
ਵਾਸ਼ਿੰਗਟਨ, 27 ਦਸੰਬਰ : ਅਮਰੀਕਾ ਦੇ ਹਿਊਸਟਨ ਵਿਚ ਅੱਗ ਨਾਲ ਲੱਗਭਗ 35 ਅਪਾਰਟਮੈਂਟ ਸੜ ਕੇ ਸੁਆਹ ਹੋ ਗਏ। ਇਕ ਸਮਾਚਾਰ ਏਜੰਸੀ ਮੁਤਾਬਕ ਇਹ ਅੱਗ ਮੰਗਲਵਾਰ ਨੂੰ ਸਾਊਥ ਹਿਊਸਟਨ ਵਿਚ ਲੱਗੀ।
ਹਾਲਾਂਕਿ ਫ਼ਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ ਪਰ ਫਿਰ ਵੀ ਇਸ ਕੋਸ਼ਿਸ਼ ਵਿਚ 6 ਘੰਟੇ ਤੋਂ ਜ਼ਿਆਦਾ ਸਮਾਂ ਲੱਗਾ। ਇਸ ਅੱਗ ਕਾਰਨ ਜ਼ਿਆਦਾਤਰ ਲੋਕਾਂ ਨੂੰ ਘਰ ਛੱਡ ਦੇ ਦੌੜਨਾ ਪਿਆ। ਰੈੱਡ ਕਰਾਸ ਸੋਸਾਇਟੀ ਮੁਤਾਬਕ ਅੱਗ ਦੀ ਵਜ੍ਹਾ ਨਾਲ 50 ਲੋਕਾਂ ਨੂੰ ਘਰ ਛੱਡ ਕੇ ਦੌੜਨਾ ਪਿਆ।