ਐੱਨ. ਆਰ. ਆਈ. ਪੰਜਾਬੀ ਕੋਲੋਂ 10 ਕਰੋੜ ਦੀ ਹੈਰੋਇਨ ਬਰਾਮਦ
Published : Jan 22, 2018, 5:34 pm IST
Updated : Jan 22, 2018, 12:04 pm IST
SHARE ARTICLE

ਜਗਰਾਓਂ: ਅਮਰੀਕਾ ਦੇ ਨਿਊਜਰਸੀ ਵਿਖੇ ਪਰਿਵਾਰ ਸਮੇਤ ਰਹਿੰਦੇ ਇਕ ਐੱਨ. ਆਰ. ਆਈ. ਨੂੰ ਪੁਲਿਸ ਨੇ 2 ਕਿਲੋ ਹੈਰੋਇਨ ਤੇ ਨਵੀਂ ਬਰੇਜ਼ਾ ਕਾਰ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਕੋਲੋਂ 2 ਹੋਰਨਾਂ ਵਿਅਕਤੀਆਂ ਦੇ ਪਾਸਪੋਰਟ ਤੇ ਏਅਰ ਟਿਕਟਾਂ ਵੀ ਮਿਲੀਆਂ ਹਨ, ਜਿਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਣ ਲਈ ਏਜੰਟ ਵਜੋਂ ਵੀ ਕੰਮ ਕਰਦਾ ਸੀ। ਇਥੇ ਸੱਦੀ ਪ੍ਰੈੱਸ ਕਾਨਫਰੰਸ 'ਚ ਪੁਲਸ ਜ਼ਿਲਾ ਲੁਧਿਆਣਾ (ਦਿਹਾਤੀ) ਦੇ ਐੱਸ. ਐੱਸ. ਪੀ. ਸੁਰਜੀਤ ਸਿੰਘ ਆਈ. ਪੀ. ਐਸ. ਨੇ ਪ੍ਰਵਾਸੀ ਪੰਜਾਬੀ ਨੂੰ ਗ੍ਰਿਫਤਾਰ ਕਰਨ ਦੇ ਨਾਲ ਜੰਮੂ ਐਂਡ ਕਸ਼ਮੀਰ ਦੇ ਰਸਤੇ ਤੋਂ ਪੰਜਾਬ ਨੂੰ ਹੁੰਦੀ ਡਰੱਗ ਦੀ ਸਪਲਾਈ ਲਾਈਨ ਤੋੜਨ ਦਾ ਦਾਅਵਾ ਕੀਤਾ ਹੈ। 

ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਅਮਰਜੀਤ ਸਿੰਘ ਵਜੋਂ ਹੋਈ ਹੈ, ਜੋ ਮੂਲ ਰੂਪ 'ਚ ਮੁਕੰਦਪੁਰ ਦਾ ਰਹਿਣ ਵਾਲਾ ਹੈ ਪਰ ਪਿਛਲੇ 20 ਸਾਲਾਂ ਤੋਂ ਨਿਊਜਰਸੀ (ਅਮਰੀਕਾ) ਵਿਖੇ ਪਰਿਵਾਰ ਸਮੇਤ ਰਹਿ ਰਿਹਾ ਹੈ। ਪੁਲਸ ਅਨੁਸਾਰ ਕਾਬੂ ਕੀਤਾ ਪ੍ਰਵਾਸੀ ਪੰਜਾਬੀ 6 ਵਾਰ ਇਕ ਤੋਂ ਦੋ ਕਿਲੋ ਤੱਕ ਹੈਰੋਇਨ ਸਪਲਾਈ ਕਰ ਚੁੱਕਾ ਹੈ। ਉਸ ਨੂੰ 5 ਵਾਰ ਪੰਜਾਬ 'ਚੋਂ ਡਲਿਵਰੀ ਹੋਈ, ਜਦਕਿ ਇਕ ਵਾਰ ਉਹ ਖੁਦ ਜੰਮੂ-ਕਸ਼ਮੀਰ ਤੋਂ ਹੈਰੋਇਨ ਲੈ ਕੇ ਆਇਆ।



