ਹੁਣ ਬਿਨਾ ਸਿਮ ਕਾਰਡ ਨਹੀਂ ਚੱਲੇਗਾ ਵਟਸਐਪ
Published : Mar 1, 2026, 10:01 am IST
Updated : Mar 1, 2026, 10:01 am IST
SHARE ARTICLE
Now WhatsApp will not work without a SIM card
Now WhatsApp will not work without a SIM card

ਕੰਪਿਊਟਰ ਤੋਂ ਵੀ 6 ਘੰਟਿਆਂ ਬਾਅਦ ਆਟੋਮੈਟਿਕ ਵਟਸਐਪ ਹੋਵੇਗਾ ਲੌਗਆਊਟ

ਨਵੀਂ ਦਿੱਲੀ : ਅੱਜ ਯਾਨੀ 1 ਮਾਰਚ ਤੋਂ ਬਿਨਾ ਸਿਮ ਕਾਰਡ ਦੇ ਵਟਸਐਪ ਨਹੀਂ ਚੱਲੇਗਾ । ਨਵੇਂ ਨਿਯਮ ਅਨੁਸਾਰ 1 ਮਾਰਚ ਤੋਂ ਤੁਹਾਡੇ ਮੋਬਾਈਲ ਵਿੱਚ ਉਹ ਸਿਮ ਕਾਰਡ ਹੋਣਾ ਲਾਜ਼ਮੀ ਹੋਵੇਗਾ ਜਿਸ ਨੰਬਰ ’ਤੇ ਤੁਹਾਡਾ ਵਟਸਐਪ ਜਾਂ ਹੋਰ ਐਪ ਚੱਲ ਰਿਹਾ ਹੈ। ਜੇਕਰ ਫ਼ੋਨ ਵਿੱਚ ਸਿਮ ਕਾਰਡ ਨਹੀਂ ਹੋਵੇਗਾ ਤਾਂ ਵਟਸਐਪ, ਟੈਲੀਗ੍ਰਾਮ, ਸਿਗਨਲ, ਸਨੈਪਚੈਟ, ਸ਼ੇਅਰਚੈਟ ਅਤੇ ਜੀਓਚੈਟ ਵਰਗੇ ਮੈਸੇਜਿੰਗ ਐਪਸ ਕੰਮ ਕਰਨਾ ਬੰਦ ਕਰ ਦੇਣਗੇ । ਇਸ ਦਾ ਮਤਲਬ ਹੈ ਕਿ ਹੁਣ ਤੁਸੀਂ ਸਿਰਫ਼ ਵਾਈ-ਫਾਈ ਦੀ ਵਰਤੋਂ ਕਰਕੇ ਬਿਨਾਂ ਸਿਮ ਵਾਲੇ ਫ਼ੋਨ ’ਤੇ ਇਹ ਐਪਸ ਨਹੀਂ ਚਲਾ ਸਕੋਗੇ।

ਨਵੇਂ ਨਿਯਮਾਂ ਦਾ ਅਸਰ ਕੰਪਿਊਟਰ ਜਾਂ ਲੈਪਟਾਪ ’ਤੇ ਵਟਸਐਪ ਵਰਤਣ ਵਾਲੇ ਲੋਕਾਂ ’ਤੇ ਵੀ ਪਵੇਗਾ। ਹੁਣ ਕੰਪਿਊਟਰ ’ਤੇ ਲਾਗਇਨ ਕੀਤਾ ਹੋਇਆ ਵਟਸਐਪ ਹਰ 6 ਘੰਟੇ ਬਾਅਦ ਆਪਣੇ ਆਪ ਲਾਗਆਊਟ ਹੋ ਜਾਵੇਗਾ। ਇਸ ਤੋਂ ਬਾਅਦ ਵਰਤੋਂਕਾਰਾਂ ਨੂੰ ਮੁੜ ਕਿਊਆਰ ਕੋਡ ਸਕੈਨ ਕਰਕੇ ਲਾਗਇਨ ਕਰਨਾ ਪਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਸਾਈਬਰ ਅਪਰਾਧੀਆਂ ਅਤੇ ਧੋਖੇਬਾਜ਼ਾਂ ਦਾ ਪਤਾ ਲਗਾਉਣ ਵਿੱਚ ਮਦਦ ਮਿਲੇਗੀ ਅਤੇ ਲੋਕਾਂ ਦਾ ਡਾਟਾ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਰਹੇਗਾ। ਇਹ ਕਦਮ ਖ਼ਾਸ ਤੌਰ ’ਤੇ ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਫ਼ਰਜ਼ੀ ਅਕਾਊਂਟਾਂ ’ਤੇ ਲਗਾਮ ਲਗਾਉਣ ਲਈ ਚੁੱਕਿਆ ਗਿਆ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement