ਦੀਵਾਲੀ ਤੋਂ ਪਹਿਲਾਂ ਹਰਿਆਣਾ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ
Published : Oct 30, 2024, 9:51 pm IST
Updated : Oct 30, 2024, 9:51 pm IST
SHARE ARTICLE
Major administrative reshuffle in Haryana before Diwali
Major administrative reshuffle in Haryana before Diwali

36 IPS ਤੇ HPS ਅਧਿਕਾਰੀਆਂ ਦੇ ਤਬਾਦਲੇ

ਹਰਿਆਣਾ:  ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੀਵਾਲੀ ਤੋਂ ਪਹਿਲਾਂ ਵੱਡਾ ਸਰਪ੍ਰਾਈਜ਼ ਦਿੰਦਿਆਂ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ। 36 ਆਈਪੀਐਸ ਅਤੇ ਐਚਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਕਈ ਜ਼ਿਲ੍ਹਿਆਂ ਦੇ ਐਸਪੀ ਵੀ ਬਦਲੇ ਗਏ ਹਨ।

ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ। 36 ਆਈਪੀਐਸ ਅਤੇ ਐਚਪੀਐਸ ਅਧਿਕਾਰੀਆਂ ਦੇ ਇੱਕੋ ਸਮੇਂ ਤਬਾਦਲੇ ਕੀਤੇ ਗਏ ਹਨ। ਆਈਪੀਐਸ ਮਨੀਸ਼ਾ ਚੌਧਰੀ ਨੂੰ ਹਰਿਆਣਾ ਦੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਵਿੱਚ ਭੇਜਿਆ ਗਿਆ ਹੈ। ਜਦੋਂ ਕਿ ਆਈਪੀਐਸ ਹਿਮਾਂਸ਼ੂ ਗਰਗ ਨੂੰ ਏਆਈਜੀ ਪ੍ਰਸ਼ਾਸਨ PHQ ਬਣਾਇਆ ਗਿਆ ਹੈ, ਆਈਪੀਐਸ ਗੰਗਾਰਾਮ ਪੂਨੀਆ ਨੂੰ ਕਰਨਾਲ ਦਾ ਨਵਾਂ ਐਸਪੀ ਬਣਾਇਆ ਗਿਆ ਹੈ। ਆਈਪੀਐਸ ਸ਼ਸ਼ਾਂਕ ਕੁਮਾਰ ਸਾਵਨ ਨੂੰ ਹਿਸਾਰ ਦਾ ਐਸਪੀ ਬਣਾਇਆ ਗਿਆ ਹੈ। ਆਈਪੀਐਸ ਮੋਹਿਤ ਹਾਂਡਾ ਨੂੰ ਡੀਸੀਪੀ ਕ੍ਰਾਈਮ ਗੁਰੂਗ੍ਰਾਮ ਬਣਾਇਆ ਗਿਆ ਹੈ। ਆਈਪੀਐਸ ਨਰਿੰਦਰ ਬਿਜਾਰਨੀਆ ਨੂੰ ਰੋਹਤਕ ਦਾ ਐਸਪੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਆਈਪੀਐਸ ਮਕਸੂਦ ਅਹਿਮਦ ਨੂੰ ਡੀਸੀਪੀ ਕ੍ਰਾਈਮ ਫਰੀਦਾਬਾਦ ਬਣਾਇਆ ਗਿਆ ਹੈ। ਆਈਪੀਐਸ ਨਿਤੀਸ਼ ਅਗਰਵਾਲ ਨੂੰ ਭਿਵਾਨੀ ਦਾ ਐਸਪੀ ਬਣਾਇਆ ਗਿਆ ਹੈ। ਆਈਪੀਐਸ ਅਰਸ਼ ਵਰਮਾ ਨੂੰ ਦਾਦਰੀ ਦਾ ਐਸਪੀ ਬਣਾਇਆ ਗਿਆ ਹੈ। ਆਈਪੀਐਸ ਦੀਪਕ ਸਹਾਰਨ ਨੂੰ ਡੀਸੀਪੀ ਹੈੱਡਕੁਆਰਟਰ ਝੱਜਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਮਹਿਲਾ ਪੁਲਿਸ ਕਰਮਚਾਰੀਆਂ ਦੇ ਜਿਨਸੀ ਸ਼ੋਸ਼ਣ ਦੇ ਕਥਿਤ ਵਾਇਰਲ ਪੱਤਰ ਦੇ ਇਲਜ਼ਾਮਾਂ ਵਿੱਚ ਘਿਰੇ ਜੀਂਦ ਦੇ ਐਸਪੀ ਸੁਮਿਤ ਕੁਮਾਰ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਸੁਮਿਤ ਕੁਮਾਰ ਦੀ ਥਾਂ ਰਾਜੇਸ਼ ਕੁਮਾਰ ਨੂੰ ਹੁਣ ਜੀਂਦ ਦਾ ਨਵਾਂ ਐਸਪੀ ਬਣਾਇਆ ਗਿਆ ਹੈ। ਜਦੋਂ ਕਿ ਆਈਪੀਐਸ ਸੁਮਿਤ ਕੁਮਾਰ ਨੂੰ ਐਸਪੀ ਰੇਲਵੇ ਅੰਬਾਲਾ ਬਣਾਇਆ ਗਿਆ ਹੈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement