Doda Police ਨੇ ਸੋਸ਼ਲ ਮੀਡੀਆ 'ਤੇ ਸੰਵੇਦਨਸ਼ੀਲ ਪੋਸਟਾਂ ਪਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ
Published : Nov 28, 2025, 5:00 pm IST
Updated : Nov 28, 2025, 5:00 pm IST
SHARE ARTICLE
Doda Police arrests person for posting sensitive posts on social media
Doda Police arrests person for posting sensitive posts on social media

ਪੁਲਿਸ ਨੇ ਜਨਤਾ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਕੀਤੀ ਅਪੀਲ 

ਡੋਡਾ : ਸੁਰੱਖਿਅਤ ਨੂੰ ਧਿਆਨ ਵਿਚ ਰੱਖਦੇ ਹੋਏ ਡੋਡਾ ਪੁਲਿਸ ਨੇ ਸ਼ੁੱਕਰਵਾਰ ਨੂੰ ਇੱਕ ਸਥਾਨਕ ਨਿਵਾਸੀ ਨੂੰ ਕਥਿਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਸੰਵੇਦਨਸ਼ੀਲ ਪੋਸਟਾਂ ਅਪਲੋਡ ਕਰਨ ਦੇ ਆਰੋਪ ’ਚ ਗ੍ਰਿਫ਼ਤਾਰ ਕੀਤਾ।

ਇਹ ਕਾਰਵਾਈ ਨਹਿਰੂ ਚੌਕ ਦੇ ਨਿਵਾਸੀ ਹਸਨ ਬਾਬਰ ਨਹਿਰੂ ਵੱਲੋਂ ਪੁਲਿਸ ਸਟੇਸ਼ਨ ਡੋਡਾ ’ਚ ਦਰਜ ਕਰਵਾਈ ਗਈ ਇੱਕ ਲਿਖਤੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ । ਆਪਣੀ ਸ਼ਿਕਾਇਤ ਵਿੱਚ ਉਸ ਨੇ ਡੋਡਾ ਦੇ ਬੇਓਲੀ ਤੋਂ ਰਣਬੀਰ ਸਿੰਘ ਦੇ ਪੁੱਤਰ ਅਮਰੀਕ ਸਿੰਘ 'ਤੇ ਆਪਣੇ ਫੇਸਬੁੱਕ ਪ੍ਰੋਫਾਈਲ, "ਪੰਚਮੁਖੀ ਪਹਾੜੀ ਰਾਜਪੂਤ" ਰਾਹੀਂ ਭੜਕਾਊ ਸਮੱਗਰੀ ਨੂੰ ਲਾਈਵ ਸਟ੍ਰੀਮ ਕਰਨ ਅਤੇ ਅਕਸਰ ਇਤਰਾਜ਼ਯੋਗ ਸੰਪਰਦਾਇਕ ਟਿੱਪਣੀਆਂ ਪ੍ਰਸਾਰਿਤ ਕਰਨ ਦਾ ਆਰੋਪ ਲਗਾਇਆ।
ਪੁਲਿਸ ਅਨੁਸਾਰ ਤਾਜ਼ਾ ਘਟਨਾ 26 ਨਵੰਬਰ ਨੂੰ ਵਾਪਰੀ ਜਦੋਂ ਆਰੋਪੀ ਨੇ ਕਥਿਤ ਤੌਰ 'ਤੇ ਇੱਕ ਖਾਸ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਪਮਾਨਜਨਕ ਸਮੱਗਰੀ ਪੋਸਟ ਕੀਤੀ ।

ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅਮਰੀਕ ਸਿੰਘ ਅਜਿਹੇ ਅਪਰਾਧਾਂ ਲਈ ਨਵਾਂ ਨਹੀਂ ਹੈ । ਉਸ ਨੂੰ ਪਹਿਲਾਂ ਮਾਰਚ 2023 ਵਿੱਚ ਇਸੇ ਤਰ੍ਹਾਂ ਦੀ ਨਫ਼ਰਤ ਭਰੀ ਸਮੱਗਰੀ ਫੈਲਾਉਣ ਦੇ ਆਰੋਪ ’ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਜ਼ਿਲ੍ਹਾ ਜੇਲ੍ਹ ਭਦਰਵਾਹ ਵਿੱਚ ਰੱਖਿਆ ਗਿਆ ਸੀ। ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੋਡਾ ਪੁਲਿਸ ਨੇ ਭਾਰਤੀ ਕਾਨੂੰਨ ਦੀ ਧਾਰਾ 196 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਭਰੋਸਾ ਦਿੱਤਾ ਕਿ ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਨੇ ਜਨਤਾ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਅਤੇ ਜ਼ਿੰਮੇਵਾਰੀ ਵਰਤਣ ਦੀ ਅਪੀਲ ਦੁਹਰਾਈ ਹੈ । 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement