਚੌਟਾਲਾ ਅਤੇ ਸਾਬਕਾ ਵਿਧਾਇਕ ਦੇਵੇਂਦਰ ਕਾਦਿਆਨ ਦੇ ਨਾਂ ਵੀ ਸ਼ਾਮਲ ਹਨ।
ਪਾਰਟੀ ਦੇ ਉਮੀਦਵਾਰਾਂ ਖਿਲਾਫ ਮੈਦਾਨ 'ਚ ਉਤਰੇ
ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਨੇ ਇਨ੍ਹਾਂ 8 ਆਗੂਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਵਿਰੁੱਧ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਇਨ੍ਹਾਂ ਆਗੂਆਂ ਨੂੰ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ।
ਪਾਰਟੀ ਨੇ ਜਿਨ੍ਹਾਂ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਹੈ ,ਉਨ੍ਹਾਂ ਵਿੱਚ ਲਾਡਵਾ ਤੋਂ ਸੰਦੀਪ ਗਰਗ, ਅਸੰਧ ਤੋਂ ਜਿਲੇਰਾਮ ਸ਼ਰਮਾ, ਗਨੌਰ ਤੋਂ ਦੇਵੇਂਦਰ ਕਾਦਿਆਨ, ਸਫੀਦੋ ਤੋਂ ਬਚਨ ਸਿੰਘ ਆਰੀਆ, ਰਾਣੀਆ ਤੋਂ ਰਣਜੀਤ ਚੌਡਾਲਾ, ਮਹਿਮ ਤੋਂ ਰਾਧਾ ਅਹਲਾਵਤ, ਗੁਰੂਗ੍ਰਾਮ ਤੋਂ ਨਵੀਨ ਗੋਇਲ ਅਤੇ ਹਥੀਨ ਤੋਂ ਕੇਹਰ ਸਿੰਘ ਰਾਵਤ ਦਾ ਨਾਂ ਸ਼ਾਮਲ ਹੈ।
ਸਾਬਕਾ ਮੰਤਰੀ ਰਣਜੀਤ ਸਿੰਘ ਚੌਟਾਲਾ ਵੀ ਬਾਹਰ
ਪਾਰਟੀ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਕੈਬਨਿਟ ਵਿੱਚ ਊਰਜਾ ਮੰਤਰੀ ਰਹੇ ਰਣਜੀਤ ਸਿੰਘ ਚੌਟਾਲਾ ਦੀ ਟਿਕਟ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਰਾਣੀਆ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਸੀ। ਇਸ ਲਈ ਪਾਰਟੀ ਨੇ ਉਸ ਵਿਰੁੱਧ ਕਾਰਵਾਈ ਕਰਦਿਆਂ ਉਸ ਨੂੰ 6 ਸਾਲ ਲਈ ਪਾਰਟੀ 'ਚੋਂ ਕੱਢ ਦਿੱਤਾ।
abc