ਐੱਸ. ਐਸ. ਪੀ. ਅਨੁਸਾਰ ਮੁਲਜ਼ਮ ਕੋਡ ਵਰਡ ਰਾਹੀਂ ਸਿਰਫ ਪੱਕੇ ਗਾਹਕਾਂ ਨੂੰ ਸਪਲਾਈ ਦਿੰਦਾ ਸੀ ਅਤੇ ਉਸ ਦੇ ਇਨ੍ਹਾਂ ਗਾਹਕਾਂ ਦੀ ਭਾਲ ਵੀ ਪੁਲਸ ਨੇ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲ 40 ਕਿਲੇ ਤੋਂ ਵਧੇਰੇ ਜ਼ਮੀਨ, ਸ਼ਾਨਦਾਰ ਕੋਠੀ ਤੇ ਅਮਰੀਕਾ 'ਚ ਵੀ ਕਾਫੀ ਪੈਸਾ ਹੈ। ਅਮਰਜੀਤ ਸਿੰਘ ਵੱਲੋਂ ਕੀਤੀ ਜਾਂਦੀ ਡਰੱਗ ਸਮੱਗਲਿੰਗ ਦਾ ਕਾਰਨ ਉਨ੍ਹਾਂ ਮੁਲਜ਼ਮ ਦਾ ਲਾਲਚ ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਲੰਮਾ ਸਮਾਂ ਆ ਕੇ ਇੰਡੀਆ 'ਚ ਰਹਿੰਦਾ ਸੀ ਤੇ ਵਾਰ-ਵਾਰ ਆਉਂਦਾ ਸੀ। ਇਕ ਵਾਰ ਉਹ 2016 'ਚ ਹੋਰਨਾਂ ਸਾਥੀਆਂ ਮੁਹੰਮਦ ਰਫੀਕ, ਮੁਹੰਮਦ ਸੈਫ਼ ਅਤੇ ਨਾਸੀਰ ਅਹਿਮਦ ਸਮੇਤ ਜੰਮੂ ਕਸ਼ਮੀਰ ਪੁਲਸ ਦੇ ਅੜਿੱਕੇ ਵੀ ਆ ਗਿਆ ਸੀ ਤੇ ਉਨ੍ਹਾਂ ਖ਼ਿਲਾਫ਼ ਗੰਗਿਆਲ ਵਿਖੇ ਮਾਮਲਾ ਦਰਜ ਹੋ ਗਿਆ ਸੀ ਜਿਸ 'ਚ 4 ਮਹੀਨੇ ਜੇਲ 'ਚ ਰਹਿਣ ਤੋਂ ਬਾਅਦ ਜ਼ਮਾਨਤ 'ਤੇ ਛੁੱਟ ਕੇ ਆਇਆ ਹੈ।



ਐੱਸ. ਐੱਸ. ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਪੁਲਸ ਪਾਰਟੀ ਨੇ ਮਲਕ ਚੌਕ ਜਗਰਾਓਂ ਨੇੜਲੀ ਡਰੇਨ 'ਤੇ ਨਾਕਾ ਲਾਇਆ ਹੋਇਆ ਸੀ ਕਿ ਇਕ ਕਾਰ ਪਿੰਡ ਮਲਕ ਵਲੋਂ ਆਉਂਦੀ ਦਿਸੀ। ਕਾਰ ਚਾਲਕ ਨੇ ਨਾਕਾ ਦੇਖ ਕੇ ਕਾਰ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਪਾਰਟੀ ਨੇ ਕਾਰ ਅਤੇ ਚਾਲਕ ਅਮਰਜੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਮੁਕੰਦਪੁਰ ਥਾਣਾ ਡੇਹਲੋਂ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ 'ਤੇ ਕਾਰ ਦੀ ਡਰਾਈਵਰ ਵਾਲੀ ਸੀਟ ਦੇ ਹੇਠੋਂ 2 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਅਮਰਜੀਤ ਸਿੰਘ ਨੇ ਦੱਸਿਆ ਕਿ ਉਹ 1988 ਤੋਂ ਅਮਰੀਕਾ ਦੇ ਨਿਊਜਰਸੀ ਸ਼ਹਿਰ 'ਚ ਰਹਿ ਰਿਹਾ ਹੈ ਅਤੇ ਅਕਸਰ ਇੰਡੀਆ ਚੱਕਰ ਲਾਉਣ ਵੇਲੇ ਹੈਰੋਇਨ ਦੀ ਸਮੱਗਲਿੰਗ ਕਰਦਾ ਸੀ। 


ਇਸ ਸਮੇਂ ਐੱਸ.ਪੀ. (ਡੀ) ਰੁਪਿੰਦਰ ਭਾਰਦਵਾਜ, ਡੀ.ਐੱਸ.ਪੀ. ਕੰਵਰਪਾਲ ਸਿੰਘ ਬਾਜਵਾ, ਸੀ.ਆਈ.ਏ. ਇੰਚਰਾਜ ਲਖਵੀਰ ਸਿੰਘ ਸੰਧੂ ਵੀ ਮੌਜੂਦ ਸਨ। ਇਕ ਹੋਰ ਜਾਣਕਾਰੀ ਮਿਲੀ ਹੈ ਕਿ ਬੇਟ ਇਲਾਕੇ 'ਚ ਸਤਲੁਜ ਦਰਿਆ ਨੇੜਿਓਂ ਪੁਲਸ ਨੇ ਪਰਾਲੀ ਹੇਠ ਲੁਕਾ ਕੇ ਰੱਖੇ ਚੋਰੀ ਦੇ 2 ਦਰਜਨ ਮੋਟਰ ਸਾਈਕਲ ਫੜੇ ਹਨ। ਸੰਭਵ ਹੈ ਇਕ ਭਲਕੇ ਲਗਾਤਾਰ ਤੀਸਰੇ ਦਿਨ ਤੀਸਰੀ ਪ੍ਰੈੱਸ ਕਾਨਫਰੰਸ 'ਚ ਇਸੇ ਦਾ ਖੁਲਾਸਾ ਕੀਤਾ ਜਾਵੇ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement