ਅੱਜ ਭਾਰਤ ਦੇ 4 ਦਿਨਾ ਦੌਰੇ 'ਤੇ ਆਉਣਗੇ ਫ਼ਰਾਂਸ ਦੇ ਰਾਸ਼ਟਰਪਤੀ
Published : Mar 9, 2018, 11:32 am IST
Updated : Mar 9, 2018, 6:02 am IST
SHARE ARTICLE

ਨਵੀਂ ਦਿੱਲੀ : ਚੀਨ ਦੀ ਵਧਦੀ ਗਤੀਵਿਧੀਆਂ ਦੀ ਵਜ੍ਹਾ ਨਾਲ ਹਿੰਦ ਮਹਾਸਾਗਰ ਹੁਣ ਸੰਸਾਰਿਕ ਕੂਟਨੀਤੀ ਵਿਚ ਚਰਚਾ ਦੇ ਕੇਂਦਰ ਵਿਚ ਹੈ। ਅਜਿਹੇ ਵਿਚ ਭਾਰਤ ਵੀ ਇਸ ਖੇਤਰ ਵਿਚ ਆਪਣੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਰਣਨੀਤਿਕ ਕਦਮ ਉਠਾ ਰਿਹਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਾਨ ਸ਼ੁੱਕਰਵਾਰ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਭਾਰਤ 'ਚ ਮੈਕਰਾਨ ਦੇ ਸੁਆਗਤ ਨੂੰ ਲੈ ਕੇ ਤਿਆਰੀਆਂ ਵੀ ਤੇਜ਼ ਹੋ ਗਈਆਂ ਹਨ। ਇਮੈਨੁਅਲ ਆਪਣੇ 4 ਦਿਨਾਂ ਦੌਰੇ 'ਤੇ ਭਾਰਤ ਆ ਰਹੇ ਹਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਰਥਿਕ, ਰਾਜਨੀਤਿਕ, ਰਣਨੀਤਿਕ ਅਤੇ ਨਿਊਕਲੀਅਰ ਪਾਵਰ ਪ੍ਰਾਜੈਕਟ 'ਤੇ ਗੱਲਬਾਤ ਕਰਨਗੇ। 



ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਾਨ ਸ਼ੁੱਕਰਵਾਰ ਨੂੰ ਆਪਣੇ ਚਾਰ ਦਿਨਾਂ ਯਾਤਰਾ 'ਤੇ ਭਾਰਤ ਆ ਰਹੇ ਹਨ। ਇਸ ਦੌਰਾਨ ਮੈਕਰਾਨ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਆਰਥਿਕ, ਰਾਜਨੀਤਿਕ, ਰਣਨੀਤਿਕ ਅਤੇ ਨਿਊਕਲੀਅਰ ਪਾਵਰ ਪ੍ਰਾਜੈਕਟ 'ਤੇ ਗੱਲਬਾਤ ਹੋਣ ਦੀ ਸੰਭਾਵਨਾ ਹੈ। ਦਰਅਸਲ ਪੀ.ਐੱਮ. ਮੋਦੀ ਅਤੇ ਇਮੈਨੁਅਲ ਵਿਚਾਲੇ 2 ਸਾਲ ਪਹਿਲਾਂ ਸੌਰ ਊਰਜਾ ਇਸਤੇਮਾਲ ਨੂੰ ਲੈ ਕੇ ਚਰਚਾ ਹੋਈ ਸੀ। ਇਸ ਲਈ ਮੈਕਰਾਨ ਆਪਣੇ ਇਸ ਦੌਰੇ 'ਤੇ ਨਿਊਕਲੀਅਰ ਪਾਵਰ ਪ੍ਰਾਜੈਕਟ ਦੇ ਸਮਝੌਤੇ 'ਤੇ ਦਸਤਖਤ ਕਰ ਸਕਦੇ ਹਨ। 



ਫਰਾਂਸ ਦੇ ਰਾਸ਼ਟਰਪਤੀ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਮੈਕਰਾਨ ਆਪਣੀ ਇਸ ਯਾਤਰਾ ਦੌਰਾਨ ਉਤਰ ਪ੍ਰਦੇਸ਼ ਦੇ ਮਿਰਜ਼ਾਪੁਰ ਅਤੇ ਵਾਰਾਣਸੀ ਦਾ ਦੌਰਾ ਵੀ ਕਰਨਗੇ। ਇਸ ਦੌਰਾਨ ਪੀ.ਐੱਮ. ਮੋਦੀ ਵੀ ਨਾਲ ਰਹਿਣਗੇ। ਕਾਸ਼ੀ ਦੌਰੇ ਤੋਂ ਪਹਿਲਾਂ ਪੀ.ਐੱਮ. ਅਤੇ ਇਮੈਨੁਅਲ ਮਿਰਜ਼ਾਪੁਰ ਜਾਣਗੇ। ਉਥੇ ਫਰਾਂਸ ਦੀ ਕੰਪਨੀ ਐੱਨਵਾਅਰ ਸੋਲਰ ਪ੍ਰਾਈਵੇਟ ਲਿਮਟਿਡ ਅਤੇ ਨੇਡਾ ਨੇ ਦਾਦਰਕਲਾਂ ਪਿੰਡ 'ਚ 650 ਕਰੋੜ ਰੁਪਏ ਨਾਲ ਬਣੇ 75 ਮੈਗਾਵਾਟ ਦੇ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕਰਾਨ 12 ਮਾਰਚ ਨੂੰ ਕਾਸ਼ੀ ਦੌਰੇ 'ਤੇ ਰਹਿਣਗੇ। 



ਇਮੈਨੁਅਲ ਦੇ ਕਾਸ਼ੀ ਦੌਰੇ ਦੀ ਸੂਚਨਾ ਸਥਾਨਿਕ ਪ੍ਰਸ਼ਾਸਨ ਨੂੰ ਮਿਲ ਚੁੱਕੀ ਹੈ। ਇਸ ਨੂੰ ਲੈ ਕੇ ਪ੍ਰਸ਼ਾਸਨ ਨੇ 16 ਵਿਭਾਗਾਂ ਨੂੰ ਜ਼ਿੰੰਮੇਦਾਰੀ ਸੌਂਪੀ ਹੈ। ਨਾਲ ਹੀ ਪੀ.ਐੱਮ. ਓ. ਤੋਂ ਉਤਰ ਪ੍ਰਦੇਸ਼ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਘਾਟਾਂ ਦੀ ਸਫਾਈ ਕਰਵਾ ਲਈ ਜਾਵੇ। ਟੁਟੀਆਂ ਸੜਕਾਂ ਨੂੰ ਸਹੀ ਕਰ ਲਿਆ ਜਾਵੇ, ਅਵਾਰਾ ਪਸ਼ੂਆਂ ਨੂੰ ਰਸਤੇ ਤੋਂ ਹਟਾ ਕੇ ਕਿਤੇ ਹੋਰ ਸ਼ਿਫਟ ਕੀਤਾ ਜਾਵੇ। ਸਥਾਨਿਕ ਪ੍ਰਸ਼ਾਸਨ ਤਿਆਰੀਆਂ 'ਚ ਲੱਗਿਆ ਹੋਇਆ ਹੈ। ਇਸ ਤੋਂ ਪਹਿਲਾਂ ਜਾਪਾਨ ਦੇ ਪੀ.ਐੱਮ. ਸ਼ਿੰਜੋ ਆਬੇ ਵੀ ਕਾਸ਼ੀ ਦੀ ਗੰਗਾ ਆਰਤੀ 'ਚ ਸ਼ਾਮਲ ਹੋ ਚੁੱਕੇ ਹਨ।

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement