25 ਸਾਲ ਪੁਰਾਣੇ ਭਰੂਣ ਨਾਲ ‘ਬੱਚੇ’ ਨੇ ਲਿਆ ਜਨਮ
Published : Dec 21, 2017, 5:42 pm IST
Updated : Dec 21, 2017, 12:12 pm IST
SHARE ARTICLE

ਵਾਸ਼ਿੰਗਟਨ- ਅਮਰੀਕਾ ਵਿਚ ਇਕ ਔਰਤ ਨੇ 25 ਸਾਲ ਪੁਰਾਣੇ ਭਰੂਣ ਨਾਲ ਬੱਚੇ ਨੂੰ ਜਨਮ ਦਿੱਤਾ ਹੈ। 14 ਅਕਤੂਬਰ 1992 ਤੋਂ ਸੁਰੱਖਿਅਤ ਇਹ ਹੁਣ ਤੱਕ ਦਾ ਸਭ ਤੋਂ ਪੁਰਾਣਾ ਫਰੋਜ਼ਨ ਮਨੁੱਖੀ ਭਰੂਣ ਸੀ। ਇਸ ਤੋਂ ਪਹਿਲਾਂ 20 ਸਾਲ ਪੁਰਾਣੇ ਭਰੂਣ ਨਾਲ ਬੱਚੇ ਨੂੰ ਜਨਮ ਦਿੱਤਾ ਗਿਆ ਸੀ।

ਪੱਛਮੀ ਟੇਨੇਸੀ ਦੀ ਟੀਨਾ ਗਿਬਸਨ ਨੇ ਫਰੋਜ਼ਨ ਭਰੂਣ ਨਾਲ 25 ਨਵੰਬਰ ਨੂੰ 3.08 ਕਿਲੋਗ੍ਰਾਮ ਵਜ਼ਨੀ ਬੱਚੇ ਨੂੰ ਜਨਮ ਦਿੱਤਾ। ਜਨਮ ਸਮੇਂ ਬੱਚੇ ਦੀ ਲੰਬਾਈ 20 ਇੰਚ ਸੀ। ਹੁਣ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਟੀਨਾ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, ‘ਮੇਰੀ ਉਮਰ ਵੀ 25 ਸਾਲ ਹੈ। ਮੈਂ ਅਤੇ ਇਹ ਭਰੂਣ ਦੋਸਤ ਹੋ ਸਕਦੇ ਸਾਂ। ਮੈਨੂੰ ਬੱਸ ਇਕ ਬੱਚਾ ਚਾਹੀਦਾ ਸੀ। ਮੈਂ ਵਰਲਡ ਰਿਕਾਰਡ ਬਣਾਉਣ ਜਾਂ ਨਾ ਬਣਾਉਣ ਦੀ ਪਰਵਾਹ ਨਹੀਂ ਕਰਦੀ।’



ਉਸ ਨੇ ਦੱਸਿਆ ਕਿ ਉਸ ਦਾ ਵਿਆਹ ਸੱਤ ਸਾਲ ਪਹਿਲਾਂ ਹੋਇਆ ਸੀ। ਉਸ ਦੇ ਪਤੀ ਸਿਸਟਿਕ ਫਾਇਬਰੋਸਿਸ ਤੋਂ ਪੀੜਤ ਸਨ। ਇਸ ਬੀਮਾਰੀ ਵਿਚ ਮਰਦ ਦੀ ਜਣਨ ਸਮਰੱਥਾ ਘੱਟ ਜਾਂਦੀ ਹੈ। ਫਿਰ ਟੀਨਾ ਦੇ ਪਿਤਾ ਨੇ ਭਰੂਣ ਲੈ ਕੇ ਉਸ ਤੋਂ ਬੱਚਾ ਪੈਦਾ ਕਰਨ ਦੀ ਸਲਾਹ ਦਿੱਤੀ।



ਟੀਨਾ ਤੇ ਉਸ ਦੇ ਪਤੀ ਨੇ ਅਗਸਤ 2016 ਵਿਚ ਭਰੂਣ ਲੈਣ ਲਈ ਅਪੀਲ ਕੀਤੀ। ਕਈ ਜਾਂਚਾਂ ਮਗਰੋਂ ਭਰੂਣ ਨੂੰ ਟੀਨਾ ਦੀ ਬੱਚੇਦਾਨੀ ਵਿਚ ਰੱਖਿਆ ਗਿਆ। ਟੀਨਾ ਮੁਤਾਬਕ ਡਾਕਟਰਾਂ ਨੇ ਦੱਸਿਆ ਸੀ ਕਿ 25 ਸਾਲ ਪੁਰਾਣੇ ਭਰੂਣ ਨਾਲ ਬੱਚਾ ਪੈਦਾ ਹੋਣ ਉੱਤੇ ਵਰਲਡ ਰਿਕਾਰਡ ਬਣ ਸਕਦਾ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement