2018 'ਚ ਵੀ ਪ੍ਰਮਾਣੂ ਪ੍ਰੀਖਣ ਜਾਰੀ ਰਖੇਗਾ ਉੱਤਰ ਕੋਰੀਆ
Published : Dec 31, 2017, 12:14 am IST
Updated : Dec 30, 2017, 6:44 pm IST
SHARE ARTICLE

ਪਿਉਂਗਯਾਂਗ, 30 ਦਸੰਬਰ : ਉੱਤਰ ਕੋਰੀਆ ਅਪਣੇ ਪ੍ਰਮਾਣੂ ਪ੍ਰੀਖਣ ਨੂੰ ਅਗਲੇ ਸਾਲ 2018 'ਚ ਵੀ ਜਾਰੀ ਰੱਖੇਗਾ। ਉੱਤਰ ਕੋਰੀਆਈ ਸਰਕਾਰ ਦੀ ਨਿਊਜ਼ ਏਜੰਸੀ 'ਕੇ.ਸੀ.ਐਨ.ਏ.' ਨੇ ਇਕ ਰੀਪੋਰਟ ਜਾਰੀ ਕਰ ਕੇ ਸਪਸ਼ਟ ਕੀਤਾ ਹੈ ਕਿ ਅਗਲੇ ਸਾਲ ਵੀ ਉਸ ਦੀ ਸਰਕਾਰ ਮਿਜ਼ਾਈਲ ਪ੍ਰੀਖਣ ਕਰਦੀ ਰਹੇਗੀ।ਰੀਪੋਰਟ 'ਚ ਸਾਫ਼ ਤੌਰ 'ਤੇ ਕਿਹਾ ਗਿਆ ਹੈ, ''ਅਪਣੀ ਪਾਲਿਸੀ 'ਚ ਕਿਸੇ ਵੀ ਤਰ੍ਹਾਂ ਦੇ ਬਦਲਾਵ ਦੀ ਉਮੀਦ ਨਾ ਕਰੋ।'' ਉੱਤਰ ਕੋਰੀਆ ਨੇ ਇਸ ਸਾਲ ਕੁਲ 16 ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ, ਜਿਸ 'ਚ ਹਾਈਡ੍ਰੋਜਨ ਬੰਬ ਵੀ ਸ਼ਾਮਲ ਹੈ। ਉੱਤਰ ਕੋਰੀਆ ਨੇ ਕਿਹਾ, ''ਇਕ ਜ਼ਿੰਮੇਵਾਰ ਪ੍ਰਮਾਣੂ ਸੰਪੰਨ ਦੇਸ਼ ਹੋਣ ਕਾਰਨ ਉੱਤਰ ਕੋਰੀਆ ਦੁਨੀਆ ਦੀਆਂ ਸਾਰੀਆਂ ਮੁਸ਼ਕਲਾਂ ਨਾਲ ਲੜਦਾ ਹੋਇਆ ਆਜ਼ਾਦੀ ਅਤੇ ਨਿਆਂ ਲਈ ਇਕ ਇਤਿਹਾਸਕ ਰਾਹ ਸਿਰਜੇਗਾ।'' ਰੀਪੋਰਟ 'ਚ ਅਮਰੀਕਾ ਨੂੰ ਚਿਤਾਵਨੀ ਦਿੰਦਿਆਂ ਕਿਹਾ, ''ਜਦੋਂ ਤਕ ਅਮਰੀਕਾ ਅਤੇ ਸ਼ਕਤੀਸ਼ਾਲੀ ਫ਼ੌਜਾਂ ਦੇ ਪ੍ਰਮਾਣੂ ਖ਼ਤਰੇ ਜਾਰੀ ਰਹਿਣਗੇ, ਉਦੋਂ ਤਕ ਉੱਤਰ ਕੋਰੀਆ ਅਪਣੀ ਆਤਮ ਰਖਿਆ ਲਈ ਤਾਕਤ ਨੂੰ ਹੋਰ ਵਧਾਉਂਦਾ ਰਹੇਗਾ।


'' ਉੱਤਰ ਕੋਰੀਆ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਜੇ ਯੁੱਧ ਹੋਇਆ ਤਾਂ ਉਹ ਅਮਰੀਕਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।ਜ਼ਿਕਰਯੋਗ ਹੈ ਕਿ ਪਾਬੰਦੀਆਂ ਤੋਂ ਬਾਅਦ ਵੀ ਉੱਤਰ ਕੋਰੀਆ ਨੇ ਸਾਲ 2017 'ਚ ਮਿਜ਼ਾਈਲ ਪ੍ਰੀਖਣਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਖਿਆ। ਇਸ ਸਾਲ ਉੱਤਰ ਕੋਰੀਆ ਨੇ ਕੁਲ 23 ਮਿਜ਼ਾਈਲਾਂ ਦਾ ਪ੍ਰੀਖਣ ਕੀਤਾ, ਜਿਸ 'ਚ 16 ਸਫ਼ਲ ਰਹੀਆਂ। ਉੱਤਰ ਕੋਰੀਆ ਨੇ ਫ਼ਰਵਰੀ 'ਚ ਇੰਟਰਕੋਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਲਾਂਚ ਕੀਤੀ ਸੀ। ਉੱਤਰ ਕੋਰੀਆ ਨੇ ਇਸ ਸਾਲ ਅਪਣੀ ਅੰਤਮ ਮਿਜ਼ਾਈਲ 29 ਨਵੰਬਰ ਨੂੰ ਜਾਪਾਨ ਸਮੁੰਦਰ ਦੇ ਉੱਪਰੋਂ ਲਾਂਚ ਕਰ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿਤਾ। (ਪੀਟੀਆਈ)

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement