
ਕੇਂਦਰੀ ਐਲਬਰਟਾ ਦਾ ਇਕ ਆਦਮੀ ਕਥਿਤ ਤੌਰ 'ਤੇ ਆਪਣੀ ਤਿੰਨ ਸਾਲਾਂ ਧੀ ਨਾਲ ਸਰੀਰਕ ਸ਼ੋਸ਼ਣ ਤੇ ਚਾਇਲਡ ਪੋਰਨੋਗਰਾਫੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇੰਟਰਨੈੱਟ ਚਾਇਲਡ ਐਕਸਪਲੋਟੇਸ਼ਨ ਯੂਨਿਟ ਨੇ ਕਿਹਾ ਕਿ ਬੀਤੇ ਅਕਤੂਬਰ ਮਹੀਨੇ ਵੀ ਸੂਬੇ 'ਚ ਇਕ ਵਿਅਕਤੀ ਨੂੰ ਅਜਿਹੇ ਹੀ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ।
ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ 32 ਸਾਲਾਂ ਓਲਡਜ਼ ਵਾਸੀ ਨੂੰ 4 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਪਰ ਉਸ ਨੂੰ ਸਬੂਤ ਦੀ ਘਾਟ ਕਾਰਨ ਛੱਡਣਾ ਪਿਆ। ਇਸ ਤੋਂ ਬਾਅਦ ਦੋਸ਼ੀ ਨੂੰ 13 ਜਨਵਰੀ ਨੂੰ ਮੁੜ ਗ੍ਰਿਫਤਾਰ ਕੀਤਾ ਗਿਆ ਸੀ। ਬੱਚੇ ਦੀ ਸੁਰੱਖਿਆ ਲਈ ਦੋਸ਼ੀ ਵਿਅਕਤੀ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ।'
ਪੁਲਿਸ ਨੂੰ ਇਹ ਵਿਸ਼ਵਾਸ ਨਹੀਂ ਹੈ ਕਿ ਫੋਟੋ ਆਨਲਾਈਨ ਸ਼ੇਅਰ ਕੀਤੀ ਗਈ ਹੈ ਜਾਂ ਨਹੀਂ। ਇਸ ਸਾਰੀ ਘਟਨਾ ਤੋਂ ਬਾਅਦ ਐਲਬਰਟਾ ਚਿਲਡਰਨ ਸਰਵਿਸਸ ਦੇ ਇਲਾਵਾ ਹੋਰ ਵੀ ਏਜੰਸੀਆਂ ਲੜਕੀ ਦੀ ਮਦਦ ਨੂੰ ਅੱਗੇ ਆਈਆ। ਦੋਸ਼ੀ ਵਿਅਕਤੀ ਨੂੰ ਹਾਲੇ ਹਿਰਾਸਤ 'ਚ ਰੱਖਿਆ ਗਿਆ ਅਤੇ 19 ਜਨਵਰੀ ਨੂੰ ਉਸ ਦੀ 7 ਸ਼ੌਸ਼ਣ ਤੇ ਪੋਰਨੋਗ੍ਰਾਫੀ ਦੇ ਚਾਰਜਾਂ ਦੀ ਸੁਣਵਾਈ ਹੋਵੇਗੀ।