
ਕਾਹਿਰਾ,
29 ਸਤੰਬਰ: ਇਸਲਾਮੀਕ ਸਟੇਟ ਸਮੂਹ ਦੇ ਅਤਿਵਾਦੀ ਨੇਤਾ ਨੇ ਅਪਣੇ ਸਮਰਥਕਾਂ ਨੂੰ ਦੁਨੀਆਂ
ਦੇ ਕਿਸੇ ਵੀ ਹਿੱਸੇ ਵਿਚ ਦੁਸ਼ਮਣਾਂ ਨੂੰ ਸਾੜਨ ਅਤੇ ਉਨ੍ਹਾਂ ਦੇ ਮੀਡੀਆ ਸੈਂਟਰਸ ਨੂੰ
ਨਿਸ਼ਾਨਾ ਬਣਾਉਣ ਨੂੰ ਕਿਹਾ ਹੈ।
ਅਤਿਵਾਦੀਆਂ ਦਾ ਕਹਿਣਾ ਹੈ ਕਿ ਆਡੀਉ ਰੀਕਾਰਡਿੰਗ ਵਿਚ
ਆਵਾਜ਼ ਅਬੁ ਬਕਰ ਅਲ-ਬਗ਼ਦਾਦੀ ਦੀ ਹੈ। ਜਨਤਕ ਰੂਪ ਤੋਂ ਇਕ ਵਾਰ ਸਾਹਮਣੇ ਆਉਣ ਵਾਲੇ
ਬਗ਼ਦਾਦੀ ਨੇ ਆਡੀਉ ਵਿਚ ਲੜਾਈ ਜਾਰੀ ਰਖਣ ਦੀ ਸਹੁੰ ਲਈ ਹੈ ਅਤੇ ਲੜਾਈ ਵਿਚ ਬਹਾਦਰੀ ਨਾਲ
ਲੜਨ ਲਈ ਅਪਣੇ ਜਿਹਾਦੀਆਂ ਦੀ ਪ੍ਰਸ਼ੰਸਾ ਕੀਤੀ।
ਇਸ ਰੀਕਾਰਡਿੰਗ ਨੂੰ ਵੀਰਵਾਰ ਨੂੰ
ਇਸਲਾਮੀਕ ਸਟੇਟ ਵਲੋਂ ਚਲਾਏ ਜਾਣ ਵਾਲੇ ਅਲ-ਫੁਰਕਾਨ ਆਊਟਲੈਟ ਨੇ ਜਾਰੀ ਕੀਤਾ। ਇਸ ਆਊਟਲੈਟ
ਨੇ ਪਹਿਲਾਂ ਵੀ ਅਲ-ਬਗ਼ਦਾਦੀ ਅਤੇ ਇਸ ਅਤਿਵਾਦੀ ਸਮੂਹ ਦੇ ਸੀਨੀਅਰ ਨੇਤਾਵਾਂ ਦੇ ਸੰਦੇਸ਼
ਜਾਰੀ ਕੀਤੇ ਹਨ। ਇਹ ਵੀਡੀਉ ਰੀਕਾਰਡਿੰਗ 46 ਮਿੰਟ ਦੀ ਹੈ ਅਤੇ ਇਸ ਦੀ ਆਵਾਜ਼ ਅਲ-ਬਗ਼ਦਾਦੀ
ਦੇ ਪਹਿਲੇ ਵਾਲੇ ਰੀਕਾਰਡਿੰਗ ਨਾਲ ਮਿਲਦੀ ਹੈ। ਬਗ਼ਦਾਦੀ ਦਾ ਇਸ ਤੋਂ ਪਹਿਲਾਂ ਵਾਲਾ ਸੰਦੇਸ਼
ਪਿਛਲੇ ਸਾਲ ਨਵੰਬਰ ਵਿਚ ਆਇਆ ਸੀ। (ਪੀ.ਟੀ.ਆਈ)