25.50 ਕਰੋੜ ਡਾਲਰ ਦੀ ਆਰਥਕ ਮਦਦ ਰੋਕ ਸਕਦੈ ਅਮਰੀਕਾ
Published : Dec 31, 2017, 12:04 am IST
Updated : Dec 30, 2017, 6:34 pm IST
SHARE ARTICLE

ਨਿਊਯਾਰਕ, 30 ਦਸੰਬਰ : ਅਤਿਵਾਦ ਵਿਰੁਧ ਲਗਾਤਾਰ ਨਰਮੀ ਵਰਤ ਰਹੇ ਪਾਕਿਸਤਾਨ ਨੂੰ ਹੁਣ ਇਸ ਦਾ ਵੱਡਾ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ। ਅਮਰੀਕਾ ਨੇ ਪਾਕਿਸਤਾਨ ਵਲੋਂ ਅਤਿਵਾਦ ਵਿਰੁਧ ਕੀਤੀ ਜਾ ਰਹੀ ਢਿੱਲੀ ਕਾਰਵਾਈ ਤੋਂ ਨਾਖੁਸ਼ ਹੋ ਕੇ ਉਸ ਨੂੰ ਦਿਤੀ ਜਾਣ ਵਾਲੀ 25 ਕਰੋੜ 50 ਲੱਖ ਡਾਲਰ ਦੀ ਆਰਥਕ ਮਦਦ ਰੋਕਣ 'ਤੇ ਵਿਚਾਰ ਕਰਨਾ ਸ਼ੁਰੂ ਕਰ ਦਿਤਾ ਹੈ।ਇਕ ਅਮਰੀਕੀ ਅਖ਼ਬਾਰ ਅਨੁਸਾਰ ਅਮਰੀਕਾ ਅਤੇ ਪਾਕਿਸਤਾਨ ਵਿਚਕਾਰ ਸਬੰਧ ਉਦੋਂ ਤੋਂ ਤਣਾਅਪੂਰਨ ਬਣੇ ਹੋਏ ਹਨ, ਜਦੋਂ ਰਾਸ਼ਟਰਪਤੀ ਨੇ ਘੋਸ਼ਣਾ ਕੀਤੀ ਸੀ ਕਿ ਪਾਕਿਸਤਾਨ ਅਰਾਜਕਤਾ, ਹਿੰਸਾ ਅਤੇ ਅਤਿਵਾਦ ਫ਼ੈਲਾਉਣ ਵਾਲੇ ਲੋਕਾਂ ਨੂੰ ਪਨਾਹਗਾਹ ਦਿੰਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਅਗਸਤ ਮਹੀਨੇ ਵਿਚ ਕਿਹਾ ਸੀ ਕਿ ਜਦੋਂ ਤਕ ਪਾਕਿਸਤਾਨ ਅਤਿਵਾਦੀ ਸੰਗਠਨਾਂ ਵਿਰੁਧ ਹੋਰ ਜ਼ਿਆਦਾ ਕਾਰਵਾਈ ਨਹੀਂ ਕਰਦਾ, ਉਦੋਂ ਤਕ ਉਹ 25 ਕਰੋੜ 50 ਲੱਖ ਡਾਲਰ ਦੀ ਰਕਮ ਰੋਕ ਰਿਹਾ ਹੈ।


ਅਖ਼ਬਾਰ ਦੀ ਇਕ ਰੀਪੋਰਟ ਮੁਤਾਬਕ, ''ਇਸ ਮਹੀਨੇ ਸੀਨੀਅਰ ਪ੍ਰਬੰਧਕੀ ਅਧਿਕਾਰੀ ਇਸ ਬਾਰੇ ਫ਼ੈਸਲਾ ਲੈਣ ਲਈ ਮਿਲੇ ਸਨ ਕਿ ਰਕਮ ਬਾਰੇ ਕੀ ਕੀਤਾ ਜਾਵੇ ਅਤੇ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਅੰਤਮ ਫ਼ੈਸਲਾ ਆਉਣ ਵਾਲੇ ਹਫ਼ਤਿਆਂ ਵਿਚ ਲਿਆ ਜਾ ਸਕਦਾ ਹੈ।'' ਖ਼ਬਰ ਦੇ ਮੁਤਾਬਕ ਪਾਕਿਸਤਾਨ ਨੇ ਅਮਰੀਕਾ ਨੂੰ ਅਗ਼ਵਾ ਕੀਤੇ ਗਏ ਕੈਨੇਡੀਅਨ-ਅਮਰੀਕੀ ਪਰਵਾਰ ਨਾਲ ਸੰਪਰਕ ਕਰਨ ਤੋਂ ਮਨਾ ਕਰ ਦਿਤਾ ਸੀ। ਪਰਵਾਰ ਨੂੰ ਇਸ ਸਾਲ ਛੁਡਾਇਆ ਗਿਆ ਸੀ।ਜ਼ਿਕਰਯੋਗ ਹੈ ਕਿ ਪਾਕਿ ਫ਼ੌਜ ਨੇ ਵੀਰਵਾਰ ਨੂੰ ਅਮਰੀਕਾ ਨੂੰ ਉਸ ਦੀ ਜ਼ਮੀਨ 'ਤੇ ਹਥਿਆਰਬੰਦ ਸੰਗਠਨਾਂ ਵਿਰੁਧ ਇਕ-ਪਾਸੜ ਕਾਰਵਾਈ ਕਰਨ ਦੀ ਸੰਭਾਵਨਾ ਵਿਰੁਧ ਚਿਤਾਵਨੀ ਦਿਤੀ ਸੀ। (ਪੀਟੀਆਈ)

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement