28 ਸਾਲਾ ਅਰਪਿੰਦਰ ਕੌਰ ਬਣੀ ਅਮਰੀਕਾ 'ਚ ਪਹਿਲੀ ਦਸਤਾਰਧਾਰੀ ਪਾਇਲਟ
Published : Jan 3, 2018, 11:15 am IST
Updated : Jan 3, 2018, 5:45 am IST
SHARE ARTICLE

ਅਰਪਿੰਦਰ ਕੌਰ 28 ਸਾਲਾ ਫਲਾਇਟ ਇੰਸਟੈਕਟਰ ਸੈਨ ਐਨਟੋਨੀਉ ਅਮਰੀਕਾ ਦੀ ਭਾਰਤੀ ਦਸਤਾਰਧਾਰੀ ਮੁਟਿਆਰ ਪਾਇਲਟ ਬਣੀ ਹੈ। ਅਮਰੀਕਾ ਦੀ ਕਮਰਸ਼ਲ ਕੰਪਨੀ ਵਲੋਂ ਇਸ ਦਸਤਾਰਧਾਰੀ ਮੁਟਿਆਰ ਨੂੰ ਪਾਇਲਟ ਨਿਯੁਕਤ ਕਰਕੇ ਅਜਿਹਾ ਇਤਿਹਾਸ ਸਿਰਜਿਆ ਹੈ। ਜਿਸ ਬਾਰੇ ਪੂਰੇ ਸੰਸਾਰ ਦੇ ਸਿੱਖ ਮਾਣ ਨਾਲ ਉੱਚਾ ਹੋ ਗਿਆ ਹੈ। 

ਜਿੱਥੇ ਇਸ ਨਿਯੁਕਤੀ ਨਾਲ ਸਿੱਖੀ ਪਹਿਚਾਣ ਨੂੰ ਬਲ ਮਿਲਿਆ ਹੈ, ਉੱਥੇ ਦੂਸਰੀਆਂ ਭਾਰਤੀ ਮੁਟਿਆਰਾਂ ਨੂੰ ਵੀ ਸੇਧ ਮਿਲੀ ਹੈ। ਮਾਰਚ 2008 ਵਿੱਚ ਸਿੱਖ ਕੁਲੀਸ਼ਨ ਵਲੋਂ ਅਰਪਿੰਦਰ ਕੌਰ ਨੂੰ ਦਸਤਾਰ ਨਾਲ ਜਹਾਜ਼ ਚਲਾਉਣ ਦੀ ਆਗਿਆ ਦਿਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਗਿਆ ਸੀ, ਜਿਸ ਦੇ ਨਾਲ ਅਰਪਿੰਦਰ ਕੌਰ ਦੇ ਸੁਪਨੇ ਨੂੰ ਬੂਰ ਪਿਆ ਹੈ।



ਅਰਪਿੰਦਰ ਕੌਰ 15 ਸਾਲ ਦੀ ਸੀ ਜਦੋਂ ਉਹ ਭਾਰਤ ਤੋਂ ਪਹਿਲੀ ਵਾਰ ਅਮਰੀਕਾ ਜਹਾਜ਼ ਵਿੱਚ ਸਵਾਰ ਹੋਈ ਸੀ। ਉਸ ਸਮੇਂ ਉਸਨੇ ਜਹਾਜ਼ ਦੇ ਚਾਲਕ ਨੂੰ ਪੁੱਛਿਆ ਸੀ ਕਿ ਉਹ ਜਹਾਜ਼ ਦੀ ਕੋਕਪਿਟ ਵਿੱਚ ਬੈਠ ਸਕਦੀ ਹੈ, ਪਰ ਉਹ ਸਮਾਂ 9/11 ਤੋਂ ਪਹਿਲਾਂ ਦਾ ਸੀ ਜਿਸ ਕਰਕੇ ਪਾਇਲਟ ਨੇ ਇੱਕ ਘੰਟਾ ਉਸ ਨੂੰ ਕੋਕਪਿਟ ਵਿੱਚ ਬੈਠਣ ਦਾ ਮੌਕਾ ਦਿੱਤਾ, ਜਿਸਨੇ ਅਰਪਿੰਦਰ ਕੌਰ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹੈ। 

ਭਾਵੇਂ ਉਸਨੇ ਸਿਸਟਮ ਇੰਜੀਨੀਅਰ ਦਾ ਕੋਰਸ ਕੀਤਾ ਸੀ ਪਰ ਮਾਪਿਆਂ ਦੇ ਸਹਿਯੋਗ ਅਤੇ ਉਸਦੇ ਦ੍ਰਿੜ ਇਰਾਦੇ ਨੇ ਉਸਨੂੰ ਪਾਇਲਟ ਵਜੋਂ ਉਭਾਰਿਆ ਜੋ ਉਸ ਨੇ ਹਾਸਲ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਸਿੱਖਾਂ ਲਈ ਇਹ ਬਹੁਤ ਵੱਡਾ ਮਾਰਕਾ ਹੈ ਜੋ ਸਿੱਖ ਕੁੜੀ ਨੇ ਅਮਰੀਕਾ ਵਿੱਚ ਪ੍ਰਾਪਤ ਕਰਕੇ ਮਜ਼ਬੂਤ ਧਾਰਮਿਕ ਜਜ਼ਬੇ ਅਤੇ ਸਿੱਖੀ ਪਹਿਚਾਣ ਨੂੰ ਚਮਕਾਇਆ ਹੈ, ਜੋ ਅਮਰੀਕਾ ਦੀ ਅਬਾਦੀ ਲਈ ਸਾਂਝੀ ਸੋਚ ਦਾ ਪ੍ਰਤੀਕ ਹੈ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement