
ਲਾਸ ਵੇਗਾਸ: ਅਮਰੀਕਾ ਦੇ ਲਾਸ ਵੇਗਾਸ 'ਚ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ। ਇਕ ਬੰਦੂਕਧਾਰੀ ਨੇ ਮੰਡਾਲੇ ਬੇ ਰਿਸੋਰਟ 'ਚ ਕਸੀਨੋ 'ਤੇ ਹਮਲਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇੱਥੇ ਕੰਟਰੀ ਮਿਊਜ਼ਿਕ ਫੈਸਟੀਵਲ ਹੋ ਰਿਹਾ ਸੀ ਉਸੇ ਦੌਰਾਨ ਹਮਲਾਵਰ ਅੰਦਰ ਦਾਖਲ ਹੋ ਗਿਆ ਅਤੇ ਮਸ਼ੀਨਗਨ ਨਾਲ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੱਡੀ ਗਿਣਤੀ 'ਚ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ 'ਚ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਲਾਸ ਵੇਗਾਸ ਮੈਟਰੋਪਾਲੀਟਨ ਪੁਲਿਸ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ ਕਿ ਉਸ ਨੇ ਇੱਕ ਸ਼ੂਟਰ ਨੂੰ ਢੇਰ ਕਰ ਦਿੱਤਾ ਹੈ। ਨਾਲ ਹੀ ਲੋਕਾਂ ਨੂੰ ਘਟਨਾ ਵਾਲੀ ਥਾਂ ਵੱਲ ਨਾ ਜਾਣ ਦੀ ਅਪੀਲ ਕੀਤੀ ਗਈ ਹੈ।
ਸ਼ੂਟਿੰਗ ਦੀ ਘਟਨਾ ਦੇ ਚਲਦੇ ਮੈਕਰੇਨ ਇੰਟਰਨੈਸ਼ਨਲ ਏਅਰਪੋਰਟ ਆਉਣ ਵਾਲੀ ਫਲਾਈਟਸ ਦਾ ਰਸਤਾ ਬਦਲ ਦਿੱਤਾ ਗਿਆ ਹੈ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸਿੰਗਰ ਜੇਸੋਨ ਐਲਡਿਨ ਉਸ ਸਮੇਂ ਪਰਫਾਰਮ ਕਰ ਰਹੇ ਸਨ, ਜਦੋਂ ਸ਼ੂਟਿੰਗ ਸ਼ੁਰੂ ਹੋਈ।
ਲਾਸ ਵੇਗਾਸ ਮੈਟਰੋਪਾਲੀਟਨ ਪੁਲਿਸ ਨੇ ਟਵਿਟਰ 'ਤੇ ਲਿਖਿਆ ਕਿ ਅਸੀਂ ਮਾਂਡਲੇ ਬੇ ਦੇ ਨੇੜੇ ਇੱਕ ਸਰਗਰਮ ਸ਼ੂਟਰ ਦੀ ਮੌਜੂਦਗੀ ਦੀ ਰਿਪੋਰਟਸ ਬਾਰੇ ਜਾਂਚ ਕਰ ਰਹੇ ਹਨ। ਨਿਊਜ਼ ਏਜੰਸੀ ਮੁਤਾਬਕ ਦਰਜਨਾਂ ਦੀ ਗਿਣਤੀ 'ਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਸੁਰੱਖਿਆ ਏਜੰਸੀਆਂ ਨੂੰ ਸੂਚਨਾ ਮਿਲੀ ਹੈ ਕਿ ਰੂਟ 91 ਹਾਰਵੈਸਟ ਨੇੜੇ ਇੱਕ ਐਕਟਿਵ ਸ਼ੂਟਰ ਹੈ। ਪੁਲਿਸ ਨੇ ਸ਼ੂਟਰ ਨੂੰ ਫੜਣ ਲਈ ਕਾਰਵਾਈ ਆਰੰਭ ਦਿੱਤੀ ਹੈ।
ਲਾਸ ਵੇਗਾਸ ਪੁਲਿਸ ਨੇ ਲੋਕਾਂ ਤੋਂ ਮਾਂਡਲੇ ਬੇ ਕਸੀਨੋ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮੌਕੇ 'ਤੇ ਮੌਜੂਦ ਇੱਕ ਸ਼ੂਟਰ ਦੇ ਹੋਣ ਦੀ ਸੰਭਾਵਨਾ ਹੈ। ਯੂਨੀਵਰਸਿਟੀ ਮੈਡੀਕਲ ਸੈਂਟਰ ਦੀ ਬੁਲਾਰਣ ਡੇਨਿਤਾ ਕੋਹੇਨ ਨੇ ਕਿਹਾ ਕਿ ਲਾਸ ਵੇਗਾਸ ਹਸਪਤਾਲ 'ਚ ਗੋਲੀਆਂ ਲੱਗਣ ਕਾਰਨ ਜ਼ਖਮੀ ਕਈ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਹੈ। ਪ੍ਰਸ਼ਾਸਨ ਨੇ ਲਾਸ ਵੇਗਾਸ ਸਟ੍ਰਿਪ ਅਤੇ ਇੰਟਰਸਟੇਟ 15 ਨੂੰ ਬੰਦ ਕਰ ਦਿੱਤਾ ਹੈ।